ਮੰਗਲ ਗ੍ਰਹਿ ’ਤੇ ਕਿੰਨੇ ਵਿਅਕਤੀ ਰਹਿਣਗੇ? ਆਖਿਰ ਮਿਲ ਹੀ ਗਿਆ ਇਸ ਗੱਲ ਦਾ ਜਵਾਬ  
Published : Jun 22, 2020, 3:16 pm IST
Updated : Jun 22, 2020, 3:41 pm IST
SHARE ARTICLE
Only 110 people will make colony in mars scientist jean marc salotti says
Only 110 people will make colony in mars scientist jean marc salotti says

ਇਹ ਸਟੱਡੀ ਕੀਤੀ ਹੈ ਫ੍ਰਾਂਸ ਦੇ ਬੋਰਡੀਕਸ ਇੰਸਟੀਚਿਊਟ ਆਫ ਨੈਸ਼ਨਲ ਪਾਲੀਟੈਕਨੀਕ...

ਨਵੀਂ ਦਿੱਲੀ: ਕੀ ਤੁਹਾਨੂੰ ਪਤਾ ਹੈ ਕਿ ਮੰਗਲ ਗ੍ਰਹਿ ਤੇ ਇਨਸਾਨੀ ਬਸਤੀ ਯਾਨੀ ਹਿਊਮਨ ਕਲੋਨੀ ਵਸਾਉਣ ਲਈ ਸ਼ੁਰੂਆਤ ਵਿਚ ਕਿੰਨੇ ਲੋਕਾਂ ਦੀ ਜ਼ਰੂਰਤ ਹੈ? ਇਸ ਵੱਡੇ ਸਵਾਲ ਦਾ ਜਵਾਬ ਮਿਲ ਗਿਆ ਹੈ। ਇਕ ਨਵੀਂ ਸਟੱਡੀ ਅਨੁਸਾਰ ਮੰਗਲ ਗ੍ਰਹਿ ਤੇ ਬਹੁਤ ਜ਼ਿਆਦਾ ਲੋਕਾਂ ਦੀ ਕਲੋਨੀ ਵਸਾਉਣ ਦੀ ਜ਼ਰੂਰਤ ਨਹੀਂ ਹੈ। ਸਿਰਫ ਉੰਨੇ ਹੀ ਲੋਕ ਚਾਹੀਦੇ ਹਨ ਜੋ ਉੱਥੇ ਰਹਿ ਸਕਣ, ਕੰਮ ਕਰ ਸਕਣ ਅਤੇ ਜਿਹਨਾਂ ਦੀ ਉੱਥੇ ਰਹਿਣ ਦੀ ਉਪਯੋਗਤਾ ਸਾਬਿਤ ਹੋਵੇ।

Marc Mars planet

ਇਹ ਸਟੱਡੀ ਕੀਤੀ ਹੈ ਫ੍ਰਾਂਸ ਦੇ ਬੋਰਡੀਕਸ ਇੰਸਟੀਚਿਊਟ ਆਫ ਨੈਸ਼ਨਲ ਪਾਲੀਟੈਕਨੀਕ ਦੇ ਪ੍ਰੋਫੈਸਰ ਜੀਨ ਮਾਰਕ ਸਲੋਟੀ ਨੇ। ਪ੍ਰੋਫੈਸਰ ਜੀਨ ਨੇ ਇਸ ਸਵਾਲ ਦਾ ਜਵਾਬ ਗਣਿਤ ਫਾਰਮੂਲੇ ਤੋਂ ਲੱਭਿਆ ਹੈ। ਜੀਨ ਨੇ ਕਿਹਾ ਕਿ ਇਹ ਫਾਰਮੂਲਾ ਹੁਣ ਤਕ ਬੇਹਤਰੀਨ ਜਵਾਬ ਹੈ ਇਹ ਦਸਣ ਲਈ ਕਿ ਮੰਗਲ ਤੇ ਕਿੰਨੇ ਲੋਕ ਰਹਿ ਸਕਦੇ ਹਨ। ਜੀਨ ਨੇ ਦਸਿਆ ਕਿ ਮੰਗਲ ਗ੍ਰਹਿ ਤੇ ਬਹੁਤ ਜ਼ਿਆਦਾ ਲੋਕ ਲਿਜਾ ਕੇ ਵਸਾਉਣ ਦੀ ਜ਼ਰੂਰਤ ਨਹੀਂ ਹੈ।

Marc Mars planet

ਜੀਨ ਮੁਤਾਬਕ ਸਿਰਫ 110 ਲੋਕਾਂ ਨੂੰ ਮੰਗਲ ਗ੍ਰਹਿ ਤੇ ਵਸਾਉਣਾ ਕਾਫੀ ਹੋਵੇਗਾ। ਕਿਉਂ ਕਿ ਉੱਥੇ ਜਿਹੜਾ ਵੀ ਰਹੇਗਾ ਉਸ ਨੂੰ ਕੋਈ ਨਾ ਕੋਈ ਕੰਮ ਕਰਨਾ ਪਵੇਗਾ ਤਾਂ ਕਿ ਸਮਾਂ ਅਤੇ ਸਰੋਤਾਂ ਦੀ ਸਹੀ ਵੰਡ ਹੋ ਸਕੇ। ਪ੍ਰੋਫੈਸਰ ਜੀਨ ਸਿਰਫ ਸਲੋਟੀ ਦਾ ਕਹਿਣਾ ਹੈ ਕਿ ਕਈ ਪੁਲਾੜ ਕੰਪਨੀਆਂ ਜਿਵੇਂ ਸਪੇਸ ਐਕਸ ਅਜਿਹੇ ਰਾਕਟ ਬਣਾ ਰਹੀਆਂ ਹਨ ਜੋ ਕਿ ਇਕੱਠੇ ਹੀ ਕਈ ਕੰਪਨੀਆਂ ਨੂੰ ਮੰਗਲ ਗ੍ਰਹਿ ਤਕ ਪਹੁੰਚਾ ਸਕਦੀਆਂ ਹਨ।

Marc Mars planet

ਜੇ ਕੋਈ ਮੰਗਲ ਤੇ ਜਾ ਕੇ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਗਣਿਤ, ਮੌਸਮ ਅਤੇ ਕੰਮ ਦੇ ਅਨੁਸਾਰ ਉਥੇ ਚਲਣਾ ਪਏਗਾ ਨਹੀਂ ਤਾਂ ਉਥੇ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਪ੍ਰੋਫੈਸਰ ਜੀਨ ਨੇ ਕਿਹਾ ਕਿ ਮੰਗਲ ਉੱਤੇ ਰਹਿਣ ਲਈ ਬਹੁਤ ਸਾਰੇ ਲੋਕਾਂ ਲਈ ਇੱਕ ਬਹੁਤ ਵੱਡਾ ਗੁੰਬਦ, ਇੱਕ ਗੁੰਬਦਦਾਰ ਆਕਾਰ ਦਾ ਚਿੱਤਰ ਬਣਾਇਆ ਜਾਣਾ ਹੈ ਜਿਸ ਵਿਚ ਆਕਸੀਜਨ ਨਿਰੰਤਰ ਸਪਲਾਈ ਕੀਤੀ ਜਾਏਗੀ।

Marc Mars planet

ਖੇਤੀਬਾੜੀ ਅਤੇ ਉਦਯੋਗ ਦੋਵਾਂ ਨੂੰ ਇਸ ਗੁੰਬਦ ਦੇ ਅੰਦਰ ਸਥਾਪਤ ਕਰਨਾ ਪਏਗਾ ਤਾਂ ਜੋ ਖਾਣਾ ਅਤੇ ਕੰਮ ਦੋਵੇਂ ਇਕੋ ਜਗ੍ਹਾ 'ਤੇ ਮਿਲ ਸਕਣ। ਪ੍ਰੋਫੈਸਰ ਜੀਨ ਨੇ ਕਿਹਾ ਕਿ ਮੈਂ ਸਿਰਫ ਇੱਕ ਛੋਟਾ ਜਿਹਾ ਫਾਰਮੂਲਾ ਦਿੱਤਾ ਹੈ ਤਾਂ ਜੋ ਅਸੀਂ ਲੋਕਾਂ ਨੂੰ ਦੱਸ ਸਕੀਏ ਮੰਗਲ ਉੱਤੇ ਰਹਿਣ ਲਈ ਘੱਟੋ ਘੱਟ 110 ਲੋਕਾਂ ਦੀ ਜ਼ਰੂਰਤ ਹੈ।

Marc Mars planet

ਜਿਵੇਂ-ਜਿਵੇਂ ਮੰਗਲ 'ਤੇ ਜ਼ਰੂਰਤ ਵਧਦੀ ਹੈ ਰਹਿਣ ਲਈ ਥਾਂ ਦਾ ਵਿਕਾਸ ਵਧਦਾ ਜਾਵੇਗਾ। ਉਸੇ ਤਰ੍ਹਾਂ ਹੀ ਮਨੁੱਖੀ ਬਸਤੀ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਪ੍ਰੋਫੈਸਰ ਜੀਨ ਨੇ ਕਿਹਾ ਕਿ ਕੰਮ ਨੂੰ ਸਾਂਝਾ ਕੀਤੇ ਬਿਨਾਂ ਉਥੇ ਰਹਿਣਾ ਮੁਸ਼ਕਲ ਹੋਵੇਗਾ। ਪ੍ਰੋ. ਜੀਨ-ਮਾਰਕ ਦਾ ਇਹ ਅਧਿਐਨ ਪ੍ਰਸਿੱਧ ਵਿਗਿਆਨ ਰਸਾਲੇ ਨੇਚਰ ਵਿੱਚ ਪ੍ਰਕਾਸ਼ਤ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement