ਕਸ਼ਮੀਰ ’ਤੇ ਹੁਣ ਈਰਾਨ ਦੇ ਸੀਨੀਅਰ ਨੇਤਾ ਖਮੈਨੀ ਦਾ ਆਇਆ ਬਿਆਨ
Published : Aug 22, 2019, 12:39 pm IST
Updated : Aug 22, 2019, 12:39 pm IST
SHARE ARTICLE
Iran leader ayatollah seyed ali khamenei
Iran leader ayatollah seyed ali khamenei

ਖਾਮੇਨੀ ਨੇ ਕਿਹਾ ਕਿ ਈਰਾਨ ਤੋਂ ਉਮੀਦ ਹੈ ਕਿ ਭਾਰਤ ਸਰਕਾਰ ‘ਕਸ਼ਮੀਰ ਦੇ ਲੋਕਾਂ ਪ੍ਰਤੀ ਨਿਰਪੱਖ ਨੀਤੀ ਅਪਣਾਏਗੀ’।

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਉਣ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਭਾਰਤ ਦੇ ਫੈਸਲੇ ਤੋਂ ਦੋ ਹਫ਼ਤੇ ਬਾਅਦ ਈਰਾਨ ਦੇ ਸੀਨੀਅਰ ਨੇਤਾ ਆਯਤੁੱਲਾ ਸਯਦ ਅਲੀ ਖਮੇਨੀ ਨੇ ਕਸ਼ਮੀਰ ਵਿਚ ਮੁਸਲਿਮ ਭਾਈਚਾਰੇ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਖਾਮੇਨੀ ਨੇ ਕਿਹਾ ਕਿ ਈਰਾਨ ਤੋਂ ਉਮੀਦ ਹੈ ਕਿ ਭਾਰਤ ਸਰਕਾਰ ‘ਕਸ਼ਮੀਰ ਦੇ ਲੋਕਾਂ ਪ੍ਰਤੀ ਨਿਰਪੱਖ ਨੀਤੀ ਅਪਣਾਏਗੀ’।

Article 370Article 370

ਉਨ੍ਹਾਂ ਟਵੀਟ ਕੀਤਾ, “ਸਾਨੂੰ ਕਸ਼ਮੀਰ ਵਿਚ ਮੁਸਲਮਾਨਾਂ ਦੀ ਸਥਿਤੀ ਬਾਰੇ ਚਿੰਤਾ ਹੈ ... ਸਾਡੇ ਭਾਰਤ ਨਾਲ ਚੰਗੇ ਸੰਬੰਧ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਕਸ਼ਮੀਰ ਦੇ ਚੰਗੇ ਲੋਕਾਂ ਅਤੇ ਇਸ ਖੇਤਰ ਵਿਚ ਮੁਸਲਮਾਨਾਂ 'ਤੇ ਜ਼ੁਲਮ ਅਤੇ ਅੱਤਿਆਚਾਰਾਂ ਤੋਂ ਬਚਣ ਦੀ ਉਮੀਦ ਕਰਦੇ ਹਾਂ। ਈਰਾਨੀ ਨੇਤਾ ਨੇ ਕਸ਼ਮੀਰ ਦੀ ਮੌਜੂਦਾ ਸਥਿਤੀ ਲਈ ਬ੍ਰਿਟੇਨ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ।

ਉਨ੍ਹਾਂ ਨੇ ਟਵੀਟ ਵਿਚ ਲਿਖਿਆ, “ਕਸ਼ਮੀਰ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਬ੍ਰਿਟਿਸ਼ ਸਰਕਾਰ ਦੁਆਰਾ ਚੁੱਕੇ ਗਏ ਭੈੜੇ ਕਦਮ ਦਾ ਨਤੀਜਾ ਹੈ, ਜੋ ਉਨ੍ਹਾਂ ਨੇ ਭਾਰਤੀ ਉਪ ਮਹਾਂਦੀਪ ਨੂੰ ਛੱਡਦੇ ਸਮੇਂ ਚੁੱਕੇ ਸਨ। ਬ੍ਰਿਟੇਨ ਨੇ ਜਾਣਬੁੱਝ ਕੇ ਇਸ ਜ਼ਖ਼ਮ ਨੂੰ ਇਸ ਖੇਤਰ ਵਿਚ ਛੱਡ ਦਿੱਤਾ ਸੀ ਤਾਂ ਜੋ ਕਸ਼ਮੀਰ 'ਚ ਸੰਘਰਸ਼ ਜਾਰੀ ਰਹੇ। ਖਮੇਨੀ ਦਾ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚੋਲਗੀ ਦੀ ਪੇਸ਼ਕਸ਼ ਤੋਂ ਬਾਅਦ ਆਇਆ ਹੈ।

Ali Khamenei Ali Khameneiਟਰੰਪ ਨੇ ਇਕ ਵਾਰ ਫਿਰ ਕਸ਼ਮੀਰ ਦੀ 'ਵਿਸਫੋਟਕ' ਸਥਿਤੀ ਵਿਚ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਵਿਚ ਹੈ। ਟਰੰਪ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਹਫਤੇ ਦੇ ਅੰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਠਾਉਣਗੇ। ਅਮਰੀਕਾ ਨੇ ਮੋਦੀ ਨੂੰ ਕਸ਼ਮੀਰ ਵਿਚ ਤਣਾਅ ਘੱਟ ਕਰਨ ਲਈ ਕਦਮ ਚੁੱਕਣ ਦੀ ਬੇਨਤੀ ਕੀਤੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਸ਼ਮੀਰ ਇੱਕ ਬਹੁਤ ਹੀ ਗੁੰਝਲਦਾਰ ਜਗ੍ਹਾ ਹੈ।

ਇਥੇ ਮੁਸਲਮਾਨਾਂ ਦੇ ਨਾਲ-ਨਾਲ ਹਿੰਦੂ ਵੀ ਹਨ ਅਤੇ ਮੈਂ ਇਹ ਨਹੀਂ ਕਹਾਂਗਾ ਕਿ ਉਨ੍ਹਾਂ ਵਿਚਾਲੇ ਬਹੁਤ ਜ਼ਿਆਦਾ ਗੱਲਬਾਤ ਹੈ। ਉਸ ਨੇ ਕਿਹਾ, “ਵਿਚੋਲਗੀ ਲਈ ਜੋ ਵੀ ਬਿਹਤਰ ਹੋਵੇਗਾ ਮੈਂ ਉਹ ਕਰਾਂਗਾ। ਇਸ ਦੇ ਨਾਲ ਹੀ ਫਰਾਂਸ ਨੇ ਕਿਹਾ ਕਿ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮਾਮਲਾ ਹੈ ਅਤੇ ਦੋਵਾਂ ਧਿਰਾਂ ਨੂੰ ਰਾਜਨੀਤਿਕ ਗੱਲਬਾਤ ਰਾਹੀਂ ਮਤਭੇਦਾਂ ਨੂੰ ਸੁਲਝਾਉਣਾ ਚਾਹੀਦਾ ਹੈ ਅਤੇ ਕੋਈ ਵੀ ਕਦਮ ਚੁੱਕਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਤਣਾਅ ਵਧਣ ਦੀ ਸੰਭਾਵਨਾ ਹੋਵੇ। 

Pakistani taliban news warns against polio drops and loud musicPakistani 

ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਇਸ ਮਾਮਲੇ ਵਿਚ ਫਰਾਂਸ ਦਾ ਰੁਖ ਇਹੀ ਰਿਹਾ ਹੈ ਕਿ ਇਹ ਦੋ ਦੇਸ਼ਾਂ ਦਰਮਿਆਨ ਮਾਮਲਾ ਹੈ ਅਤੇ ਰਾਜਨੀਤਿਕ ਗੱਲਬਾਤ ਰਾਹੀਂ ਇਸ ਨੂੰ ਸੁਲਝਾ ਲਿਆ ਜਾਵੇ ਤਾਂ ਕਿ ਸ਼ਾਤੀ ਸਥਾਪਤ ਹੋ ਸਕੇ। ਫ਼ਾਂਸ ਨੇ ਸਬੰਧਿਤ ਪੱਖਾਂ ਤੋਂ ਤਣਾਅ ਘਟ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕਿਹਾ ਕਿ ਉਹ ਕਸ਼ਮੀਰ ਮੁੱਦੇ ਤੇ ਅੰਤਰਰਾਸ਼ਟਰੀ ਅਦਾਲਤ ਦਾ ਰੁਖ ਅਖ਼ਤਿਆਰ ਕਰਨਗੇ।

ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਸਮਾਚਾਰ ਚੈਨਲ ਵਿਚ ਕਿਹਾ ਕਿ ਇਸ ਨੂੰ ਮੁੱਦੇ ਨੂੰ ਅੰਤਰਰਾਸ਼ਟਰੀ ਅਦਾਲਤ ਵਿਚ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸਾਰੇ ਕਾਨੂੰਨ ਪਹਿਲੂਆਂ ਤੇ ਵਿਚਾਰ ਕੀਤੇ ਜਾਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਉਹਨਾਂ ਨੇ ਕਸ਼ਮੀਰ ਵਿਚ ਮਾਨਵ ਅਧਿਕਾਰ ਦੇ ਕਥਿਤ ਉਲੰਘਣ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement