
ਜੇਕਰ ਤੁਸੀ ਜਾਂ ਤੁਹਾਡੇ ਪਰਿਵਾਰ ਤੋਂ ਕੋਈ ਰੇਲਵੇ ਕਰਮਚਾਰੀ ਹੈ ਤਾਂ ਇਹ ਖ਼ਬਰ ਤੁਹਾਨੂੰ ਜਰੂਰ ਰਾਹਤ ਦੇਵੇਗੀ।
ਨਵੀਂ ਦਿੱਲੀ : 7th Pay Commission : ਜੇਕਰ ਤੁਸੀ ਜਾਂ ਤੁਹਾਡੇ ਪਰਿਵਾਰ ਤੋਂ ਕੋਈ ਰੇਲਵੇ ਕਰਮਚਾਰੀ ਹੈ ਤਾਂ ਇਹ ਖ਼ਬਰ ਤੁਹਾਨੂੰ ਜਰੂਰ ਰਾਹਤ ਦੇਵੇਗੀ। ਰੇਲਵੇ ਕਰਮਚਾਰੀਆਂ ਨੂੰ ਛੇਤੀ ਤੋਹਫਾ ਮਿਲਣ ਜਾ ਰਿਹਾ ਹੈ। ਦੱਸ ਦਈਏ ਕਿ ਰੇਲਵੇ 'ਚ ਛੇਤੀ ਹੀ 7th Pay Commission ਦੀਆਂ ਸਿਫਾਰਿਸ਼ਾਂ ਲਾਗੂ ਹੋਣ ਵਾਲੀਆਂ ਹਨ। ਇਸ ਨਾਲ ਕਰਮਚਾਰੀਆਂ ਦੀ ਸੈਲਰੀ 'ਚ ਆਉਣ ਵਾਲਾ ਅੰਤਰ ਖਤਮ ਹੋ ਜਾਵੇਗਾ। ਦਰਅਸਲ ਛੇਵੇਂ ਤਨਖਾਹ ਕਮਿਸ਼ਨ ਦੇ ਸੈਲਰੀ ਸਟਰਕਚਰ 'ਚ ਆਉਣ ਵਾਲੇ ਇੱਕ ਹੀ ਕਲਾਸ ਦੇ ਦੋ ਅਧਿਕਾਰੀਆਂ ਦੀ ਸੈਲਰੀ ਦੇ ਅੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ।
7th Pay Commission Indian Railways Employees
ਇੱਕ ਕਲਾਸ ਦੇ ਦੋ ਕਰਮਚਾਰੀਆਂ 'ਤੇ ਲਾਗੂ ਹੋਵੇਗਾ ਨਿਯਮ
7th Pay Commission ਦੇ ਲਾਗੂ ਹੋਣ ਨਾਲ ਜਿਨ੍ਹਾਂ ਦੋ ਕਰਮਚਾਰੀਆਂ ਦੀ ਸੈਲਰੀ 'ਚ 3 ਫ਼ੀਸਦੀ ਜਾਂ ਇਸ ਤੋਂ ਜ਼ਿਆਦਾ ਦਾ ਅੰਤਰ ਹੋਵੇਗਾ, ਉਨ੍ਹਾਂ ਕਰਮਚਾਰੀਆਂ ਦੀ ਤਨਖਾਹ ਬਰਾਬਰ ਕਰ ਦਿੱਤੀ ਜਾਵੇਗਾ ਪਰ ਇਹ ਨਿਯਮ ਇੱਕ ਕਲਾਸ ਦੇ ਦੋ ਕਰਮਚਾਰੀਆਂ 'ਤੇ ਲਾਗੂ ਹੋਵੇਗਾ। ਦੂਜੀ ਕਲਾਸ ਦੇ ਕਰਮਚਾਰੀਆਂ ਦੀ ਸੈਲਰੀ ਦਾ ਅੰਤਰ ਘੱਟ ਹੋ ਸਕਦਾ ਹੈ।
7th Pay Commission Indian Railways Employees
ਕਰਮਚਾਰੀਆਂ ਨੂੰ ਇਸ ਤਰ੍ਹਾਂ ਮਿਲੇਗਾ ਫਾਇਦਾ
ਉਦਾਹਰਣ ਦੇ ਤੌਰ 'ਤੇ ਛੇਵੇਂ ਤਨਖਾਹ ਕਮਿਸ਼ਨ ਦੇ ਤਹਿਤ ਇੱਕ ਕਲਾਸ 'ਚ ਇੱਕ ਕਰਮਚਾਰੀ ਦੀ ਹੇਠਲੀ ਤਨਖਾਹ 7210 ਰੁਪਏ ਹੈ ਅਤੇ ਦੂਜੇ ਦੀ 7430 ਰੁਪਏ ਹੈ। ਜੇਕਰ ਇਸ ਕੈਲਕੂਲੇਸ਼ਨ ਨੂੰ ਸਮਝੋ ਤਾਂ 7th Pay Commission ਕਮਿਸ਼ਨ ਲਾਗੂ ਹੋਣ 'ਤੇ ਪਹਿਲਾਂ ਕਰਮਚਾਰੀ ਦੀ ਤਨਖਾਹ 18530 ਰੁਪਏ ਅਤੇ ਦੂਜੇ ਕਰਮਚਾਰੀ ਦੀ ਤਨਖਾਹ 19095 ਰੁਪਏ ਹੋ ਜਾਂਦੀ ਹੈ ਪਰ ਹੁਣ ਦੋਵਾਂ ਕਰਮਚਾਰੀਆਂ ਦੀ ਤਨਖਾਹ ਨੂੰ 7th Pay Commission ਦੇ ਮੈਟਰਿਕਸ - ਪੇਅ 'ਚ ਇੱਕ ਬਰਾਬਰ 19100 ਰੁਪਏ ਦੀ ਤਨਖਾਹ ਮਿਲੇਗੀ। ਇਸਨੂੰ ਬੰਚਿੰਗ ਦਾ ਫਾਇਦਾ ਕਹਿੰਦੇ ਹਨ। ਕਰਮਚਾਰੀਆਂ ਨੂੰ ਬੰਚਿੰਗ ਦਾ ਮੁਨਾਫ਼ਾ 1 ਜਨਵਰੀ 2019 ਤੋਂ ਦਿੱਤਾ ਜਾਵੇਗਾ।
7th Pay Commission Indian Railways Employees
ਗ੍ਰੇਡ ਪੇਅ ਦੇ ਹਿਸਾਬ ਨਾਲ ਕਰਮਚਾਰੀਆਂ ਨੂੰ ਫਾਇਦਾ
6th CPC 'ਚ ਜਿਨ੍ਹਾਂ ਕਰਮਚਾਰੀਆਂ ਦੀ ਸੈਲਰੀ 1800,1900, 2000, 2400, 2800 ਅਤੇ 4200 ਗ੍ਰੇਡ ਪੇਅ ਦੇ ਅੰਦਰ ਹੈ। ਉਨ੍ਹਾਂ ਨੂੰ ਬੰਚਿੰਗ ਦਾ ਫਾਇਦਾ ਮਿਲੇਗਾ, ਇਸਦੇ ਲਈ ਛੇਤੀ ਅਪਲਾਈ ਕਰਨਾ ਹੋਵੇਗਾ। ਵੈਸਟਰਨ ਰੇਲਵੇ ਐਪਲਾਇਜ ਯੂਨੀਅਨ ਭਾਵਨਗਰ ਮੰਡਲ ਨੇ ਸਾਰੇ ਰੇਲ ਕਰਮਚਾਰੀਆਂ ਤੋਂ ਬੰਚਿੰਗ ਦਾ ਮੁਨਾਫ਼ਾ ਲੈਣ ਲਈ ਛੇਤੀ ਤੋਂ ਛੇਤੀ ਆਪਣੇ ਗ੍ਰੇਡ ਦੇ ਆਧਾਰ 'ਤੇ ਅਪਲਾਈ ਕਰਨ ਨੂੰ ਕਿਹਾ ਹੈ।