
ਕਿਰਤ ਮੰਤਰੀ ਨੇ ਕਿਹਾ ਕਿ 2014-15 ਵਿਚ ਈਪੀਐਫ਼ਓ ਦੇ ਰਜਿਸਟਰਡ ਸ਼ੇਅਰਹੋਲਡਰਾਂ ਦੀ ਕੁਲ ਗਿਣਤੀ 15.84 ਕਰੋੜ ਸੀ, ਜੋ 2021-22 ਵਿਚ ਵਧ ਕੇ 27.73 ਕਰੋੜ ਹੋ ਗਈ।
ਨਵੀਂ ਦਿੱਲੀ: ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੁਪੇਂਦਰ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿਚ ਪਿਛਲੇ 9 ਸਾਲਾਂ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਭਾਰੀ ਵਾਧਾ ਦੇਖਿਆ ਗਿਆ ਹੈ ਅਤੇ ਇਸ ਦੌਰਾਨ ਲਗਭਗ 1.25 ਕਰੋੜ ਨਵੇਂ ਰੁਜ਼ਗਾਰ ਪੈਦਾ ਹੋਏ ਹਨ। ਅਪਦੇ ਮੰਤਰਾਲੇ ਵਲੋਂ ਕੀਤੇ ਗਏ ਕਈ ਸੰਸਥਾਨ ਆਧਾਰਤ ਕਿਰਤੀ ਸਰਵੇਖਣ ਦਾ ਜ਼ਿਕਰ ਕਰਦੇ ਹੋਏ ਯਾਦਵ ਨੇ ਕਿਹਾ ਕਿ ਸਾਲ 2014 ਤੋਂ 2022 ਦਰਮਿਆਨ ਕਰੀਬ 1.25 ਕਰੋੜ ਨਵੇਂ ਰੁਜ਼ਗਾਰ ਪੈਦਾ ਹੋਏ। ਉਨ੍ਹਾਂ ਮੋਦੀ ਸਰਕਾਰ ਦੇ ਪਿਛਲੇ 9 ਸਾਲਾਂ ਦੇ ਕਾਰਜਕਾਲ ਦੀ ਉਪਲਬਧੀਆਂ ਨੂੰ ਰੇਖਾਂਕਿਤ ਕਰਨ ਲਈ ਆਯੋਜਤ ਪ੍ਰੈੱਸ ਕਾਨਫਰੰਸ ਵਿਚ ਇਹ ਦਾਅਵਾ ਕੀਤਾ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਰਾਹੀਂ ਸੰਭਾਵੀ ਹਥਿਆਰ ਤਸਕਰੀ ਦੀ ਕੋਸ਼ਿਸ ਨਾਕਾਮ, ਚਾਰ .30 ਬੋਰ ਦੇ ਪਿਸਤੌਲ ਬਰਾਮਦ
ਉਨ੍ਹਾਂ ਈਪੀਐਫ਼ਓ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਜੇਕਰ ਤੁਸੀਂ ਈਪੀਐਫ਼ਓ ਦੇ ਅੰਕੜੇ ਦੇਖੋ ਤਾਂ ਕਰਮਚਾਰੀ ਪੈਨਸ਼ਨ ਯੋਜਨਾ 1995 ਤਹਿਤ ਪੈਨਸ਼ਨਾਂ ਦੀ ਗਿਣਤੀ ਵਿੱਤੀ ਸਾਲ 2021-2022 ਵਿਚ 72 ਲੱਖ ਹੋ ਗਈ ਜਦਕਿ ਵਿੱਤੀ ਸਾਲ 2014-15 ਵਿਚ ਇਨ੍ਹਾਂ ਦੀ ਗਿਣਤੀ 51 ਲੱਖ ਸੀ। ਇਸ ਦੌਰਾਨ ਲਗਭਗ 22 ਲੱਖ ਲੋਕ ਸੇਵਾ ਮੁਕਤ ਹੋਏ ਪਰ ਈਪੀਐਫ਼ਓ ਵਲੋਂ ਚਲਾਈ ਜਾਣ ਵਾਲੀ ਸਮਾਜਕ ਸੁਰੱਖਿਆ ਯੋਜਨਾ ਤਹਿਤ ਰਜਿਸਟ੍ਰੇਸ਼ਨ ਵੱਧ ਗਿਆ।’’
ਕਿਰਤ ਮੰਤਰੀ ਨੇ ਕਿਹਾ ਕਿ 2014-15 ਵਿਚ ਈਪੀਐਫ਼ਓ ਦੇ ਰਜਿਸਟਰਡ ਸ਼ੇਅਰਹੋਲਡਰਾਂ ਦੀ ਕੁਲ ਗਿਣਤੀ 15.84 ਕਰੋੜ ਸੀ, ਜੋ 2021-22 ਵਿਚ ਵਧ ਕੇ 27.73 ਕਰੋੜ ਹੋ ਗਈ।