
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੇ ਕਰੁਣਾ ਨੰਦੀ ਦੀ ਗੱਲ ’ਤੇ ਗੌਰ ਕੀਤਾ ਕਿ ਅਪੀਲਾਂ ’ਤੇ ਸੁਣਵਾਈ ਦੀ ਲੋੜ ਹੈ।
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਵਿਆਹੁਤਾ ਬਲਾਤਕਾਰ ਦੇ ਮੁੱਦੇ ’ਤੇ ਦਾਇਰ ਅਪੀਲਾਂ ’ਤੇ ਸੁਣਵਾਈ ਅਗਲੇ ਮਹੀਨੇ ਦੇ ਅੱਧ ’ਚ ਕਰੇਗੀ। ਇਨ੍ਹਾਂ ਅਪੀਲਾਂ ’ਚ ਇਹ ਕਾਨੂੰਨੀ ਸਵਾਲ ਚੁਕਿਆ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਅਪਣੀ ਬਾਲਗ ਪਤਨੀ ’ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਂਦਾ ਹੈ ਤਾਂ ਕੀ ਉਸ ਨੂੰ ਬਲਾਤਕਾਰ ਦੇ ਅਪਰਾਧ ’ਤੇ ਕੇਸ ਤੋਂ ਛੋਟ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋਇਆ ਪੰਜਾਬੀ ਨੌਜਵਾਨ
ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਨੇ ਵਕੀਲ ਕਰੁਣਾ ਨੰਦੀ ਦੀ ਗੱਲ ’ਤੇ ਗੌਰ ਕੀਤਾ ਕਿ ਅਪੀਲਾਂ ’ਤੇ ਸੁਣਵਾਈ ਦੀ ਜ਼ਰੂਰਤ ਹੈ। ਨਾਲ ਹੀ ਬੈਂਚ ਨੇ ਕਿਹਾ ਕਿ ਸਾਲੀਸੀਟਰ ਜਨਰਲ ਤੁਸ਼ਾਰ ਮੇਹਤਾ ਅਤੇ ਹੋਰ ਵਕੀਲਾਂ ਨੂੰ ਪੁਛਿਆ ਕਿ ਉਨ੍ਹਾਂ ਨੂੰ ਬਹਿਸ ’ਚ ਕਿੰਨਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਵਿਚ ਹੋਰ ਵਾਧਾ ਕਰਨ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਸ਼ਮੂਲੀਅਤ ਦਾ ਐਲਾਨ
ਇਸ ’ਤੇ ਸਰਕਾਰੀ ਵਕੀਲ ਨੇ ਕਿਹਾ, ‘‘ਇਸ ’ਚ ਦੋ ਦਿਨ ਲੱਗਣਗੇ। ਇਸ ਦੇ (ਮੁੱਦੇ ਦੇ) ਸਮਾਜਕ ਅਸਰ ਹਨ।’’ ਅਪੀਲਕਰਤਾਵਾਂ ਦੇ ਇਕ ਵਕੀਲ ਨੇ ਕਿਹਾ ਕਿ ਉਹ ਤਿੰਨ ਦਿਨ ਜਿਰ੍ਹਾ ਕਰਨਗੇ। ਇਸ ’ਤੇ ਚੀਫ਼ ਜਸਟਿਸ ਨੇ ਮਜ਼ਾਕ ’ਚ ਕਿਹਾ, ‘‘ਫਿਰ ਤਾਂ ਇਸ ਨੂੰ ਅਗਲੇ ਸਾਲ ਅਪ੍ਰੈਲ ’ਚ ਸੁਣਵਾਈ ਲਈ ਸੂਚੀਬੱਧ ਕੀਤਾ ਜਾ ਸਕਦਾ ਹੈ।’’ ਹਾਲਾਂਕਿ ਬਾਅਦ ’ਚ ਉਨ੍ਹਾਂ ਕਿਹਾ ਕਿ ਅਪੀਲਾਂ ਨੂੰ ਅਕਤੂਬਰ ਦੇ ਅੱਧ ’ਚ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ।