
ਪ੍ਰਧਾਨ ਮੰਤਰੀ ਜਨ-ਧਨ ਅਕਾਊਂਟ, ਮੋਦੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਦੇ ਵਿਚੋਂ ਇਕ ਹੈ।
ਨਵੀਂ ਦਿੱਲੀ : ਪ੍ਰਧਾਨ ਮੰਤਰੀ ਜਨ-ਧਨ ਅਕਾਊਂਟ, ਮੋਦੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਦੇ ਵਿਚੋਂ ਇਕ ਹੈ। ਵਿੱਤੀ ਸ਼ਮੂਲੀਅਤ ਤੋਂ ਇਲਾਵਾ, ਕੇਂਦਰ ਦੀ ਇਸ ਯੋਜਨਾ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਇਸ ਸਹੂਲਤ ਤੋਂ ਬਹੁਤ ਘੱਟ ਲੋਕ ਜਾਣੂ ਹੋਣਗੇ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਜਨ-ਧਨ ਖਾਤੇ ਵਿਚ 5000 ਦੀ ਓਵਰਡ੍ਰਾਫਟ ਦੀ ਸਹੂਲਤ ਵੀ ਮਿਲਦੀ ਹੈ। ਇਸ ਸਬੰਧੀ ਸ਼ਰਤ ਇਹ ਹੈ ਕਿ PMJDY ਅਕਾਉਂਟ ਆਧਾਰ ਕਾਰਡ ਨਾਲ ਜੋੜਿਆ ਹੋਣਾ ਚਾਹੀਦਾ ਹੈ। ਉਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਜਨਧਨ ਅਕਾਉਂਟ ਨਾਲ ਅਧਾਰ ਕਾਰਡ ਲਿੰਕ ਨਾ ਕੀਤਾ ਗਿਆ ਤਾਂ ਓਵਰਡ੍ਰਾਫਟ ਸਹੂਲਤ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਨਹੀਂ ਮਿਲ ਸਕੇਗਾ।
Money
ਜ਼ਿਕਰਯੋਗ ਹੈ ਕਿ ਓਵਰਡਰਾਫਟ ਸੁਵਿਧਾ ਦੇ ਨਾਲ ਬੈਂਕ ਅਕਾਉਂਟ ਵਿਚੋਂ ਉਦੋ ਵੀ ਪੈਸੇ ਕਡਵਾਏ ਜਾ ਸਕਦੇ ਹਨ ਜਦੋਂ ਤੁਹਾਡੇ ਖਾਤੇ ਵਿਚ ਪੈਸੇ ਨਹੀਂ ਵੀ ਹਨ। ਐਕਸਪਰਟ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਲਾਭ ਲੈਣ ਲਈ 6 ਮਹੀਨੇ ਤੱਕ ਖਾਤਾ ਧਾਰਕ ਨੂੰ ਇਸ ਨੂੰ ਦਰੁਸਤ ਰੱਖਣਾ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਖਾਤੇ ਵਿਚ ਕੁਝ ਪੈਸੇ ਰੱਖਣੇ ਪੈਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਮੇਂ-ਸਮੇਂ ਤੇ ਇਸ ਖਾਤੇ ਚੋਂ ਲੈਣ-ਦੇਣ ਵੀ ਕਰਦੇ ਰਹਿਣਾ ਜਰੂਰੀ ਹੁੰਦਾ ਹੈ। ਅਜਿਹੇ ਖਾਤਾ ਧਾਰਕ ਨੂੰ ਰੁਪਏ ਡੈਬਿਟ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਦਾ ਇਸਤੇਮਾਲ ਲੈਣ-ਦੇਣ ਲਈ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਜੇਕਰ ਬੈਂਕ ਦੀ ਨਿਗਾਹ ਵਿਚ ਇਸ ਅਕਾਉਂਟ ਨੂੰ ਦਰੁਸਤ ਪਾਇਆ ਜਾਂਦਾ ਹੈ ਤਾਂ ਉਸ ਨੂੰ 5000 ਤੱਕ ਦੀ ਓਵਰਡ੍ਰਾਫਟ ਦੀ ਸੁਵਿਧਾ ਮਿਲਦੀ ਹੈ।
Money
ਦੱਸ ਦੱਈਏ ਕਿ ਪ੍ਰਧਾਨ ਮੰਤਰੀ ਜਨ-ਧਨ ਅਕਾਉਂਟ ਤਹਿਤ ਜ਼ਾਰੀ ਕੀਤੇ ਗਏ ਰੁਪਏ ਡੈਵਿਟ ਕਾਰਡ ਤੇ ਅਕਾਉਂਟ ਹੋਲਡਰ ਨੂੰ ਇਕ ਲੱਖ ਤੱਕ ਦਾ ਦੁਰਘਟਨਾ ਬੀਮਾ ਵੀ ਮਿਲਦਾ ਹੈ ਅਤੇ ਨਾਲ ਹੀ ਇਸ ਵਿਚ ਨਿਉਨਤਮ ਰਕਮ ਮੈਂਨਟੇਨ ਕਰਨ ਦੀ ਚਿੰਤਾ ਵੀ ਨਹੀਂ ਹੈ। ਪਰ ਜੇਕਰ ਇਸ ਨੂੰ ਆਧਾਰ ਕਾਰਡ ਨਾਲ ਲਿੰਕ ਨਾ ਕੀਤਾ ਗਿਆ ਤਾਂ ਇਸ ਦਾ ਲਾਭ ਨਹੀਂ ਮਿਲ ਸਕੇਗਾ। ਦੁਰਘਟਨਾ ਬੀਮੇ ਤੋਂ ਇਲਾਵਾ ਰੁਪਏ ਡੈਵਿਟ ਕਾਰਡ ਤੇ ਆਕਾਉਂਟ ਹੋਲਡਰ ਦੀ ਕਿਸੇ ਦੁਰਘਟਨਾ ਦੇ ਵਿਚ ਮੌਤ ਹੋਣ ਦੇ ਕਾਰਨ 30,000 ਰੁਪਏ ਤੱਕ ਦਾ ਇੰਸ਼ੋਰੈਂਸ ਕਵਰ ਮਿਲਦਾ ਹੈ।
Money
ਇਸੇ ਪ੍ਰਕਾਰ ਕਿਸੇ ਦੁਰਘਟਨਾ ਦੇ ਕਾਰਨ ਅਕਾਉਂਟ ਹੋਲਡਲ ਦੀ ਮੌਤ ਹੋਣ ਕਾਰਨ ਨਾਮਜ਼ਦ ਨੂੰ ਕੁੱਲ 1.30 ਲੱਖ ਦੀ ਰਕਮ ਮਿਲੇਗੀ। ਦੇਸ਼ ਦੇ ਹਰ ਨਾਗਰਿਕ ਨੂੰ ਬੈਂਕਾਂ ਨਾਲ ਜੋੜਨ ਦੇ ਲਈ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਜਨ-ਧਨ ਖਾਤੇ ਨੂੰ ਤੁਸੀਂ ਬੈਂਕ ਦੀ ਕਿਸੀ ਵੀ ਸ਼ਾਖਾ ਵਿਚ ਜਾ ਕੇ ਖੁਲਵਾ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੇ ਕੋਲ ਬੈਂਕ ਮਿਤਰਾਂ ਦੁਆਰਾ ਇਸ ਖਾਤੇ ਨੂੰ ਖੋਲਣ ਦੀ ਵਿਕਲਪ ਵੀ ਹੈ। ਇਸ ਵਿਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਬੈਂਕ ਸੰਤੁਲਨ ਰੱਖਣ ਦੀ ਲੋੜ ਨਹੀਂ।
Money
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।