Karnataka High Court: ਔਰਤ ਨੇ ਪਤੀ ਤੋਂ ਹਰ ਮਹੀਨੇ ਮੰਗਿਆ 6 ਲੱਖ ਰੁਪਏ ਦਾ ਗੁਜ਼ਾਰਾ ਭੱਤਾ, ਕਿਹਾ-''ਮੇਰੇ ਖਰਚੇ ਬਹੁਤ ਨੇ''
Published : Aug 22, 2024, 10:42 am IST
Updated : Aug 22, 2024, 11:34 am IST
SHARE ARTICLE
The wife asks for Rs 6,16,300 per month as maintenance  Karnataka High Court News
The wife asks for Rs 6,16,300 per month as maintenance Karnataka High Court News

ਮਹਿਲਾ ਜੱਜ ਨੇ ਝਾੜ ਲਗਾਉਂਦੇ ਕਿਹਾ ਕਿ, ''ਜੇ ਇੰਨੇ ਖ਼ਰਚੇ ਤਾਂ ਆਪ ਕਮਾ ਲਓ'

The wife asks for Rs 6,16,300 per month as maintenance  Karnataka High Court News : ਕਰਨਾਟਕ ਹਾਈ ਕੋਰਟ ਵਿੱਚ ਚੱਲ ਰਹੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਇੱਕ ਔਰਤ ਨੇ ਆਪਣੇ ਪਤੀ ਤੋਂ ਗੁਜ਼ਾਰਾ ਭੱਤੇ ਦੇ ਰੂਪ ਵਿੱਚ ਅਜੀਬ ਮੰਗ ਕੀਤੀ ਹੈ। ਪਤੀ-ਪਤਨੀ ਵਿਚਾਲੇ ਤਲਾਕ ਦਾ ਮਾਮਲਾ ਚੱਲ ਰਿਹਾ ਹੈ। ਔਰਤ ਨੇ ਆਪਣੇ ਪਤੀ ਤੋਂ ਹਰ ਮਹੀਨੇ 6 ਲੱਖ 16 ਹਜ਼ਾਰ 300 ਰੁਪਏ ਦੀ ਮੰਗ ਕੀਤੀ। ਇੰਨੀ ਵੱਡੀ ਮੇਨਟੇਨੈਂਸ ਦੀ ਰਕਮ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ। ਜੱਜ ਨੇ ਸਾਫ਼ ਕਿਹਾ ਕਿ ਇਹ ਅਸਹਿ ਹੈ। ਕੀ ਕੋਈ ਇੰਨੀ ਰਕਮ ਖਰਚ ਕਰ ਸਕਦਾ ਹੈ? ਇਹ ਸ਼ੋਸ਼ਣ ਹੈ।

 

 

ਇਹ ਵੀ ਪੜ੍ਹੋ: Air India Flight Bomb Threat: ਏਅਰ ਇੰਡੀਆ ਦੀ ਫਲਾਈਟ 'ਚ ਬੰਬ ਹੋਣ ਦੀ ਸੂਚਨਾ, ਏਅਰਪੋਰਟ 'ਤੇ ਐਮਰਜੈਂਸੀ ਦਾ ਐਲਾਨ

ਮਹਿਲਾ ਜੱਜ ਨੇ ਵਕੀਲ ਅਤੇ ਉਸ ਦੀ ਪਤਨੀ ਨੂੰ ਅਜਿਹੀ ਮੰਗ ਕਰਨ 'ਤੇ ਫਟਕਾਰ ਲਗਾਈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਕੀਲ ਜੱਜ ਤੋਂ 6 ਲੱਖ ਰੁਪਏ ਮਹੀਨਾ ਭੱਤੇ ਦੀ ਮੰਗ ਕਰ ਰਿਹਾ ਹੈ। ਵਕੀਲ ਕਹਿ ਰਹੇ ਹਨ ਕਿ ਔਰਤ ਬ੍ਰਾਂਡੇਡ ਕੱਪੜਿਆਂ ਅਤੇ ਮਹਿੰਗੀਆਂ ਚੀਜ਼ਾਂ ਦੀ ਸ਼ੌਕੀਨ ਹੈ। ਜਿਸ ਤੋਂ ਬਾਅਦ ਜੱਜ ਕਹਿੰਦੇ ਹਨ ਕਿ ਜੇਕਰ ਤੁਸੀਂ ਅਜਿਹੇ ਸ਼ੌਕ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਪੈਸਾ ਕਮਾਉਣਾ ਚਾਹੀਦਾ ਹੈ। ਜੱਜ ਹੈਰਾਨ ਹੈ ਕਿ ਹਰ ਮਹੀਨੇ ਇੰਨੇ ਪੈਸੇ ਕੌਣ ਖਰਚਦਾ ਹੈ? ਜੱਜ ਨੇ ਮਹਿਲਾ ਦੇ ਵਕੀਲ ਨੂੰ ਪੁੱਛਿਆ, ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਨਿਯਮਾਂ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?

ਇਹ ਵੀ ਪੜ੍ਹੋ: Lehragaga News: ਕਰਜ਼ਾਈ ਕਿਸਾਨ ਨੇ ਸਪਰੇਅ ਪੀ ਕੇ ਕੀਤੀ ਖ਼ੁਦਕੁਸ਼ੀ

ਔਰਤ ਦੇ ਵਕੀਲ ਦੀ ਮੰਗ ਸੁਣ ਕੇ ਪਤੀ ਦੇ ਵਕੀਲ ਨੇ ਇਸ 'ਤੇ ਇਤਰਾਜ਼ ਜਤਾਇਆ। ਵੀਡੀਓ 'ਤੇ ਕਮੈਂਟ ਕਰਕੇ ਲੋਕ ਜੱਜ ਦੀ ਤਾਰੀਫ ਕਰ ਰਹੇ ਹਨ। ਪਤਨੀ ਦੇ ਵਕੀਲ ਨੇ ਔਰਤ ਦੇ ਸ਼ੌਕ ਦੀ ਪੂਰੀ ਲਿਸਟ ਅਦਾਲਤ ਵਿਚ ਲਿਆਂਦੀ ਸੀ। ਔਰਤ ਦੇ ਗੋਡਿਆਂ ਦੇ ਦਰਦ, ਮੇਕਅੱਪ, ਬ੍ਰਾਂਡੇਡ ਕੱਪੜੇ ਅਤੇ ਜੁੱਤੀਆਂ ਆਦਿ ਦਾ ਪੂਰਾ ਲੇਖਾ-ਜੋਖਾ ਸੂਚੀ ਵਿੱਚ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲਿਸਟ ਮੁਤਾਬਕ ਔਰਤ ਆਪਣੀ ਫਿਜ਼ੀਓਥੈਰੇਪੀ 'ਤੇ ਹਰ ਮਹੀਨੇ 4-5 ਲੱਖ ਰੁਪਏ ਖਰਚ ਕਰੇਗੀ। ਜੁੱਤੀਆਂ, ਕੱਪੜੇ ਅਤੇ 15 ਹਜ਼ਾਰ ਰੁਪਏ ਦੇ ਖਾਣੇ ਲਈ 60 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਤਰ੍ਹਾਂ ਸੂਚੀ ਅਨੁਸਾਰ ਹਰ ਮਹੀਨੇ 616300 ਰੁਪਏ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਮਹਿਲਾ ਜੱਜ ਨੇ ਚੇਤਾਵਨੀ ਦਿੱਤੀ ਕਿ ਅਗਲੀ ਵਾਰ ਸਹੀ ਅੰਕੜੇ ਪੇਸ਼ ਕੀਤੇ ਜਾਣ। ਨਹੀਂ ਤਾਂ ਪਟੀਸ਼ਨ ਰੱਦ ਕਰ ਦਿੱਤੀ ਜਾਵੇਗੀ।

​(For more Punjabi news apart from The wife asks for Rs 6,16,300 per month as maintenance  Karnataka High Court News , stay tuned to Rozana Spokesman)

Location: India, Karnataka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement