
ਇਸ ਪ੍ਰੀਖਿਆ ਵਿਚ ਵੀ ਲੜਕੀਆਂ ਨੇ ਲੜਕਿਆਂ ਨਾਲੋਂ 1.41 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਨਵੀਂ ਦਿੱਲੀ: ਸੀਬੀਐਸਈ ਨੇ ਅੱਜ 10ਵੀਂ ਟਰਮ 2 ਦੇ ਫਾਈਨਲ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ 2022 ਵਿਚ ਕੁੱਲ 94.40 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਲੰਬੀ ਉਡੀਕ ਤੋਂ ਬਾਅਦ ਇਹ ਨਤੀਜਾ ਐਲਾਨਿਆ ਗਿਆ। ਇਸ ਨੂੰ CBSE ਦੀ ਅਧਿਕਾਰਤ ਵੈੱਬਸਾਈਟ 'ਤੇ ਚੈੱਕ ਕੀਤਾ ਜਾ ਸਕਦਾ ਹੈ।
ਇਸ ਸਾਲ 21 ਲੱਖ ਬੱਚਿਆਂ ਨੇ ਸੀਬੀਐਸਈ ਦੀ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ। ਬੋਰਡ ਪ੍ਰੀਖਿਆ ਜੂਨ ਵਿਚ ਖਤਮ ਹੋ ਗਈ ਸੀ, ਉਦੋਂ ਤੋਂ ਹੀ ਵਿਦਿਆਰਥੀ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਸਨ। ਇਸ ਪ੍ਰੀਖਿਆ ਵਿਚ ਵੀ ਲੜਕੀਆਂ ਨੇ ਲੜਕਿਆਂ ਨਾਲੋਂ 1.41 ਫੀਸਦੀ ਬਿਹਤਰ ਪ੍ਰਦਰਸ਼ਨ ਕੀਤਾ ਹੈ।
CBSE announces 10th class results
ਇਸ ਤਰ੍ਹਾਂ ਚੈੱਕ ਕਰੋ ਆਪਣਾ ਨਤੀਜਾ
- ਸਭ ਤੋਂ ਪਹਿਲਾਂ ਅਧਿਕਾਰਕ ਵੈੱਬਸਾਈਟ cbseresults.nic.in ’ਤੇ ਜਾਓ
-ਫਿਰ ਕਲਾਸ 10ਵੀਂ ਜਾਂ 12ਵੀਂ ਦਾ ਨਤੀਜਾ 2022 ਲਿੰਕ ’ਤੇ ਕਲਿੱਕ ਕਰੋ
-ਇਸ ਤੋਂ ਬਾਅਦ ਬੋਰਡ ਰੋਲ ਨੰਬਰ, ਜਨਮ ਦਿਨ ਅਤੇ ਸਕੂਲ ਨੰਬਰ ਦਰਜ ਕਰੋ
-ਹੁਣ ਸਬਮਿਟ ਬਟਨ ’ਤੇ ਕਲਿੱਕ ਕਰੋ
-ਸੀਬੀਐਸਈ ਬੋਰਡ ਕਲਾਸ 10ਵੀਂ, 12ਵੀਂ ਦਾ ਨਤੀਜਾ ਸਕ੍ਰੀਨ ’ਤੇ ਆ ਜਾਵੇਗਾ
- ਇਸ ਨੂੰ ਚੈੱਕ ਕਰੋ ਅਤੇ ਪ੍ਰਿੰਟ ਕਢਵਾ ਲਓ।