
ਦੂਜੀ ਵਰਕਰ ਕੁਹੂ ਦਾਸ, ਡਿਸੇਬਿਲਿਟੀ ਅਕਿਟਵਿਸਟ ਫੋਰਸ ਦੀ ਸੈਕਟਰੀ ਸੀ।
ਕੋਲਕਾਤਾ: ਕੋਲਕਾਤਾ ਦੇ ਚਾਰ ਕਾਰਕੁਨਾਂ ਨੂੰ ਐਤਵਾਰ ਨੂੰ ਹਵਾਈ ਅੱਡੇ 'ਤੇ ਸੁਰੱਖਿਆ ਕਰਮਚਾਰੀਆਂ ਅਤੇ ਏਅਰਲਾਈਂਸ ਸਟਾਫ ਦੇ ਲਗਭਗ ਇਕ ਘੰਟੇ ਤੱਕ ਅਸੰਵੇਦਨਸ਼ੀਲ ਰਵੱਈਏ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹਨਾਂ ਵਿਚੋਂ ਦੋ ਔਰਤਾਂ ਨੂੰ ਸੰਯੁਕਤ ਰਾਸ਼ਟਰ ਦੀ ਅਪਾਹਜਤਾ ਤੇ ਆਯੋਜਿਤ ਇਕ ਕਾਨਫਰੰਸ ਵਿਚ ਸ਼ਾਮਲ ਹੋਣਾ ਸੀ। ਇਸ ਵਿਚ ਇਕ ਵਰਕਰ ਦਾ ਨਾਮ ਜੀਜਾ ਘੋਸ਼ ਹੈ ਇਹਨਾਂ ਦੇ ਫੋਟੋ ਲੋਕ ਸਭਾ ਚੋਣਾਂ 2019 ਦੌਰਾਨ ਅਪਾਹਜਾਂ ਨੂੰ ਪ੍ਰੇਰਣਾ ਦੇਣ ਵਾਲੀਆਂ ਚੋਣਾਂ ਆਯੋਗ ਦੇ ਪੋਸਟਰਾਂ ਵਿਚ ਬਹੁਤ ਦੇਖਿਆ ਗਿਆ ਸੀ।
kolkata Airport
ਦੂਜੀ ਵਰਕਰ ਕੁਹੂ ਦਾਸ, ਡਿਸੇਬਿਲਿਟੀ ਅਕਿਟਵਿਸਟ ਫੋਰਸ ਦੀ ਸੈਕਟਰੀ ਸੀ। ਦਾਸ ਪੋਲਿਓਗ੍ਰਸਤ ਹੈ ਇਸ ਲਈ ਪੈਰਾਂ ਤੇ ਕੈਲਿਪਰਸ ਪਹਿਨਦੀ ਹੈ। ਇਸ ਕਾਨਫਰੰਸ ਵਿਚ ਰਤਨਾਬਲੀ ਰਾਇ ਵੀ ਸ਼ਾਮਲ ਹੋਣ ਜਾ ਰਹੀ ਸੀ। ਇਹਨਾਂ ਨਾਲ ਸੰਪਾ ਦਾਸਗੁਪਤਾ ਵੀ ਸੀ। ਇਹ ਸਾਰੇ ਕਈ ਵਾਰ ਇਕੱਲੇ ਹੀ ਹਵਾਈ ਯਾਤਰਾ ਕਰ ਚੁੱਕੀਆਂ ਸਨ। ਇਸ ਵਾਰ ਇਹ ਇਕੱਠੀਆਂ ਦਿੱਲੀ ਜਾ ਰਹੀਆਂ ਸਨ ਅਤੇ ਏਅਰਪੋਰਟ ਵਿਚ ਸਕਿਊਰਿਟੀ ਚੈਕ ਤੇ ਮਿਲਣ ਵਾਲੀਆਂ ਸਨ।
kolkata Airport
ਪਹਿਲਾਂ ਤਾਂ ਸੇਰਿਬਰਲ ਪਾਲਸੀ ਨਾਲ ਜੂਝ ਰਹੀ ਜੀਜਾ ਘੋਸ਼ ਨੂੰ ਏਅਰਪੋਰਟ ਵੀਲ ਚੇਅਰ ਲਈ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਤੋਂ ਬਾਅਦ ਸੀਆਈਐਸਐਫ ਸਟਾਫ ਨੇ ਉਹਨਾਂ ਨੂੰ ਕਿਹਾ ਕਿ ਉਹ ਇਕੱਲੇ ਯਾਤਰਾ ਨਹੀਂ ਕਰ ਸਕਦੀ। ਫਿਰ ਮੇਟਲ ਡਿਟੇਕਟਰ ਜਾਂਚ ਦੌਰਾਨ ਕੁਹੂ ਦਾਸ ਨੇ ਦਸਿਆ ਕਿ ਉਹ ਪੈਰਾਂ ਨੂੰ ਸਹਾਰਾ ਦੇਣ ਲਈ ਧਾਤੂ ਦੇ ਕੈਲਿਪਰਸ ਪਹਿਨਦੀ ਹੈ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਅਪਣੀ ਪੈਂਟ ਉਤਾਰ ਕੇ ਜਾਂਚ ਕਰਵਾਉਣ।
kolkata Airport
ਜਦੋਂ ਦੋਵਾਂ ਦੇ ਕਾਫੀ ਸਮਝਾਉਣ ਤੇ ਸਕਿਊਰਿਟੀ ਸਟਾਫ ਅਤੇ ਗੋ ਏਅਰ ਦਾ ਸਟਾਫ ਨਹੀਂ ਮੰਨਿਆ ਤਾਂ ਇਹਨਾਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਅਪਣੀ ਗੱਲ ਰੱਖੀ। ਮਾਮਲਾ ਉਚ ਅਧਿਕਾਰੀਆਂ ਤਕ ਪਹੁੰਚਿਆ ਅਤੇ ਸਾਰਿਆਂ ਨੂੰ ਉਡਾਨ ਭਰਨ ਦੀ ਇਜ਼ਾਜਤ ਮਿਲੀ।
ਇਸ ਕੇਸ ਵਿਚ ਏਅਰਲਾਈਨਾਂ ਨੇ ਮੁਆਫੀ ਮੰਗਦਿਆਂ ਕਿਹਾ ਕਿ ਵੀਲ ਚੇਅਰ ਲਿਆਉਣ ਵਿਚ ਇਸ ਲਈ ਦੇਰੀ ਹੋ ਗਈ ਸੀ ਕਿਉਂਕਿ ਇਸ ਦਾ ਪਹਿਲਾਂ ਜ਼ਿਕਰ ਨਹੀਂ ਕੀਤਾ ਗਿਆ ਸੀ ਅਤੇ ਸਾਰੀਆਂ ਮੌਜੂਦਾ ਵੀਲ ਕੁਰਸੀਆਂ ਭਰੀਆਂ ਸਨ। ਸੁਰੱਖਿਆ ਜਾਂਚ 'ਤੇ ਅਧਿਕਾਰੀਆਂ ਨੇ ਕਿਹਾ ਕਿ ਇਹ ਫੁੱਲ-ਪਰੂਫ ਸੁਰੱਖਿਆ ਲਈ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।