
ਤਮਿਲਨਾਡੂ ਦੇ ਸ਼ਿਵਗੰਗਾ ਤੋਂ ਸੰਸਦ ਮੈਂਬਰ ਕਾਰਤੀ ਫਿਲਹਾਲ ਜ਼ਮਾਨਤ 'ਤੇ ਹਨ।
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਖਿਲਾਫ ਜੋ ਕੇਸ ਦਰਜ ਹੋਇਆ ਹੈ ਉਹ ਪੀਟਰ ਮੁਖਰਜੀ ਦੇ ਪਤਨੀ ਇੰਦਰਾਣੀ ਮੁਖਰਜੀ ਦੇ ਬਿਆਨ ਦੇ ਆਧਾਰ ਤੇ ਹੀ ਦਰਜ ਹੋਇਆ ਹੈ। ਇਹ ਜਾਣਕਾਰੀ ਐਨਡੀਟੀਵੀ ਦੇ ਸੂਤਰਾਂ ਨੇ ਦਿੱਤੀ ਹੈ। ਇੰਦਰਾਣੀ ਮੁਖਰਜੀ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਐਫਆਈਪੀਬੀ ਮੰਜੂਰੀ ਵਿਚ ਹੋਏ ਉਲੰਘਣ ਨੂੰ ਕਥਿਤ ਤੌਰ ਤੇ ਰਫਾ ਦਫਾ ਕਰਨ ਲਈ 10 ਲੱਖ ਡਾਲਰ ਦੀ ਕਾਰਤੀ ਦੀ ਮੰਗ ਨੂੰ ਦੰਪਤੀ ਨੇ ਕਬੂਲ ਕਰ ਲਿਆ ਸੀ ਇੰਦਰਾਣੀ 11 ਜੁਲਾਈ ਨੂੰ ਸੀਬੀਆਈ ਮਾਮਲੇ ਵਿਚ ਗੁਪਤ ਗਵਾਹ ਬਣ ਗਈ ਸੀ।
P Chitambaram
ਪੀਟਰ ਮੁਖਰਜੀ ਅਤੇ ਇੰਦਰਾਣੀ ਦਾ ਨਾਮ ਆਈਐਨਐਕਸ ਮੀਡੀਆ ਦੁਆਰਾ ਪ੍ਰਾਪਤ ਧਨ ਲਈ 2007 ਵਿਚ ਵਿਦੇਸ਼ੀ ਨਿਵੇਸ਼ ਸੁਧਾਰ ਬੋਰਡ ਦੀ ਗਲਤ ਤਰੀਕੇ ਨਾਲ ਮਨਜੂਰੀ ਹਾਸਲ ਕਰਨ ਦੇ ਸਬੰਧਿਤ ਮਾਮਲੇ ਵਿਚ ਸਾਹਮਣੇ ਆਇਆ ਸੀ। ਦਸ ਦਈਏ ਕਿ ਮੀਡੀਆ ਕਾਰੋਬਾਰੀ ਪੀਟਰ ਮੁਖਰਜੀ ਅਤੇ ਉਹਨਾਂ ਦੀ ਪਤਨੀ ਇੰਦਰਾਣੀ ਮੁਖਰਜੀ ਦੋਵੇਂ ਸ਼ੀਨਾ ਬੋਰਾ ਹੱਤਿਆਕਾਂਡ ਵਿਚ ਜੇਲ੍ਹ ਵਿਚ ਬੰਦ ਹਨ। ਸ਼ੀਨਾ ਬੋਰਾ ਇੰਦਰਾਣੀ ਅਤੇ ਉਹਨਾਂ ਦੇ ਪਹਿਲੇ ਪਤੀ ਦੀ ਬੇਟੀ ਸੀ।
ਡਾਇਰੈਕਟੋਰੇਟ ਆਫ਼ ਪ੍ਰਮੋਸ਼ਨ ਨੇ ਦਿੱਲੀ ਹਾਈਕੋਰਟ ਵਿਚ ਅਪਣੇ ਮਾਮਲੇ ਤੇ ਬਹਿਸ ਕਰਨ ਲਈ ਇੰਦਰਾਣੀ ਮੁਖਰਜੀ ਦੇ ਬਿਆਨ ਨੂੰ ਆਧਾਰ ਬਣਾਇਆ। ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਪੀ ਚਿਦੰਬਰਮ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਬੁੱਧਵਾਰ ਨੂੰ ਸੁਪਰੀਮ ਕੋਰਟ ਪਹੁੰਚਿਆ ਪਰ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਫੌਰੀ ਰਾਹਤ ਨਹੀਂ ਮਿਲੀ। ਬੁੱਧਵਾਰ ਸ਼ਾਮ ਨੂੰ ਸੀਬੀਆਈ ਨੇ ਚਿਦੰਬਰਮ ਨੂੰ ਉਹਨਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ।
P Chitambaram
ਸੂਤਰਾਂ ਨੇ ਐਨਡੀਟੀਵੀ ਨੂੰ ਦੱਸਿਆ ਕਿ ਇੰਦਰਾਣੀ ਮੁਖਰਜੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੱਸਿਆ ਕਿ ਚਿਦੰਬਰਮ ਨੇ ਆਈਐਨਐਕਸ ਮੀਡੀਆ ਨੂੰ ਵਿਦੇਸ਼ੀ ਨਿਵੇਸ਼ ਦੀ ਪ੍ਰਵਾਨਗੀ ਦੇ ਬਦਲੇ ਕਾਰਤੀ ਚਿਦੰਬਰਮ ਨੂੰ ਉਨ੍ਹਾਂ ਦੇ ਕਾਰੋਬਾਰ ਵਿਚ ਮਦਦ ਕਰਨ ਲਈ ਕਿਹਾ ਸੀ। ਦਸ ਦਈਏ ਕਿ ਤਮਿਲਨਾਡੂ ਦੇ ਸ਼ਿਵਗੰਗਾ ਤੋਂ ਸੰਸਦ ਮੈਂਬਰ ਕਾਰਤੀ ਫਿਲਹਾਲ ਜ਼ਮਾਨਤ ਤੇ ਹਨ। ਉਹਨਾਂ ਨੂੰ ਦਿੱਲੀ ਹਾਈ ਕੋਰਟ ਨੇ 23 ਮਾਰਚ 2018 ਨੂੰ ਜ਼ਮਾਨਤ ਦਿੱਤੀ ਸੀ।
ਸੀਬੀਆਈ ਨੇ 15 ਮਈ 2017 ਨੂੰ ਐਫਆਈਆਰ ਦਰਜ ਕੀਤੀ ਸੀ ਜਿਸ ਵਿਚ ਮੀਡੀਆ ਸਮੂਹ ਨੂੰ 2007 ਵਿਚ 305 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਹਾਸਲ ਕਰਨ ਲਈ ਗੈਰ ਕਾਨੂੰਨੀ ਤਰੀਕੇ ਨਾਲ ਐਫਆਈਪੀਬੀ ਮਨਜੂਰੀ ਦਿੱਤੇ ਜਾਣ ਦਾ ਆਰੋਪ ਲਗਾਇਆ ਗਿਆ ਸੀ। ਉਸ ਵਕਤ ਚਿਦੰਬਰਮ ਕੇਂਦਰੀ ਵਿੱਤ ਮੰਤਰੀ ਸਨ। ਇਸ ਤੋਂ ਬਾਅਦ ਈਡੀ ਨੇ ਵੀ ਕੰਪਨੀ ਦੇ ਸੰਸਥਾਪਕਾਂ ਪੀਟਰ ਅਤੇ ਇੰਦਰਾਣੀ ਮੁਖਰਜੀ ਅਤੇ ਹੋਰ ਦੇ ਵਿਰੁਧ ਮਨੀ ਲਾਂਡਰਿੰਗ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਸੀ।
Indrani Mukerjea
ਕਾਰਤੀ ਨੂੰ 28 ਫਰਵਰੀ 2018 ਨੂੰ ਸੀਬੀਆਈ ਨੇ ਬ੍ਰਿਟੇਨ ਤੋਂ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਨਾਲ ਸਬੰਧਿਤ ਮਾਮਲੇ ਵਿਚ ਇਕ ਨਾਟਕੀ ਘਟਨਾ ਕਰਮ ਤੋਂ ਬਾਅਦ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਦੀ ਟੀਮ ਦਿੱਲੀ ਪੁਲਿਸ ਦੇ ਅਧਿਕਾਰੀਆਂ ਨਾਲ ਜੋਰ ਬਾਗ ਸਥਿਤ ਚਿਦੰਬਰਮ ਦੇ ਘਰ ਪਹੁੰਚੀ।
ਕੁਝ ਦੇਰ ਮੁਖ ਦਰਵਾਜ਼ਾ ਖੜਕਾਉਣ ਤੋਂ ਬਾਅਦ ਅਧਿਕਾਰੀ ਦਫ਼ਤਰ ਦੀਆਂ ਦੀਵਾਰਾਂ ਟੱਪ ਕੇ ਘਰ ਵਿਚ ਦਾਖ਼ਲ ਹੋਏ। ਸੀਬੀਆਈ ਦੇ ਇਕ ਬੁਲਾਰੇ ਨੇ ਕਿਹਾ ਕਿ ਚਿਦੰਬਰਮ ਨੂੰ ਇਕ ਸਮਰੱਥ ਅਦਾਲਤ ਦੁਆਰਾ ਜਾਰੀ ਵਾਰੰਟ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।