
ਇਸ ਦੇ ਨਾਲ ਹੀ ਅੱਜ 300 ਹੋਰ ਭਾਰਤੀਆਂ ਨੂੰ ਵੀ ਘਰ ਲਿਆਏ ਜਾਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ (IAF) ਦਾ ਜਹਾਜ਼ C-17 ਗਲੋਬਮਾਸਟਰ ਹਿੰਡਨ ਏਅਰ ਫੋਰਸ ਪਹੁੰਚ ਗਿਆ ਹੈ। ਅੱਜ ਸਵੇਰੇ ਜਹਾਜ਼ ਨੇ 107 ਭਾਰਤੀਆਂ ਸਮੇਤ 168 ਯਾਤਰੀਆਂ ਨਾਲ ਕਾਬੁਲ (168 people evacuated from Kabul) ਤੋਂ ਉਡਾਣ ਭਰੀ। ਵਿਦੇਸ਼ ਮੰਤਰਾਲੇ ਦੇ ਅਨੁਸਾਰ, 107 ਭਾਰਤੀ ਨਾਗਰਿਕਾਂ ਦੇ ਨਾਲ ਇਸ ਜਹਾਜ਼ ਵਿਚ ਅਫ਼ਗਾਨ (Afghan Citizens) ਵੀ ਸਵਾਰ ਸਨ। ਸਾਰਿਆਂ ਦੀ ਭਾਰਤ ਵਿਚ ਸੁਰੱਖਿਅਤ ਲੈਂਡਿੰਗ ਕਰਾ ਦਿੱਤੀ ਗਈ ਹੈ।
IAF C-17 arrives India with 168 passengers
ਕਾਬੁਲ ਤੋਂ ਏਅਰ ਇੰਡੀਆ (Air India) ਦੇ ਜਹਾਜ਼ ਨੇ ਵੀ ਅੱਜ ਸਵੇਰੇ ਉਡਾਣ ਭਰੀ ਹੈ। ਇਸ ਜਹਾਜ਼ ਵਿਚ 87 ਭਾਰਤੀ ਸਵਾਰ ਸਨ। ਉਨ੍ਹਾਂ ਨੂੰ ਤਜਾਕਿਸਤਾਨ ਦੇ ਰਸਤੇ ਦਿੱਲੀ ਲਿਆਂਦਾ ਜਾ ਰਿਹਾ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕੇ ਦਿੱਤੀ ਹੈ। ਇਸ ਵਿਚ ਦੋ ਨੇਪਾਲੀ ਨਾਗਰਿਕ ਵੀ ਹਨ।
IAF C-17 arrives India with 168 passengers
135 ਲੋਕਾਂ ਦਾ ਇਕ ਸਮੂਹ ਜਿਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਵਿਚ ਅਮਰੀਕਾ ਅਤੇ ਨਾਟੋ ਜਹਾਜ਼ਾਂ ਰਾਹੀਂ ਕਾਬੁਲ ਤੋਂ ਦੋਹਾ ਲਿਜਾਇਆ ਗਿਆ ਸੀ ਉਹ ਵੀ ਭਾਰਤ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਾਬੁਲ ਤੋਂ ਦੋਹਾ ਲਿਆਂਦੇ ਗਏ ਭਾਰਤੀ ਅਫ਼ਗਾਨਿਸਤਾਨ (Afghanistan) ਸਥਿਤ ਕਈ ਵਿਦੇਸ਼ੀ ਕੰਪਨੀਆਂ ਦੇ ਕਰਮਚਾਰੀ ਹਨ। ਇਸ ਦੇ ਨਾਲ ਹੀ ਅੱਜ 300 ਹੋਰ ਭਾਰਤੀਆਂ ਨੂੰ ਵੀ ਘਰ ਲਿਆਏ ਜਾਣ ਦੀ ਸੰਭਾਵਨਾ ਹੈ।