ਗਰੀਬੀ ਕਾਰਨ ਅੱਠਵੀਂ ਤੋਂ ਬਾਅਦ ਛੱਡਣੀ ਪਈ ਪੜ੍ਹਾਈ, ਪ੍ਰਾਈਵੇਟ ਸਿੱਖਿਆ ਹਾਸਲ ਕਰ ਬਣੀ ਅਫ਼ਸਰ
Published : Jul 22, 2021, 3:42 pm IST
Updated : Jul 22, 2021, 3:47 pm IST
SHARE ARTICLE
SHe had to drop out of school after eighth grade due to poverty
SHe had to drop out of school after eighth grade due to poverty

ਕਹਿੰਦੇ ਹਨ ਜੇ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਆ ਜਾਵੇ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।

 ਜੈਪੁਰ: ਕਹਿੰਦੇ ਹਨ ਜੇ ਕੁੱਝ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਮੁਸ਼ਕਿਲ ਆ ਜਾਵੇ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।  ਸਖਤ ਮਿਹਨਤ ਕਰਕੇ ਤੁਸੀਂ ਆਪਣੀ ਮੰਜ਼ਿਲ ਪ੍ਰਾਪਤ ਕਰ ਸਕਦੇ ਹੋ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਜੱਲੌਰ ਜ਼ਿਲੇ ਦੇ ਸਿੰਧਰਾ  ਪਿੰਡ ਦੀ ਮੋਰ ਕੰਵਰ ਨੇ। ਮੋਰ ਕੰਵਰ ਨੇ ਦਸ ਸਾਲਾਂ ਦੇ ਅੰਤਰਾਲ ਬਾਅਦ ਨਾ ਸਿਰਫ ਸਕੂਲ ਛੱਡਣ ਤੋਂ ਬਾਅਦ ਪ੍ਰਾਈਵੇਟ ਡਿਗਰੀ ਹਾਸਲ ਕੀਤੀ, ਬਲਕਿ ਪਹਿਲੇ ਯਤਨ ਵਿਚ ਹੀ ਆਰਏਐਸ ਵਿਚ ਸਫਲਤਾ ਪ੍ਰਾਪਤ ਕੀਤੀ।

SHe had to drop out of school after eighth grade due to povertySHe had to drop out of school after eighth grade due to poverty

ਇਸ ਵਾਰ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਮੋਰ ਕੰਵਰ ਦਾ 519 ਵਾਂ ਰੈਂਕ  ਆਇਆ। ਮੋਰਕੰਵਰ ਸਿੰਧਰਾ ਨਾਮ ਦੇ ਇੱਕ ਮਾਲੀਆ ਪਿੰਡ ਵਿਚ ਰਹਿੰਦੀ ਹੈ। ਸਾਲ 2000 ਵਿਚ ਇਸ ਪਿੰਡ ਵਿਚ ਪੰਜਵੀਂ ਜਮਾਤ ਤਕ ਇਕ ਸਰਕਾਰੀ ਸਕੂਲ ਸੀ। ਮੋਰਕੰਵਰ  ਨੇ ਸਕੂਲ ਵਿਚ ਪੰਜਵੀਂ ਜਮਾਤ ਤਕ ਦੀ ਪੜ੍ਹਾਈ ਹਾਸਲ ਕੀਤੀ ਪਰ  ਉਹ ਹੋਰ ਪੜ੍ਹਨਾ ਚਾਹੁੰਦੀ ਸੀ, ਪਰ ਪ੍ਰਬੰਧ ਨਾ ਹੋਣ ਕਰਕੇ ਉਹ ਦੂਸਰੇ ਪਿੰਡ ਚਲੀ ਗਈ ਅਤੇ ਅੱਠਵੀਂ ਤੱਕ ਪੜ੍ਹਾਈ ਕੀਤੀ ਅਤੇ ਉਸ ਤੋਂ ਬਾਅਦ  ਉਸਨੇ ਉਹ ਵੀ ਸਕੂਲ ਛੱਡ ਦਿੱਤਾ।

SHe had to drop out of school after eighth grade due to povertySHe had to drop out of school after eighth grade due to poverty

ਫਿਰ ਘਰ ਦੇ ਹਾਲਾਤ  ਮਾੜੇ ਹੋਣ ਕਾਰਨ  ਉਸਨੂੰ ਅੱਗੇ ਪੜ੍ਹਨ ਦਾ ਮੌਕਾ ਨਾ ਮਿਲਿਆ। ਤਕਰੀਬਨ ਦਸ ਸਾਲਾਂ ਬਾਅਦ, ਮੋਰ ਕੰਵਰ ਦੇ ਮਨ ਵਿਚ ਪੜ੍ਹਨ ਦਾ ਜਨੂੰਨ ਫਿਰ ਉੱਠਿਆ ਅਤੇ 22 ਸਾਲਾਂ ਦੀ ਉਮਰ ਵਿਚ, ਉਸਨੇ ਦੁਬਾਰਾ ਪ੍ਰਾਈਵੇਟ ਪੜ੍ਹਾਈ ਸ਼ੁਰੂ ਕੀਤੀ।

SHe had to drop out of school after eighth grade due to povertySHe had to drop out of school after eighth grade due to poverty

ਮੋਰਕੰਵਰ ਨੇ ਇਸ ਤਰੀਕੇ ਨਾਲ ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਈਵੇਟ ਹਾਸਲ ਕੀਤੀ। 2018 ਵਿਚ, ਉਸਨੇ ਗ੍ਰੈਜੂਏਸ਼ਨ ਪੂਰੀ ਕਰਦੇ ਹੀ ਆਰਏਐਸ ਦੀ ਪ੍ਰੀਖਿਆ ਦਿੱਤੀ। ਪਹਿਲੀ ਕੋਸ਼ਿਸ਼ ਵਿਚ ਹੀ ਮੋਰ ਕੰਵਰ ਦੀ 519 ਵੇਂ ਰੈਂਕ 'ਤੇ ਚੋਣ ਹੋਈ।

ਮੋਰ ਕੰਵਰ ਨੇ ਦੱਸਿਆ ਕਿ ਮੁਸੀਬਤਾਂ ਦੇ ਬਾਵਜੂਦ, ਮਨ ਵਿੱਚ ਆਇਆ ਕਿ ਕੁਝ ਕਰਨਾ ਚਾਹੀਦਾ ਹੈ। ਸਮਾਜਿਕ ਤੌਰ ਤੇ ਵੀ ਦਬਾਅ ਹੁੰਦਾ ਹੈ, ਪਰ ਮਾਪਿਆਂ ਨੇ ਵੀ ਪੜ੍ਹਾਈ ਵਿੱਚ ਪੂਰਾ ਸਮਰਥਨ ਕੀਤਾ। 

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement