
ਅਦਾਲਤ ਨੇ ਕਿਹਾ ਕਿ ਪੀ ਚਿਦੰਬਰਮ ਨੂੰ ਸਿਰਫ਼ ਤਾਂ ਹੀ ਰਿਹਾ ਕੀਤਾ ਜਾਵੇਗਾ ਜੇ ਕਿਸੇ ਹੋਰ ਮਾਮਲੇ ਵਿਚ ਉਸ ਦੀ ਜ਼ਰੂਰਤ ਨਹੀਂ।
ਨਵੀਂ ਦਿੱਲੀ- ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੂੰ ਸੀਬੀਆਈ ਵੱਲੋਂ ਦਰਜ ਕੀਤੇ ਗਏ ਮਾਮਲੇ ਵਿਚ ਸੁਪਰੀਮ ਕੋਰਟ ਨੇ ਅੱਜ ਜ਼ਮਾਨਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਦੇਸ਼ ਨਾ ਛੱਡਣ ਦੀ ਸ਼ਰਤ ‘ਤੇ ਜ਼ਮਾਨਤ ਦਿੱਤੀ ਹੈ। ਉਸ ਨੂੰ ਇਕ ਲੱਖ ਰੁਪਏ ਦੇ ਨਿੱਜੀ ਬਾਂਡ‘ਤੇ ਜ਼ਮਾਨਤ ਮਿਲੀ ਹੈ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਪੀ ਚਿਦੰਬਰਮ ਨੂੰ ਸਿਰਫ਼ ਤਾਂ ਹੀ ਰਿਹਾ ਕੀਤਾ ਜਾਵੇਗਾ ਜੇ ਕਿਸੇ ਹੋਰ ਮਾਮਲੇ ਵਿਚ ਉਸ ਦੀ ਜ਼ਰੂਰਤ ਨਹੀਂ।
Supreme Court
ਦੱਸ ਦਈਏ ਕਿ ਆਈਐਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿਚ ਪੀ. ਚਿੰਦਾਬਰਮ ਨੂੰ ਜ਼ਮਾਨਤ ਨਾ ਦੇਣ 'ਤੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ 30 ਸਤੰਬਰ ਨੂੰ ਰੱਦ ਕਰ ਦਿੱਤਾ ਗਿਆ ਹੈ। ਪੀ. ਚਿਦੰਬਰਮ ਸੀਬੀਆਈ ਦੇ ਬਾਹਰ ਈਡੀ ਕੇਸ ਵਿਚ ਹਿਰਾਸਤ ਵਿਚ ਹਨ। ਦੱਸ ਦਈਏ ਕਿ ਕੇਂਦਰੀ ਜਾਂਚ ਬਿਊਰੋ ਨੇ ਬੀਤੇ ਦਿਨੀਂ ਆਈਐਨਐਕਸ ਮੀਡੀਆ ਮਾਮਲੇ ਵਿਚ ਆਪਣੀ ਚਾਰਜਸ਼ੀਟ ਦਾਖ਼ਲ ਕੀਤੀ ਸੀ।
INX Media case: P Chidambaram Gets Bail From Supreme Court in CBI Case ਸੀਬੀਆਈ ਨੇ ਚਾਰਜਸ਼ੀਟ ਵਿਚ ਪੀ ਚਿਦੰਬਰਮ 'ਤੇ ਕਰੀਬ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਆਰੋਪ ਲੱਗਾ ਸੀ। ਸੀਬੀਆਈ ਨੇ ਸਪੈਸ਼ਲ ਕੋਰਟ ਵਿਚ ਦਾਖਲ ਅਪਣੀ ਚਾਰਜਸ਼ੀਟ ਵਿਚ ਕਿਹਾ ਕਿ ਪੀ ਚਿਦੰਬਰਮ ਨੇ 2008 ਵਿਚ ਇਹ ਪੈਸੇ ਲਈ ਸਨ। ਸੀਬੀਆਈ ਦੇ ਅਨੁਸਾਰ ਪੀ ਚਿਦੰਬਰਮ ਨੇ ਰਿਸ਼ਵਤ ਦੇ ਤੌਰ ‘ਤੇ ਕੁੱਲ 9.96 ਲੱਖ ਰੁਪਏ ਲਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।