ਡੀਯੂ 'ਚ ਏਬੀਵੀਪੀ ਦੀ ਦਾਦਾਗਿਰੀ!
Published : Aug 22, 2019, 3:17 pm IST
Updated : Aug 22, 2019, 3:17 pm IST
SHARE ARTICLE
NSUI blackens Veer Savarkar’s bust installed at Delhi University
NSUI blackens Veer Savarkar’s bust installed at Delhi University

ਦਿੱਲੀ ਯੂਨੀਵਰਸਿਟੀ ਵਿਚ ਏਬੀਵੀਪੀ ਵੱਲੋਂ ਰਾਤੋ ਰਾਤ ਵੀਰ ਸਾਵਰਕਰ, ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਦੀਆਂ ਮੂਰਤੀਆਂ ਲਗਾਏ ਜਾਣ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ।

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਵਿਚ ਏਬੀਵੀਪੀ ਵੱਲੋਂ ਰਾਤੋ ਰਾਤ ਵੀਰ ਸਾਵਰਕਰ, ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਦੀਆਂ ਮੂਰਤੀਆਂ ਲਗਾਏ ਜਾਣ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ ਕਿਉਂਕਿ ਐਨਐਸਯੂਆਈ ਵੱਲੋਂ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਨਾਲ ਸਾਵਰਕਰ ਦੀ ਮੂਰਤੀ ਲਗਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਐਨਐਸਯੂਆਈ ਨੇ ਇਸ ਦੇ ਵਿਰੋਧ ਵਿਚ ਵੀਰ ਸਾਵਰਕਰ ਦੀ ਮੂਰਤੀ ਦੀ ਮੂਰਤੀ ਨੂੰ ਜੁੱਤਿਆਂ ਦੀ ਮਾਲਾ ਪਹਿਨਾ ਦਿੱਤੀ ਅਤੇ ਮੂੰਹ 'ਤੇ ਕਾਲਖ਼ ਲਗਾ ਦਿੱਤੀ।

NSUI blackens Veer Savarkar’s bust installed at Delhi UniversityNSUI blackens Veer Savarkar’s bust installed at Delhi University

ਦਰਅਸਲ ਆਰਐਸਐਸ ਨਾਲ ਜੁੜੇ ਏਬੀਵੀਪੀ ਸੰਗਠਨ ਨੇ ਪ੍ਰਸ਼ਾਸਨ ਦੀ ਇਜਾਜ਼ਤ ਲਏ ਬਿਨਾਂ ਹੀ ਇਹ ਮੂਰਤੀਆਂ ਲਗਾਈਆਂ ਸਨ। ਇਸ ਸਬੰਧੀ ਬੋਲਦਿਆਂ ਐਨਐਸਯੂਆਈ ਦੇ ਰਾਸ਼ਟਰੀ ਸਕੱਤਰ ਦਾ ਕਹਿਣਾ ਹੈ ਕਿ ਏਬੀਵੀਪੀ ਉਸ ਸਾਵਰਕਰ ਨੂੰ ਅਪਣਾ ਗੁਰੂ ਮੰਨਦਾ ਹੈ, ਜਿਸ ਦਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀ ਵਿਚਾਰਧਾਰਾ ਨਾਲ ਕੋਈ ਮੇਲ ਨਹੀਂ। ਪਰ ਏਬੀਵੀਪੀ ਭਗਤ ਸਿੰਘ ਉਨ੍ਹਾਂ ਨਾਲ ਜੋੜ ਕੇ ਸਾਵਰਕਰ ਦੀ ਵਿਚਾਰਧਾਰਾ ਨੂੰ ਬੜ੍ਹਾਵਾ ਦੇਣਾ ਚਾਹੁੰਦੀ ਹੈ ਜਦਕਿ ਸਾਵਰਕਰ ਨੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਕਰਨ ਦੇ ਨਾਲ-ਨਾਲ ਤਿਰੰਗਾ ਫਹਿਰਾਉਣ ਤੋਂ ਇਨਕਾਰ ਕੀਤਾ ਸੀ।

NSUI blackens Veer Savarkar’s bust installed at Delhi UniversityNSUI blackens Veer Savarkar’s bust installed at Delhi University

ਇਸ ਤੋਂ ਇਲਾਵਾ ਸਾਵਰਕਰ ਨੇ ਭਾਰਤ ਦੇ ਸੰਵਿਧਾਨ ਨੂੰ ਠੁਕਰਾਉਂਦਿਆਂ ਮਨੂਸਮ੍ਰਿਤੀ ਅਤੇ ਹਿੰਦੂ ਰਾਸ਼ਟਰ ਦੀ ਮੰਗ ਕੀਤੀ ਸੀ। ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਨਾਲ ਸਾਵਰਕਰ ਦੀ ਮੂਰਤੀ ਲਗਾਉਣਾ ਸ਼ਹੀਦਾਂ ਦਾ ਅਪਮਾਨ ਹੈ। ਏਬੀਵੀਪੀ ਵੱਲੋਂ ਜਿਸ ਤਰੀਕੇ ਨਾਲ ਇਹ ਮੂਰਤੀਆਂ ਲਗਾਈਆਂ ਗਈਆਂ ਉਸ ਨੂੰ ਦੇਖ ਕੇ ਭਗਤ ਸਿੰਘ ਅਤੇ ਬੋਸ ਦੇ ਸਮਰਥਕਾਂ ਦਾ ਖ਼ੂਨ ਖੌਲ ਉਠੇਗਾ। ਦਰਅਸਲ ਇਨ੍ਹਾਂ ਮੂਰਤੀਆਂ ਨੂੰ ਸਥਾਪਿਤ ਕੀਤੇ ਜਾਣ ਦੌਰਾਨ ਵੀ ਇਨ੍ਹਾਂ ਮਹਾਨ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ। ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਨੂੰ ਗਲ ਵਿਚ ਰੱਸੀਆਂ ਪਾ ਕੇ ਉਪਰ ਖਿੱਚਿਆ ਗਿਆ।

ABVPABVP

ਏਬੀਵੀਪੀ ਦੀ ਇਸ ਹਰਕਤ 'ਤੇ ਐਨਐਸਯੂਆਈ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਸ਼ਹੀਦਾਂ ਦਾ ਅਪਮਾਨ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦਿੱਲੀ ਯੂਨੀਵਰਸਿਟੀ ਵਿਚ ਇਨ੍ਹਾਂ ਤਿੰਨੇ ਮੂਰਤੀਆਂ ਨੂੰ ਪਿੱਠ ਜੋੜ ਕੇ ਲਗਾਇਆ ਗਿਆ ਹੈ ਜਿਸ ਵਿਚ ਸਾਵਰਕਰ ਦੀ ਮੂਰਤੀ ਨੂੰ ਅਗਲੇ ਪਾਸੇ ਰੱਖਿਆ ਗਿਆ ਜਦਕਿ ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਨੂੰ ਪਿਛਲੇ ਪਾਸੇ ਵੱਲ ਲਗਾਇਆ ਗਿਆ ਹੈ। ਫਿਲਹਾਲ ਐਨਐਸਯੂਆਈ ਵੱਲੋਂ ਸਾਵਰਕਰ ਦੀ ਮੂਰਤੀ 'ਤੇ ਕਾਲਖ਼ ਲਗਾਏ ਜਾਣ ਕਾਰਨ ਯੂਨੀਵਰਸਿਟੀ ਵਿਚ ਮਾਹੌਲ ਕਾਫ਼ੀ ਤਣਾਅ ਪੂਰਨ ਬਣਿਆ ਹੋਇਆ ਹੈ। ਵੱਡਾ ਸਵਾਲ ਇਹ ਹੈ ਕਿ ਜਦੋਂ ਏਬੀਵੀਪੀ ਕੋਲ ਮੂਰਤੀਆਂ ਲਗਾਉਣ ਦੀ ਇਜਾਜ਼ਤ ਹੀ ਨਹੀਂ ਸੀ ਤਾਂ ਫਿਰ ਇਨ੍ਹਾਂ ਮੂਰਤੀਆਂ ਨੂੰ ਬਿਨਾਂ ਮਨਜ਼ੂਰੀ ਤੋਂ ਕਿਵੇਂ ਸਥਾਪਿਤ ਕੀਤਾ ਗਿਆ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement