ਜਲ ਸੈਨਾ ਦੀ ਵਧੇਗੀ ਤਾਕਤ, ਆਈ.ਐਨ.ਐਸ. ਕਵਰਤੀ ਜਲ ਸੈਨਾ 'ਚ ਅੱਜ ਹੋਵੇਗਾ ਸ਼ਾਮਲ 
Published : Oct 22, 2020, 9:59 am IST
Updated : Oct 22, 2020, 9:59 am IST
SHARE ARTICLE
INS Kavaratti
INS Kavaratti

ਡਾਇਰੈਕਟਰੇਟ ਆਫ ਨੇਵਲ ਡਿਜ਼ਾਇਨ ਵਲੋਂ ਇਸ ਨੂੰ ਡਿਜ਼ਾਇਨ ਕੀਤਾ ਗਿਆ ਹੈ

ਕੋਲਕਾਤਾ: ਕੁੱਝ ਮਹੀਨਿਆਂ ਤੋਂ ਚੀਨ ਦੇ ਨਾਲ ਚੱਲ ਰਹੇ ਲਗਾਤਾਰ ਟਕਰਾਅ ਵਿਚਕਾਰ ਭਾਰਤ ਆਪਣੀ ਤਾਕਤ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕਈ ਕਦਮ ਚੁੱਕ ਰਿਹਾ ਹੈ। ਇਸੇ ਕੜੀ ਤਹਿਤ ਭਾਰਤ ਅੱਜ ਆਪਣੀ ਜਲ ਸੈਨਾ ਵਿਚ ਆਈ.ਐਨ.ਐਸ. ਕਵਰਤੀ ਨੂੰ ਸ਼ਾਮਲ ਕਰਨ ਜਾ ਰਿਹਾ ਹੈ। ਇਸ ਦਾ ਨਿਰਮਾਣ ਕੋਲਕਾਤਾ ਦੇ ਗਾਰਡਨ ਰੀਚ ਸ਼ਿਪਬਿਲਡਰਜਡ ਐਂਡ ਇੰਜੀਨਿਅਰਸ ਵਲੋਂ ਕੀਤਾ ਗਿਆ ਹੈ।

INS KavarattiINS Kavaratti

ਡਾਇਰੈਕਟਰੇਟ ਆਫ ਨੇਵਲ ਡਿਜ਼ਾਇਨ ਵਲੋਂ ਇਸ ਨੂੰ ਡਿਜ਼ਾਇਨ ਕੀਤਾ ਗਿਆ ਹੈ। ਜੋ ਆਤਮ ਨਿਰਭਰ ਭਾਰਤ ਵੱਲ ਇਹ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਭਾਰਤ ਦੀ ਜਲ ਸੈਨਾ ਦੀ ਸ਼ਕਤੀ 'ਚ ਵਾਧਾ ਹੋਵੇਗਾ। ਇਸ ਤੋਂ ਇਲਾਵਾ ਜਲਸੈਨਾ ਕੋਲ ਤਿੰਨ ਹੋਰ ਅਜਿਹੇ ਜੰਗੀ ਜਹਾਜ਼ ਹਨ। ਕਵਰਤੀ ਜੀਆਰਐਸਈ ਦੁਆਰਾ ਬਣਾਇਆ ਗਿਆ 104 ਵਾਂ ਸਮੁੰਦਰੀ ਜਹਾਜ਼ ਹੋਵੇਗਾ।

INS KavarattiINS Kavaratti

ਇਸ ਦਾ 90 ਫੀਸਦੀ ਹਿੱਸਾ ਸਵਦੇਸ਼ੀ ਤੌਰ 'ਤੇ ਬਣਾਇਆ ਗਿਆ ਹੈ ਅਤੇ ਨਵੀਂ ਟੈਕਨੋਲੋਜੀ ਦੀ ਸਹਾਇਤਾ ਨਾਲ ਇਸ ਦੀ ਰੱਖ-ਰਖਾਅ ਦੀ ਜ਼ਰੂਰਤ ਵੀ ਘੱਟ ਜਾਵੇਗੀ। ਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਪ੍ਰਮਾਣੂ, ਰਸਾਇਣਕ ਅਤੇ ਜੀਵ-ਵਿਗਿਆਨਕ ਯੁੱਧ ਦੀ ਸਥਿਤੀ ਵਿਚ ਵੀ ਕੰਮ ਕਰੇਗਾ। ਰਾਡਾਰ ਦੀ ਪਕੜ ਵਿਚ ਨਾ ਆਉਣ ਕਾਰਨ ਜਲਸੈਨਾ ਦੀ ਤਾਕਤ ਵਿਚ ਵਾਧਾ ਹੋਵੇਗਾ।

INS KavarattiINS Kavaratti

ਇਸ ਤੋਂ ਇਲਾਵਾਤਿੰਨ ਐਂਟੀ-ਰਡਾਰ ਅਤੇ ਐਂਟੀ-ਪਣਡੁੱਬੀ ਜਹਾਜ਼ ਹਨ - ਆਈ.ਐੱਨ.ਐੱਸ. ਕਮੋਰਟਾ, ਆਈ.ਐੱਨ.ਐੱਸ. ਕਦਮਤ ਅਤੇ ਆਈ.ਐਨ.ਐੱਸ. ਇਹ ਨਾਮ ਲਕਸ਼ਦਵੀਪ ਦੀਪ ਸਮੂਹ ਦੇ ਟਾਪੂਆਂ ਦੇ ਨਾਮ ਤੇ ਰੱਖੇ ਗਏ ਹਨ। 

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement