
ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਰੋਗਿਆ ਸੇਤੂ ਐਪ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜੋ ਤੁਹਾਨੂੰ ਕਾਰੋਬਾਰ ਨੂੰ ਦੁਬਾਰਾ ਚਾਲੂ ਕਰਨ ਵਿਚ ਮਦਦ ਕਰ ਸਕਦਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਅਰੋਗਿਆ ਸੇਤੂ ਐਪ ਇਕ ਅਜਿਹਾ ਫੀਚਰ ਲੈ ਕੇ ਆਇਆ ਹੈ ਜੋ ਤੁਹਾਨੂੰ ਕਾਰੋਬਾਰ ਨੂੰ ਦੁਬਾਰਾ ਚਾਲੂ ਕਰਨ ਵਿਚ ਮਦਦ ਕਰ ਸਕਦਾ ਹੈ। ਸ਼ਨੀਵਾਰ ਨੂੰ ਇਲੈਕਟ੍ਰਾਨਿਕਸ ਅਤੇ ਆਈ ਮੰਤਰਾਲੇ ਨੇ ਕਿਹਾ ਕਿ ਅਰੋਗਿਆ ਸੇਤੂ ਐਪ ਨੂੰ ਹੈਂਡਲ ਕਰਨ ਵਾਲੀ ਟੀਮ ਨੇ ਇਕ ਨਵਾਂ ਫੀਚਰ ਡਿਵੈਲਪ ਕੀਤਾ ਹੈ।
Aarogya Setu App
ਇਸ ਦੀ ਮਦਦ ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰੋਟੋਕਾਲ ਨੂੰ ਫੋਲੋ ਕਰਦੇ ਹੋਏ ਵਪਾਰ ਨੂੰ ਫਿਰ ਤੋਂ ਚਾਲੂ ਕਰਨ ਵਿਚ ਮਦਦ ਮਿਲੇਗੀ। ਮੰਤਰਾਲੇ ਦੇ ਬਿਆਨ ਮੁਤਾਬਕ The Open API Service ਫੀਚਰ ਦੇ ਜ਼ਰੀਏ ਸੰਗਠਨ ਅਰੋਗਿਆ ਸੇਤੂ ਦੀ ਸਥਿਤੀ ਦਾ ਪਤਾ ਲਗਾ ਸਕਣਗੇ ਅਤੇ ਇਸ ਨੂੰ ਵਰਕ ਫਰਾਮ ਹੋਮ ਨਾਲ ਇੰਟੀਗ੍ਰੇਟ ਕਰ ਸਕਣਗੇ।
Aarogya Setu launches its ‘Open API Service’ - with the objective of facilitating businesses & organisations to check Aarogya Setu status of employees & other users with their consent. More details on https://t.co/TlpC6Y8Buf @GoI_MeitY @NICMeity @MoHFW_INDIA #SetuMeraBodyguard
— Aarogya Setu (@SetuAarogya) August 22, 2020
50 ਤੋਂ ਜ਼ਿਆਦਾ ਕਰਮਚਾਰੀਆਂ ਦੇ ਨਾਲ ਭਾਰਤ ਵਿਚ ਰਜਿਸਟਰਡ ਕੋਈ ਵੀ ਸੰਗਠਨ ਜਾਂ ਸੰਸਥਾ ਅਰੋਗਿਆ ਸੇਤੂ ਦੇ Open API Service ਫੀਚਰ ਦੀ ਵਰਤੋਂ ਕਰ ਸਕਦੀ ਹੈ। ਨਵੀਂ ਸਹੂਲਤ ਦੀ ਵਰਤੋਂ ਕਰਦੇ ਹੋਏ ਸੰਗਠਨ ਅਸਲ-ਸਮੇਂ ਦੇ ਅਪਡੇਟਸ ਕਰ ਸਕਦੇ ਹਨ ਅਤੇ ਅਪਣੇ ਕਰਮਚਾਰੀਆਂ ਜਾਂ ਕਿਸੇ ਹੋਰ ਅਰੋਗਿਆ ਸੇਤੂ ਉਪਭੋਗਤਾ ਦੀ ਸਿਹਤ ਸਥਿਤੀ ਦੀ ਜਾਂਚ ਕਰ ਸਕਦੇ ਹਨ, ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕਰਨ ਲਈ ਸਹਿਮਤੀ ਦਿੱਤੀ ਹੈ।
The Open API Service of can be availed by organizations & business entities, registered in India with 50 + employees, to query the Aarogya Setu Application in real-time and get health status of employees or other Aarogya Setu Users, who have given their consent for the same.
— Aarogya Setu (@SetuAarogya) August 22, 2020
ਮੰਤਰਾਲੇ ਨੇ ਕਿਹਾ ਕਿ ਦ ਓਪਨ ਏਪੀਆਈ ਸਿਰਫ਼ ਅਰੋਗਿਆ ਸੇਤੂ ਸਟੇਟਸ ਅਤੇ ਵਰਤੋਂ ਕਰਨ ਵਾਲਿਆਂ ਦਾ ਨਾਮ ਦੱਸੇਗਾ। ਇਸ ਤੋਂ ਇਲ਼ਾਵਾ ਹੋਰ ਕੋਈ ਵੀ ਨਿੱਜੀ ਜਾਣਕਾਰੀ ਇਸ ਦੇ ਜ਼ਰੀਏ ਹਾਸਲ ਨਹੀਂ ਕੀਤੀ ਜਾ ਸਕਦੀ ਹੈ। ਓਪਨ ਏਪੀਆਈ ਫੀਚਰ ਦੀ ਵਰਤੋਂ ਲਈ ਫਰਮ ਨੂੰ ਇਸ ਲਿੰਕ ‘ਤੇ ਪਹਿਲਾਂ ਰਜਿਸਟਰ ਕਰਨਾ ਹੋਵੇਗਾ- https://openapi.aarogyasetu.gov.in