PM Kisan Scheme: 6000 ਰੁਪਏ ਸਲਾਨਾ ਪਾਉਣ ਵਾਲਿਆਂ ਦੀ ਨਵੀਂ ਲਿਸਟ ਜਾਰੀ, ਇੱਥੇ ਚੈੱਕ ਕਰੋ ਨਾਮ
Published : Jun 10, 2020, 11:45 am IST
Updated : Jun 10, 2020, 11:45 am IST
SHARE ARTICLE
PM Kisan Scheme
PM Kisan Scheme

ਮੋਦੀ ਸਰਕਾਰ ਦੀ ਕਿਸਾਨਾਂ ਨਾਲ ਜੁੜੀ ਸਭ ਤੋਂ ਖ਼ਾਸ ਯੋਜਨਾਵਾਂ ਵਿਚੋਂ ਇਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਕਈ ਸੂਬਿਆਂ ਦੇ ਕਿਸਾਨਾਂ ਨੇ ਭਰਪੂਰ ਲਾਭ ਲਿਆ ਹੈ। 

ਨਵੀਂ ਦਿੱਲੀ: ਮੋਦੀ ਸਰਕਾਰ ਦੀ ਕਿਸਾਨਾਂ ਨਾਲ ਜੁੜੀ ਸਭ ਤੋਂ ਖ਼ਾਸ ਯੋਜਨਾਵਾਂ ਵਿਚੋਂ ਇਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਕਈ ਸੂਬਿਆਂ ਦੇ ਕਿਸਾਨਾਂ ਨੇ ਭਰਪੂਰ ਲਾਭ ਲਿਆ ਹੈ। ਇਹਨਾਂ ਸੂਬਿਆਂ ਵਿਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹਨਸ ਜਿੱਥੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ।

pm kisan pension yojanaPM Kisan Scheme

ਪੱਛਮੀ ਬੰਗਾਲ ਨੂੰ ਛੱਡ ਕੇ ਸਾਰੇ ਭਾਜਪਾ ਅਤੇ ਗੈਰ ਭਾਜਪਾ ਸ਼ਾਸਤ ਸੂਬੇ ਅਪਣੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਪੈਸੇ ਦਿਵਾਉਣ ਦੀਆਂ ਕੋਸ਼ਿਸ਼ ਵਿਚ ਜੁਟੇ ਹਨ। ਯੂਪੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਰਾਜਸਥਾਨ, ਕਰਨਾਟਕ ਅਤੇ ਤਾਮਿਲਨਾਡੂ ਟਾਪ 'ਤੇ ਹਨ।

FarmerFarmer

ਇਸ ਵਿਚ ਭਾਜਪਾ ਸ਼ਾਸਿਤ ਅਤੇ ਗੈਰ-ਭਾਜਪਾ ਸ਼ਾਸਿਤ ਰਾਜ ਵੀ ਹਨ। ਕੇਂਦਰੀ ਖੇਤੀਬਾੜੀ ਮੰਤਰਾਲੇ ਅਨੁਸਾਰ 8 ਜੂਨ ਤੱਕ 9 ਕਰੋੜ 83 ਲੱਖ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ।

farmersFarmer

ਕਿਵੇਂ ਚੈੱਕ ਕੀਤਾ ਜਾਵੇ ਅਪਣਾ ਨਾਮ?

ਪੀਐਮ ਕਿਸਾਨ ਸਕੀਮ ਦੀ ਵੈੱਬਸਾਈਟ pmkisan.gov.in 'ਤੇ ਕੇਂਦਰ ਸਰਕਾਰ ਨੇ ਸਾਰੇ ਲਾਭਪਾਤਰੀਆਂ ਦੀ ਲਿਸਟ ਅਪਲੋਡ ਕਰ ਦਿੱਤੀ ਹੈ। ਇਸ ਵੈੱਬਸਾਈਟ 'ਤੇ ਫਾਰਮਰ ਕੋਰਨਰ 'ਤੇ ਜਾ ਕੇ ਅਪਣੇ ਅਧਾਰ ਜਾਂ ਮੋਬਾਇਲ ਨੰਬਰ ਦੇ ਜ਼ਰੀਏ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਪੈਸੇ ਮਿਲੇ ਹਨ ਜਾਂ ਨਹੀਂ।

farmersFarmer

ਜੇਕਰ ਤੁਸੀਂ ਕੋਈ ਜਾਣਕਾਰੀ ਗਲਤ ਦਰਜ ਕਰਵਾ ਦਿੱਤੀ ਹੈ ਤਾਂ ਉਸ ਦੀ ਜਾਣਕਾਰੀ ਵੀ ਇਸ 'ਤੇ ਮਿਲ ਜਾਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਹਾਲ ਹੀ ਵਿਚ ਅਪਲਾਈ ਕੀਤਾ ਹੈ ਤਾਂ ਇਸ ਦੀ ਸਥਿਤੀ ਵੀ ਇਸ ਵੈੱਬਸਾਈਟ ਤੋਂ ਪਤਾ ਕੀਤੀ ਜਾ ਸਕਦੀ ਹੈ।

kisan credit card modi government announces big relief for 7 crore kcc PM Kisan Scheme

ਲਿਸਟ ਆਨਲਾਈਨ ਦੇਖਣ ਲਈ ਅਸਾਨ ਸਟੈੱਪ

  • ਵੈੱਬਸਾਈਟ 'ਤੇ pmkisan.gov.in  'ਤੇ ਜਾਓ।
  • ਹੋਮ ਪੇਜ਼ 'ਤੇ ਮੈਨਿਊ ਬਾਰ ਦੇਖੋ ਅਤੇ ਇੱਥੇ ਫਾਰਮਕ ਕੋਰਨਰ 'ਤੇ ਜਾਓ। 

Kisan Credit CardPM Kisan Scheme

  • ਇੱਥੇ 'ਲਾਭਪਾਰਤੀ ਸੂਚੀ' ਦੇ ਲਿੰਕ 'ਤੇ ਕਲਿੱਕ ਕਰੋ।
  • ਇਸ ਤੋਂ ਬਾ੍ਅਦ ਅਪਣੀ ਸਟੇਟ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦਾ ਵੇਰਵਾ ਦਰਜ ਕਰੋ।
  • ਇਸ ਤੋਂ ਬਾਅਦ Get Report 'ਤੇ ਕਲਿੱਕ ਕਰੋ ਅਤੇ ਪੂਰੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement