
ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਵਿਚ ਲੋਨੀ ਪੁਲਿਸ ਸਟੇਸ਼ਨ ਨੇ ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਾਹੇਸ਼ਵਰੀ ਖਿਲਾਫ਼ ਨਵਾਂ ਨੋਟਿਸ ਜਾਰੀ ਕੀਤਾ ਹੈ।
ਨਵੀਂ ਦਿੱਲੀ: ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਦੇ ਮਾਮਲੇ ਵਿਚ ਲੋਨੀ ਪੁਲਿਸ ਸਟੇਸ਼ਨ ਨੇ ਟਵਿਟਰ ਇੰਡੀਆ ਦੇ ਐਮਡੀ ਮਨੀਸ਼ ਮਾਹੇਸ਼ਵਰੀ ਖਿਲਾਫ਼ ਨਵਾਂ ਨੋਟਿਸ (Police sends fresh summons to Twitter india MD) ਜਾਰੀ ਕੀਤਾ ਹੈ। ਇਸ ਵਿਚ ਉਹਨਾਂ ਨੂੰ 24 ਜੂਨ ਨੂੰ ਪੁਲਿਸ ਸਟੇਸ਼ਨ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਪੁਲਿਸ ਨੇ ਇਹ ਨੋਟਿਸ ਇਸੇ ਮਹੀਨੇ ਇਕ ਮੁਸਲਿਮ ਵਿਅਕਤੀ ਦੀ ਕੁੱਟਮਾਰ ਨਾਲ ਜੁੜੇ ਕਈ ਲੋਕਾਂ ਦੇ ਟਵੀਟ ਦੇ ਮਾਮਲੇ ਵਿਚ ਭੇਜਿਆ ਹੈ।
Twitter
ਹੋਰ ਪੜ੍ਹੋ: Crime News: ਜਲੰਧਰ 'ਚ ਨਾਜਾਇਜ਼ ਅਸਲੇ ’ਚੋਂ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ
ਟਵਿਟਰ ਇੰਡੀਆ ਦੇ ਐਮਡੀ (Twitter India MD Manish Maheshwari) ਨੂੰ ਭੇਜੇ ਗਏ ਨੋਟਿਸ ਵਿਚ ਕਿਹਾ ਗਿਆ ਹੈ ਕਿ ਪੁਲਿਸ ਕੋਲ ਹਾਜ਼ਰ ਨਾ ਹੋਣਾ ਜਾਂਚ ਵਿਚ ਸਹਿਯੋਗ ਨਾ ਕਰਨਾ ਮੰਨਿਆ ਜਾਵੇਗਾ ਤੇ ਇਸ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਪੁਲਿਸ ਦੇ ਪਿਛਲੇ ਨੋਟਿਸ ਦਾ ਜਵਾਬ ਦਿੰਦੇ ਹੋਏ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਸੀ ਕਿ ਵਿਵਾਦ ਨਾਲ ਉਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਅਜਿਹੇ ਮੁੱਦਿਆਂ ਨੂੰ ਡੀਲ ਨਹੀਂ ਕਰਦੇ।
Ghaziabad assault Case
ਹੋਰ ਪੜ੍ਹੋ: ਅੱਜ ਹੋਵੇਗਾ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ-ਮਾਰਟਮ
17 ਜੂਨ ਨੂੰ ਗਾਜ਼ੀਆਬਾਦ ਪੁਲਿਸ ਵਲੋਂ ਭੇਜੇ ਗਏ ਨੋਟਿਸ ਤਹਿਤ ਟਵਿਟਰ ਇੰਡੀਆ ਦੇ ਐਮਡੀ ਨੂੰ 7 ਦਿਨਾਂ ਦੇ ਅੰਦਰ ਲੋਨੀ ਬਾਰਡਰ ਪੁਲਿਸ ਥਾਣੇ 'ਚ ਆ ਕੇ ਬਿਆਨ ਦਰਜ ਕਰਵਾਉਣ ਦੀ ਗੱਲ 'ਤੇ ਐਮਡੀ ਨੇ ਕਿਹਾ ਕਿ ਉਹ ਵੀਡੀਓ ਕਾਨਫਰੰਸ (Video Conferencing) ਰਾਹੀਂ ਜਾਂਚ ਨਾਲ ਜੁੜ ਸਕਦੇ ਹਨ। ਹਾਲਾਂਕਿ ਪੁਲਿਸ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਈ।UP Police Sends Notice To Twitter India MD
ਨੋਟਿਸ 'ਚ ਕਿਹਾ ਗਿਆ ਸੀ ਕਿ ਟਵਿਟਰ ਕਮਿਉਨੀਕੇਸ਼ਨ (Twitter Communication) ਅਤੇ ਟਵਿਟਰ ਆਈਐਨਸੀ (Twitter INC) ਜ਼ਰੀਏ ਕੁਝ ਲੋਕਾਂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਕੋਸ਼ਿਸ਼ਾਂ ਨੂੰ ਰੋਕਣ ਲਈ ਕੰਪਨੀ ਵਲੋਂ ਕੋਈ ਨੋਟਿਸ ਨਹੀਂ ਲਿਆ ਗਿਆ ਅਤੇ ਅਜਿਹੇ ਸਮਾਜ ਵਿਰੋਧੀ ਸੰਦੇਸ਼ਾਂ ਨੂੰ ਵਾਈਰਲ ਹੋਣ ਦਿੱਤਾ ਗਿਆ।
ਇਹ ਵੀ ਪੜ੍ਹੋ: ਬਾਦਲ ਤੋਂ ਪੁੱਛਗਿੱਛ ਸਬੰਧੀ ਐਸ.ਆਈ.ਟੀ ਅਤੇ ਪੰਥਦਰਦੀਆਂ ਦੇ ਲਗਭਗ ਇਕੋ ਜਿਹੇ ਹਨ ਸਵਾਲ
ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਪੁਲਿਸ (Ghaziabad assault Case) ਨੇ ਲੋਨੀ ਇਲਾਕੇ 'ਚ ਅਬਦੁਲ ਸਮਦ ਨਾਮ ਦੇ ਇਕ ਬਜ਼ੁਰਗ ਦੇ ਨਾਲ ਹੋਈ ਕੁੱਟਮਾਰ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਟਵਿੱਟਰ ਸਮੇਤ 9 ਖ਼ਿਲਾਫ FIR ਦਰਜ ਕੀਤੀ ਗਈ ਸੀ। ਇਹਨਾਂ ਸਾਰਿਆਂ 'ਤੇ ਇਸ ਘਟਨਾ ਨੂੰ ਗਲਤ ਤਰੀਕੇ ਨਾਲ ਫਿਰਕੂ ਰੰਗ ਦੇਣ ਲਈ ਇਹ ਕਾਰਵਾਈ ਕੀਤੀ ਗਈ। ਪੁਲਿਸ ਮੁਤਾਬਕ ਇਸ ਮਾਮਲੇ ਦੀ ਸੱਚਾਈ ਕੁਝ ਹੋਰ ਹੈ।
Twitter
ਹੋਰ ਪੜ੍ਹੋ: ਪੰਜਾਬ ਦੀ ਸਿਆਸਤ ਚੋਣਾਂ ਤੋਂ 8 ਮਹੀਨੇ ਪਹਿਲਾਂ ਹੀ ਲੋਹੀ ਲਾਖੀ ਹੋ ਗਈ!
FIR ਵਿਚ ਲਿਖਿਆ ਗਿਆ ਹੈ ਕਿ ਗਾਜ਼ੀਆਬਾਦ ਪੁਲਿਸ ਦੇ ਵਲੋਂ ਮਾਮਲੇ 'ਚ ਸਪੱਸ਼ਟੀਕਰਨ ਜਾਰੀ ਕਰਨ ਤੋਂ ਬਾਅਦ ਵੀ ਦੋਸ਼ੀਆਂ ਵਲੋਂ ਆਪਣੇ ਟਵੀਟ ਨਹੀਂ ਹਟਾਏ ਗਏ ਅਤੇ ਇਸ ਕਾਰਨ ਧਾਰਮਿਕ ਤਣਾਅ ਵਧਦਾ ਗਿਆ। ਇਸ ਤੋਂ ਇਲਾਵਾ ਟਵਿੱਟਰ ਇੰਡੀਆ ਅਤੇ ਟਵਿੱਟਰ ਕਮਿਊਨੀਕੇਸ਼ਨ ਵਲੋਂ ਵੀ ਉਹਨਾਂ ਟਵੀਟਸ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁਕੇ ਗਏ। ਇਹਨਾਂ ਖ਼ਿਲਾਫ ਆਈਪੀਸੀ ਦੀ ਧਾਰਾ 153, 153-A, 295-A. 505, 120-B ਅਤੇ 34 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
UP Police
ਇਸ ਤੋਂ ਇਲਾਵਾ ਗਾਜ਼ੀਆਬਾਦ ਪੁਲਿਸ (Ghaziabad police probe) ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਟਵਿਟਰ ਨੂੰ ਪਿਛਲੇ ਇਕ ਸਾਲ ਵਿਚ ਕਰੀਬ 26 ਮੇਲ ਕੀਤੇ ਗਏ, ਇਹਨਾਂ ਵਿਚੋਂ ਇਕ ਦਾ ਵੀ ਜਵਾਬ ਨਹੀਂ ਦਿੱਤਾ ਗਿਆ ਹੈ। ਇਹ ਸਾਰੀਆਂ ਮੇਲਜ਼ 15 ਜੂਨ 2020 ਤੋਂ 15 ਜੂਨ 2021 ਵਿਚਕਾਰ ਭੇਜੀਆਂ ਗਈਆਂ। ਪੁਲਿਸ ਮੁਤਾਬਕ ਇਸ ਦੌਰਾਨ ਫੇਸਬੁੱਕ ਨੂੰ 255 ਮੇਲ ਕੀਤੇ ਗਏ। ਇਹਨਾਂ ਵਿਚੋਂ ਸਿਰਫ 177 ਦਾ ਜਵਾਬ ਆਇਆ। ਇਸੇ ਤਰ੍ਹਾਂ ਇੰਸਟਾਗ੍ਰਾਮ ਨੂੰ ਭੇਜੇ ਗਏ 62 ਵਿਚੋਂ 41 ਅਤੇ ਵ੍ਹਟਸਐਪ ਨੂੰ ਭੇਜੇ ਗਏ 58 ਮੇਲ ਵਿਚੋਂ ਸਿਰਫ 28 ਦਾ ਜਵਾਬ ਆਇਆ।