
ਮੰਤਰੀ (Mizoram minister) ਨੇ ਅਪਣੇ ਚੋਣ ਹਲਕੇ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਤਾ-ਪਿਤਾ ਲਈ ਇਕ ਲੱਖ ਰੁਪਏ ਦੀ ਨਕਦ ਉਤਸ਼ਾਹ ਰਾਸ਼ੀ ਦੇਣ ਦਾ ਐਲ਼ਾਨ ਕੀਤਾ ਹੈ।
ਨਵੀਂ ਦਿੱਲੀ: ਇਕ ਪਾਸੇ ਦੇਸ਼ ਵਿਚ ਜਨਸੰਖਿਆ ਨੂੰ ਕੰਟਰੋਲ ਕਰਨ ’ਤੇ ਬਹਿਸ ਛਿੜੀ ਹੋਈ ਹੈ ਤਾਂ ਦੂਜੇ ਪਾਸੇ ਮਿਜ਼ੋਰਮ ਦੇ ਇਕ ਮੰਤਰੀ (Mizoram minister) ਨੇ ਅਪਣੇ ਚੋਣ ਹਲਕੇ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਤਾ-ਪਿਤਾ ਲਈ ਇਕ ਲੱਖ ਰੁਪਏ ਦੀ ਨਕਦ ਉਤਸ਼ਾਹ ਰਾਸ਼ੀ ਦੇਣ ਦਾ ਐਲ਼ਾਨ ਕੀਤਾ ਹੈ।
Population
ਹੋਰ ਪੜ੍ਹੋ: Crime News: ਜਲੰਧਰ 'ਚ ਨਾਜਾਇਜ਼ ਅਸਲੇ ’ਚੋਂ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ
ਉਹਨਾਂ ਦੇ ਇਸ ਕਦਮ ਦਾ ਉਦੇਸ਼ ਘੱਟ ਆਬਾਦੀ ਵਾਲੇ ਮਿਜ਼ੋਰਮ ਭਾਈਚਾਰੇ (Mizoram community) ਨੂੰ ਆਬਾਦੀ ਵਧਾਉਣ ਲਈ ਉਤਸ਼ਾਹਤ ਕਰਨਾ ਹੈ। ਹਾਲਾਂਕਿ ਖੇਡ ਮੰਤਰੀ ਰਾਬਰਟ ਰੋਮਾਵਿਆ ਨੇ ਬੱਚਿਆਂ ਦੀ ਘੱਟੋ ਘੱਟ ਗਿਣਤੀ ਦਾ ਜ਼ਿਕਰ ਨਹੀਂ ਕੀਤਾ। ਇਹ ਐਲ਼ਾਨ ਅਜਿਹੇ ਸਮੇਂ ਕੀਤਾ ਗਿਆ ਜਦੋਂ ਦੇਸ਼ ਦੇ ਕਈ ਸੂਬੇ ਆਬਾਦੀ ਕੰਟਰੋਲ ਨੀਤੀ (Population control policy) ਦਾ ਸਮਰਥਨ ਕਰ ਰਹੇ ਹਨ। ਐਤਵਾਰ ਨੂੰ ਪਿਤਾ ਦਿਵਸ ਮੌਕੇ ਮੰਤਰੀ ਨੇ ਐਲਾਨ ਕੀਤਾ ਕਿ ਉਹ ਅਪਣੇ ਚੋਣ ਹਲਕੇ ਵਿਚ ਸਭ ਤੋਂ ਜ਼ਿਆਦਾ ਬੱਚਿਆਂ ਵਾਲੇ ਮਾਪਿਆਂ ਨੂੰ ਇਕ ਲੱਖ ਰੁਪਏ ਦੀ ਨਕਦ ਉਤਸ਼ਾਹ ਰਾਸ਼ੀ (Cash prize to Parents) ਦੇਣਗੇ।
Minister announces 1 Lakh for parents with highest children
ਹੋਰ ਪੜ੍ਹੋ: ਗਾਜ਼ੀਆਬਾਦ ਕੇਸ: ਪੁਲਿਸ ਦਾ Twitter India MD ਨੂੰ ਨਵਾਂ ਨੋਟਿਸ, 24 ਜੂਨ ਤੱਕ ਥਾਣੇ ’ਚ ਹਾਜ਼ਰ ਹੋਵੋ
ਉਹਨਾਂ ਨੇ ਬੀਤੇ ਦਿਨ ਇਕ ਬਿਆਨ ਵਿਚ ਕਿਹਾ ਕਿ ਅਜਿਹੇ ਵਿਅਕਤੀ ਨੂੰ ਇਕ ਪ੍ਰਮਾਣ ਪੱਤਰ ਤੇ ਇਕ ਟਰਾਫੀ ਦਿੱਤੀ ਜਾਵੇਗੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਤਸ਼ਾਹ ਰਾਸ਼ੀ ਦਾ ਭਾਰ ਮੰਤਰੀ ਦੇ ਬੇਟੇ ਦੀ ਕੰਪਨੀ ਵੱਲੋਂ ਚੁੱਕਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਮਿਜ਼ੋ ਭਾਈਚਾਰੇ ਵਿਚ ਜਨਸੰਖਿਆ ਵਾਧੇ ਦੀ ਘੱਟ ਦਰ ਗੰਭੀਰ ਚਿੰਤਾ ਦਾ ਵਿਸ਼ਾ ਹੈ।