ਲਾਪਤਾ ਹੋਈ ਬੱਚੀ ਨੂੰ ਸੱਮਝਿਆ ਮਰਿਆ, 6 ਮਹੀਨੇ ਬਾਅਦ ਸਹੀ-ਸਲਾਮਤ ਮਿਲੀ ਬੱਚੀ  
Published : Nov 22, 2018, 1:04 pm IST
Updated : Nov 22, 2018, 1:06 pm IST
SHARE ARTICLE
6 days ago missing girl
6 days ago missing girl

ਦਿੱਲੀ ਦੇ ਇਕ ਪਰਵਾਰ ਦੀਆਂ ਖੁਸ਼ੀਆਂ ਉਸ ਸਮੇਂ ਵਾਪਿਸ ਆ ਗਈਆਂ ਜਦੋਂ ਪਰਵਾਰ ਦੇ ਲੋਕਾਂ ਨੇ ਅਪਣੀ ਸਾਢੇ ਤਿੰਨ ਸਾਲ ਦੀ ਬੱਚੀ ਜੋ ਨਾ ਹੀ ਸੁਣ ਸਕਦੀ ਸੀ ਅਤੇ ...

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਇਕ ਪਰਵਾਰ ਦੀਆਂ ਖੁਸ਼ੀਆਂ ਉਸ ਸਮੇਂ ਵਾਪਿਸ ਆ ਗਈਆਂ ਜਦੋਂ ਪਰਵਾਰ ਦੇ ਲੋਕਾਂ ਨੇ ਅਪਣੀ ਸਾਢੇ ਤਿੰਨ ਸਾਲ ਦੀ ਬੱਚੀ ਜੋ ਨਾ ਹੀ ਸੁਣ ਸਕਦੀ ਸੀ ਅਤੇ ਨਾ ਹੀ ਬੋਲ ਸਕਦੀ ਸੀ ਉਸ ਨੂੰ ਮ੍ਰਿਤਕ ਸਮਝ ਲਿਆ ਸੀ ਉਹ 6 ਮਹੀਨੇ ਬਾਅਦ ਜਿਊਂਦੀ ਮਿਲੀ ਗਈ। ਛੇ ਮਹੀਨੇ ਬਾਅਦ ਬੱਚੀ ਨੇ ਜਦੋਂ ਅਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪਰਵਾਰ ਨੂੰ ਵੇਖਿਆ ਤਾਂ ਉਹ ਭੱਜ ਕੇ ਉਨ੍ਹਾਂ ਨੂੰ ਨਾਲ ਲਿਪਟ ਗਈ।

Missing Missing

ਬੱਚੀ ਨੂੰ ਸਹੀ- ਸਲਾਮਤ ਆਪਣੇ ਕੋਲ ਦੇਖ ਪਰਵਾਰ ਵਾਲਿਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਪਰਵਾਰ ਵਾਲਿਆਂ ਨੇ ਇਸ ਦਾ ਪੂਰਾ ਕ੍ਰੈਡਿਟ ਪੂਰਬੀ ਜ਼ਿਲ੍ਹਾ ਪੁਲਿਸ ਨੂੰ ਦਿਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕ ਤਾਂ ਇਹ ਉਂਮੀਦ ਹੀ ਛੱਡ ਚੁੱਕੇ ਸਨ ਕਿ ਹੁਣ ਤੱਕ ਬੱਚੀ ਜਿਊਂਦੀ ਹੋਵੇਗੀ ਜਾਂ ਨਾ ਪਰ ਦਿੱਲੀ ਪੁਲਿਸ ਨੇ ਬੱਚੀ ਨੂੰ ਉਨ੍ਹਾਂ ਦੀ ਗੋਦੀ ਵਿਚ ਪਾ ਦਿਤਾ। ਦੱਸ ਦਈਏ ਕਿ 14 ਮਈ 2018 ਨੂੰ ਬੱਚੀ ਦਾ ਪੂਰਾ ਪਰਵਾਰ ਬਿਹਾਰ ਅਪਣੇ ਪਿੰਡ ਜਾਣ ਲਈ ਘਰੋਂ ਨਿਕਲਿਆ ਸੀ।

Delhi Police Delhi Police

ਸਾਰੇ ਲੋਕ ਟ੍ਰੇਨ ਲੈਣ ਲਈ ਆਨੰਦ ਵਿਹਾਰ ਬਸ ਅੱਡੇ ਦੇ ਸਾਹਮਣੇ ਈਡੀਐਮ ਮਾਲ ਦੇ ਕੋਲ ਪਹੁੰਚੇ ਸਨ। ਜਿਸ ਤੋਂ ਬਾਅਦ ਲੜਕੀ ਦੇ ਪਿਤਾ ਅਪਣੀ ਪਤਨੀ ਅਤੇ ਅਪਣੇ ਭਰਾ ਨੂੰ ਉਥੇ ਹੀ ਛੱਡ ਕੇ ਧੀ ਨੂੰ ਨਾਲ ਲੈ ਕੇ ਟਿਕਟ ਲੈਣ ਦੀ ਗੱਲ ਕਹਿਕੇ ਉੱਥੋਂ ਚਲੇ ਗਏ ਪਰ ਦੋਵੇਂ ਵਾਪਿਸ ਨਹੀਂ ਆਏ। ਜਿਸ ਤੋਂ ਬਾਅਦ ਪਰਵਾਰ ਵਾਲਿਆਂ ਨੇ ਉਨ੍ਹਾਂ ਦੀ ਭਾਲ ਕੀਤੀ ਪਰ ਉਨ੍ਹਾਂ ਦੋਵਾਂ ਦਾ ਕਿਤੇ ਵੀ ਕੋਈ ਪਤਾ ਨਹੀਂ ਚੱਲਿਆ। ਇਸ ਪਿੱਛੋਂ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਤੁਰਤ ਕਾਰਵਾਈ ਸ਼ੁਰੂ ਕਰ ਦਿੱਤੀ।

ਦੱਸ ਦਈਏ ਕਿ ਤਕਰੀਬਨ 9 ਦਿਨਾਂ ਬਾਅਦ ਬੱਚੀ ਦੇ ਪਿਤਾ ਵਾਪਸ ਆ ਗਏ ਪਰ ਬੱਚੀ ਬਾਰੇ ਕੁਝ ਉਹ ਵੀ ਨਹੀਂ ਦੱਸ ਸਕੇ, ਕਿਉਂਕਿ ਉਨ੍ਹਾਂ ਦੀ ਵੀ ਮਾਨਸਿਕ ਹਾਲਤ ਠੀਕ ਨਹੀਂ ਸੀ। ਦੱਸਣਯੋਗ ਹੈ ਕਿ ਪੁਲਿਸ ਨੂੰ ਬੱਚੀ ਇਕ ਆਸ਼ਰਮ ਤੋਂ ਮਿਲੀ। ਪਰਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਸਾਢੇ ਤਿੰਨ ਸਾਲ ਦੀ ਧੀ ਬੋਲ ਅਤੇ ਸੁਣ ਨਹੀਂ ਸਕਦੀ, ਇਹ ਬੱਚੀ ਵੀ ਬੋਲਣ ਅਤੇ ਸੁਣਨ ਵਿਚ ਅਸਮਰਥ ਸੀ।

ਬੱਚੀ ਦੇ ਪਰਵਾਰ ਨੂੰ ਵੀ ਬੁਲਾਇਆ ਗਿਆ, ਉਨ੍ਹਾਂ ਨੇ ਅਪਣੀ ਬੱਚੀ ਨੂੰ ਪਛਾਣ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਤੀ-ਪਤਨੀ ਦੀ ਉਹ ਇਕੱਲੀ ਧੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement