ਯੋਗ ਸਦਕਾ ਦੁਨੀਆਂ 'ਰੋਗ ਤੋਂ ਨਿਰੋਗ' ਵਲ : ਮੋਦੀ
Published : Jun 22, 2018, 12:26 am IST
Updated : Jun 22, 2018, 12:26 am IST
SHARE ARTICLE
Narendra Modi Doing Yoga
Narendra Modi Doing Yoga

ਸ਼ਹਿਰ ਦੇ ਵਣ ਖੋਜ ਸੰਸਥਾਨ ਦੇ ਵਿਹੜੇ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਨਾਲ ਸਵੇਰੇ ਯੋਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਰਾਤਨ ਭਾਰਤੀ...

ਦੇਹਰਾਦੂਨ,  ਸ਼ਹਿਰ ਦੇ ਵਣ ਖੋਜ ਸੰਸਥਾਨ ਦੇ ਵਿਹੜੇ ਵਿਚ 50 ਹਜ਼ਾਰ ਤੋਂ ਵੱਧ ਲੋਕਾਂ ਨਾਲ ਸਵੇਰੇ ਯੋਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਰਾਤਨ ਭਾਰਤੀ ਯੋਗ ਰਵਾਇਤ ਇਸ ਸੰਘਰਸ਼ਮਈ ਦੁਨੀਆਂ ਨੂੰ ਇਕਜੁਟ ਕਰਨ ਵਾਲੀ ਸੱਭ ਤੋਂ ਵੱਡੀ ਸ਼ਕਤੀ ਦੇ ਰੂਪ ਵਿਚ ਉਭਰੀ ਹੈ। ਅੰਗਰੇਜ਼ਾਂ ਦੇ ਜ਼ਮਾਨੇ ਵਿਚ ਬਣੀ ਐਫ਼ਆਰਆਈ ਸੰਸਥਾ ਦੀ ਇਮਾਰਤ ਦੀ ਪਿੱਠਭੂਮੀ ਵਿਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਯੋਗ ਨੇ ਦੁਨੀਆਂ ਨੂੰ 'ਰੋਗ ਤੋਂ ਨਿਰੋਗ' ਦਾ ਰਾਹ ਵਿਖਾਇਆ ਹੈ ਅਤੇ ਇਹ ਦੁਨੀਆਂ ਭਰ ਵਿਚ ਲੋਕਾਂ ਦੇ ਜੀਵਨ ਨੂੰ ਖ਼ੁਸ਼ਹਾਲ ਬਣਾ ਰਿਹਾ ਹੈ।

ਉਨ੍ਹਾਂ ਕਿਹਾ, 'ਅਸਲ ਗੱਲ ਇਹ ਹੈ ਕਿ ਸਿਹਤ ਅਤੇ ਤੰਦਰੁਸਤੀ ਦੀ ਖੋਜ ਵਿਚ ਯੋਗ ਦਿਵਸ ਦੁਨੀਆਂ ਦੇ ਸੱਭ ਤੋਂ ਵੱਡੇ ਜਨ ਅੰਦੋਲਨ ਦਾ ਰੂਪ ਲੈ ਚੁਕਾ ਹੈ।' ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਹੋਣਾ ਸ਼ਾਂਤਮਈ ਸੰਸਾਰ ਦੀ ਸਥਾਪਨਾ ਲਈ ਜ਼ਿਆਦਾ ਜ਼ਰੂਰੀ ਹੈ। ਮੋਦੀ ਨੇ ਕਿਹਾ, 'ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਜਿਥੇ-ਜਿਥੇ ਉਗਦੇ ਸੂਰ ਨਾਲ ਉਸ ਦੀਆਂ ਕਿਰਨਾਂ ਪਹੁੰਚ ਰਹੀ ਹੈ, ਪ੍ਰਕਾਸ਼ ਦਾ ਵਿਸਤਾਰ ਹੋ ਰਿਹਾ ਹੈ, ਉਥੇ ਉਥੇ ਲੋਕ ਯੋਗ ਯੋਗ ਨਾਲ ਸੂਰਜ ਦਾ ਸਵਾਗਤ ਕਰ ਰਹੇ ਹਨ।' ਦੇਹਰਾਦੂਨ ਤੋਂ ਲੈ ਕੇ ਡਬਲਿਨ ਤਕ, 'ਸ਼ੰਘਾਈ ਤੋਂ ਲੈ ਕੇ ਸ਼ਿਕਾਗੋ ਤਕ, ਜਕਾਰਤਾ ਤੋਂ ਲੈ ਕੇ ਜੋਹਾਨਸਬਰਗ ਤਕ, ਯੋਗ ਹੀ ਯੋਗ ਹੈ।' 

ਉਨ੍ਹਾਂ ਕਿਹਾ, 'ਯੋਗ ਸਮਾਜ ਵਿਚ ਬਰਾਬਰੀ ਲਿਆਉਂਦਾ ਹੈ ਜੋ ਰਾਸ਼ਟਰੀ ਏਕਤਾ ਦਾ ਆਧਾਰ ਬਣ ਸਕਦਾ ਹੈ।' ਉਨ੍ਹਾਂ ਕਿਹਾ ਕਿ ਖ਼ੁਸ਼ਹਾਲ ਸਿਹਤ ਦੀ ਕਲਾ ਹੋਣ ਤੋਂ ਇਲਾਵਾ ਯੋਗ ਵਿਚ ਲੋਕਾਂ ਅਤੇ ਰਾਸ਼ਟਰਾਂ ਨੂੰ ਇਕਜੁਟ ਕਰਨ ਦੀ ਸ਼ਕਤੀ ਹੈ। ਮੋਦੀ ਨੇ ਕਿਹਾ, 'ਯੋਗ ਸਾਰਿਆਂ ਨੂੰ ਜੋੜ ਰਿਹਾ ਹੈ, ਸਮਾਜ ਵਿਚ ਇਕਜੁਟਤਾ ਪੈਦਾ ਕਰ ਰਿਹਾ ਹੈ। ਇਹੋ ਰਾਸ਼ਟਰੀ ਏਕਤਾ ਅਤੇ ਰਾਸ਼ਟਰਾਂ ਵਿਚਕਾਰ ਏਕਤਾ ਦੀ ਨੀਂਹ ਰਖਦਾ ਹੈ ਅਤੇ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਵਲ ਲੈ ਕੇ ਆਉਂਦਾ ਹੈ।' ਪ੍ਰਧਾਨ ਮੰਤਰੀ ਕਲ ਰਾਤ ਇਥੇ ਪਹੁੰਚੇ ਸਨ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement