ਲੱਦਾਖ਼ ਤਣਾਅ ’ਤੇ Former PM Manmohan Singh ਦੀ PM Modi ਨੂੰ ਨਸੀਹਤ
Published : Jun 22, 2020, 11:17 am IST
Updated : Jun 22, 2020, 11:25 am IST
SHARE ARTICLE
Former pm manmohan singh and Pm narendra Modi
Former pm manmohan singh and Pm narendra Modi

ਮਨਮੋਹਨ ਸਿੰਘ ਨੇ ਨਾਲ ਹੀ ਕਿਹਾ ਹੈ ਕਿ...

ਨਵੀਂ ਦਿੱਲੀ: ਪੂਰਬੀ ਲੱਦਾਖ ਵਿਚ ਗਲਵਾਨ ਘਾਟੀ ਵਿਚ ਚੀਨੀ ਅਤੇ ਭਾਰਤੀ ਫ਼ੌਜ ਵਿਚਕਾਰ ਹੋਈ ਹਿੰਸਕ ਝੜਪ ਅਤੇ ਸਰਹੱਦ ਤੇ ਤਣਾਅ ਦੇ ਚਲਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਹਨਾਂ ਨੇ ਪੀਐਮ ਮੋਦੀ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਭਾਰਤੀ ਜਵਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ।

PM Narendra ModiPM Narendra Modi and Xi Jinping

ਮਨਮੋਹਨ ਸਿੰਘ ਨੇ ਨਾਲ ਹੀ ਕਿਹਾ ਹੈ ਕਿ ਸ਼ਹੀਦ ਕਰਨਲ ਸੰਤੋਸ਼ ਬਾਬੂ ਅਤੇ ਹੋਰ ਜਵਾਨਾਂ ਦੀ ਸ਼ਹਾਦਤ ਨੂੰ ਪੂਰਾ ਨਿਆਂ ਮਿਲੇ, ਇਹ ਯਕੀਨੀ ਬਣਾਇਆ ਜਾਵੇ। ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪਣੇ ਬਿਆਨ ਰਾਹੀਂ ਚੀਨ ਦੇ ਸਾਜਿਸ਼ ਵਾਲੇ ਰੁੱਖ ਨੂੰ ਬਲ ਨਾ ਦੇਣ ਲਈ ਵੀ ਕਿਹਾ। ਮਨਮੋਹਨ ਸਿੰਘ ਨੇ ਕਿਹਾ ਕਿ ਪੀਐਮ ਨੂੰ ਅਪਣੇ ਸ਼ਬਦਾਂ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕ ਇਸ ਸਮੇਂ ਇਕਜੁਟ ਹੋ ਕੇ ਸਾਨੂੰ ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ।

Manmohan SinghDr. Manmohan Singh

ਦਸ ਦਈਏ ਕਿ ਸੋਮਵਾਰ ਦੀ ਰਾਤ ਲੱਦਾਖ ਦੇ ਗਲਵਾਨ ਘਾਟੀ ਵਿਚ ਚੀਨ ਅਤੇ ਭਾਰਤੀ ਫ਼ੌਜਾਂ ਵਿਚਕਾਰ ਸੰਘਰਸ਼ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਦਕਿ ਚੀਨ ਦੇ 40 ਜਵਾਨ ਮਾਰੇ ਗਏ ਸਨ। ਸਾਬਕਾ ਪੀਐਮ ਮਨਮੋਹਨ ਸਿੰਘ ਨੇ ਅੱਜ ਜਾਰੀ ਬਿਆਨ ਵਿਚ ਕਿਹਾ ਕਿ 15-16 ਜੂਨ ਨੂੰ ਗਲਵਾਨ ਘਾਟੀ ਵਿਚ ਭਾਰਤ ਦੇ 20 ਸਾਹਸੀ ਜਵਾਨਾਂ ਨੇ ਸਰਵਉੱਚ ਕੁਰਬਾਨੀ ਦਿੱਤੀ ਹੈ।

LetterLetter

ਇਹਨਾਂ ਬਹਾਦਰ ਜਵਾਨਾਂ ਨੇ ਨਿਡਰਤਾ ਨਾਲ ਕਰਤੱਵ ਨਿਭਾਉਂਦੇ ਹੋਏ ਦੇਸ਼ ਲਈ ਅਪਣੀ ਜਾਨ ਵਾਰ ਦਿੱਤੀ। ਦੇਸ਼ ਦੇ ਇਹਨਾਂ ਜਵਾਨਾਂ ਨੇ ਅਪਣੇ ਆਖਰੀ ਸਾਹ ਤਕ ਦੇਸ਼ ਦੀ ਰੱਖਿਆ ਕੀਤੀ। ਇਸ ਸਰਵਉੱਚ ਤਿਆਗ ਲਈ ਉਹ ਇਹਨਾਂ ਬਹਾਦਰ ਫ਼ੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਧੰਨਵਾਦੀ ਹਨ। ਪਰ ਉਹਨਾਂ ਦਾ ਇਹ ਤਿਆਗ ਵਿਅਰਥ ਨਹੀਂ ਜਾਣਾ ਚਾਹੀਦਾ।

China claims Galwan ValleyChina 

ਉਹਨਾਂ ਅੱਗੇ ਕਿਹਾ ਕਿ ਅੱਜ ਉਹ ਇਤਿਹਾਸ ਦੇ ਇਕ ਨਾਜ਼ੁਕ ਮੋੜ ਤੇ ਖੜੇ ਹਨ। ਸਾਡੀ ਸਰਕਾਰ ਨੇ ਫ਼ੈਸਲੇ ਅਤੇ ਸਰਕਾਰ ਦੁਆਰਾ ਚੁੱਕੇ ਗਏ ਕਦਮ ਤੈਅ ਕਰਨਗੇ ਕਿ ਭਵਿੱਖ ਦੀਆਂ ਪੀੜ੍ਹੀਆਂ ਸਾਡਾ ਮੁਲਾਂਕਣ ਕਿਵੇਂ ਕਰਨਗੀਆਂ। ਜਿਹੜੇ ਦੇਸ਼ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਦੇ ਮੋਢਿਆਂ 'ਤੇ ਡਿਊਟੀ ਹੈ। ਸਾਡੇ ਲੋਕਤੰਤਰ ਵਿੱਚ ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ।

Manmohan SinghManmohan Singh

ਪ੍ਰਧਾਨ ਮੰਤਰੀ ਨੂੰ ਆਪਣੇ ਸ਼ਬਦਾਂ ਅਤੇ ਐਲਾਨਾਂ ਨਾਲ ਦੇਸ਼ ਦੀ ਸੁਰੱਖਿਆ ਅਤੇ ਰਣਨੀਤਕ ਅਤੇ ਧਰਤੀ ਦੇ ਹਿੱਤਾਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਹਮੇਸ਼ਾਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਸਾਬਕਾ ਪੀਐਮ ਨੇ ਕਿਹਾ ਕਿ ਚੀਨ ਨੇ ਅਪ੍ਰੈਲ 2020 ਤੋਂ ਲੈ ਕੇ ਅੱਜ ਤਕ ਭਾਰਤੀ ਸਰਹੱਦ ਵਿਚ ਗਲਵਾਨ ਘਾਟੀ ਅਤੇ ਪੈਂਗੋਂਗ ਸ਼ੋ ਲੇਕ ਵਿਚ ਕਈ ਵਾਰ ਜ਼ਬਰਦਸਤੀ ਘੁਸਪੈਠ ਕੀਤੀ ਹੈ।

ਅਸੀਂ ਨਾ ਤਾਂ ਉਹਨਾਂ ਦੀਆਂ ਧਮਕੀਆਂ ਅਤੇ ਦਬਾਅ ਸਾਹਮਣੇ ਝੁਕਾਂਗੇ ਅਤੇ ਨਾ ਹੀ ਅਪਣੀ ਅਖੰਡਤਾ ਨਾਲ ਕੋਈ ਸਮਝੌਤਾ ਸਵੀਕਾਰ ਕਰਾਂਗੇ। ਪ੍ਰਧਾਨ ਮੰਤਰੀ ਨੂੰ ਅਪਣੇ ਬਿਆਨ ਅਪਣੇ ਬਿਆਨ ਰਾਹੀਂ ਉਹਨਾਂ ਦੀ ਸਾਜਿਸ਼ ਵਾਲੇ ਰੁੱਖ ਨੂੰ ਹਵਾ ਨਹੀਂ ਦੇਣੀ ਚਾਹੀਦੀ ਤੇ ਸਰਕਾਰ ਇਹ ਯਕੀਨੀ ਬਣਾਵੇ ਕਿ ਇਸ ਖਤਰੇ ਦਾ ਸਾਹਮਣਾ ਕਰਨ ਲਈ ਅਤੇ ਗੰਭੀਰ ਸਥਿਤੀਂ ਬਣਨ ਤੋਂ ਰੋਕਣ ਲਈ ਸਹਿਮਤੀ ਨਾਲ ਕੰਮ ਕਰਨਾ ਚਾਹੀਦਾ ਹੈ।

ਮਨਮੋਹਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ‘ਅਸੀਂ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬੇਨਤੀ ਕਰਦੇ ਹਾਂ ਅਤੇ ਕਰਨਲ ਬੀ.ਆਰ. ਸੰਤੋਸ਼ ਬਾਬੂ ਅਤੇ ਸਾਡੇ ਫੌਜੀਆਂ ਦੁਆਰਾ ਦਿੱਤੀ ਕੁਰਬਾਨੀ ਦੀ ਪਰੀਖਿਆ ਖੜਨ ਜਿਸ ਨੇ 'ਰਾਸ਼ਟਰੀ ਸੁਰੱਖਿਆ' ਲਈ ਆਪਣੀ ਜਾਨ ਦਿੱਤੀ। ਇਸ ਤੋਂ ਘੱਟ ਕੁਝ ਵੀ ਕਰਨਾ ਇਤਿਹਾਸਕ ਵਿਸ਼ਵਾਸਘਾਤ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement