21 ਸਾਲਾ ਮਯੰਕ ਪ੍ਰਤਾਪ ਸਿੰਘ ਹੋਣਗੇ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਜੱਜ
Published : Nov 22, 2019, 11:13 am IST
Updated : Nov 22, 2019, 11:31 am IST
SHARE ARTICLE
Mayank Partap Singh
Mayank Partap Singh

ਉਨ੍ਹਾਂ ਨੂੰ ਇਹ ਸਫ਼ਲਤਾ ਇਸੇ ਵਰ੍ਹੇ ਰਾਜਸਥਾਨ ਯੂਨੀਵਰਸਿਟੀ ਤੋਂ ਪੰਜ ਸਾਲਾਂ ਦੀ LLB ਡਿਗਰੀ ਹਾਸਲ ਕਰਨ ਤੋਂ ਬਾਅਦ ਮਿਲੀ ਹੈ।

ਜੈਪੁਰ- ਰਾਜਸਥਾਨ ਦੇ 21 ਸਾਲਾ ਮਯੰਕ ਪ੍ਰਤਾਪ ਸਿੰਘ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਜੱਜ ਬਣਨ ਵਾਲੇ ਹਨ। ਉਹ ਰਾਜਸਥਾਨ ਨਿਆਇਕ ਸੇਵਾ ਭਰਤੀ ਪ੍ਰੀਖਿਆ (RJS) –2018 ’ਚ ਅੱਵਲ ਆਏ ਹਨ। ਇਸ ਉਪਲਬਧੀ ਨਾਲ ਉਨ੍ਹਾਂ 23 ਸਾਲਾਂ ਦੀ ਉਮਰ ’ਚ ਸਭ ਤੋਂ ਛੋਟੀ ਉਮਰ ਦੇ ਜੱਜ ਹੋਣ ਦਾ ਪਹਿਲਾ ਰਿਕਾਰਡ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਹੀ RJS ’ਚ ਉਮੀਦਵਾਰ ਦੀ ਘੱਟੋ–ਘੱਟ ਉਮਰ 23 ਸਾਲਾਂ ਤੋਂ ਘਟਾ ਕੇ 21 ਸਾਲ ਕੀਤੀ ਗਈ ਸੀ। ਮਯੰਕ ਜੈਪੁਰ ’ਚ ਰਹਿੰਦੇ ਹਨ ਤੇ ਉਨ੍ਹਾਂ ਦੇ ਮਾਤਾ–ਪਿਤਾ ਦੋਵੇਂ ਸਰਕਾਰੀ ਸਕੂਲਾਂ ’ਚ ਅਧਿਆਪਕ ਹਨ ਤੇ ਵੱਡੀ ਭੈਣ ਇੰਜੀਨੀਅਰ ਹੈ।

Rajasthan UniversityRajasthan University

ਉਨ੍ਹਾਂ ਨੂੰ ਇਹ ਸਫ਼ਲਤਾ ਇਸੇ ਵਰ੍ਹੇ ਰਾਜਸਥਾਨ ਯੂਨੀਵਰਸਿਟੀ ਤੋਂ ਪੰਜ ਸਾਲਾਂ ਦੀ LLB ਡਿਗਰੀ ਹਾਸਲ ਕਰਨ ਤੋਂ ਬਾਅਦ ਮਿਲੀ ਹੈ। ਪੜ੍ਹਾਈ ਦੌਰਾਨ ਹੀ ਉਨ੍ਹਾਂ ਨਿਆਇਕ ਸੇਵਾ ਨੂੰ ਆਪਣਾ ਟੀਚਾ ਬਣਾ ਲਿਆ ਸੀ ਪਰ ਉਹ ਸੋਚ ਰਹੇ ਸਨ ਕਿ ਪ੍ਰੀਖਿਆ ’ਚ ਬੈਠਣ ਦੀ ਘੱਟੋ–ਘੱਟ ਉਮਰ 23 ਸਾਲ ਮੁਕੰਮਲ ਹੋਣ ਤੱਕ ਉਹ ਕੋਚਿੰਗ ਨਾਲ ਤਿਆਰੀ ਕਰਨਗੇ। ਜਦੋਂ ਉਹ ਕੋਰਸ ਦੇ ਆਖ਼ਰੀ ਵਰ੍ਹੇ ’ਚ ਆਏ, ਤਾਂ RJS ਲਈ ਉਮਰ ਦਾ ਨਵਾਂ ਨਿਯਮ ਲਾਗੂ ਹੋਇਆ ਤੇ ਮਯੰਕ ਨੇ ਉਸ ਨੂੰ ਇੱਕ ਮੌਕੇ ਵਜੋਂ ਲਿਆ।

Mayank Partap SinghMayank Partap Singh

ਮਯੰਕ ਨੇ ਆਪਣੀ ਗ੍ਰੈਜੂਏਸ਼ਨ ਦੀ ਆਖ਼ਰੀ ਪ੍ਰੀਖਿਆ ਦੇ ਸਿਰਫ਼ ਦੋ ਮਹੀਨਿਆਂ ਅੰਦਰ ਹੀ RJS ਦਾ ਪੇਪਰ ਦੇ ਕੇ ਪ੍ਰੀਖਿਆ ਪਾਸ ਕਰ ਲਈ। 9 ਨਵੰਬਰ ਨੂੰ ਉਨ੍ਹਾਂ ਦਾ ਇੰਟਰਵਿਊ ਹੋਇਆ, ਜਿਸ ਵਿਚ ਸਬਰੀਮਾਲਾ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ। ਮਯੰਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਫ਼ਲਤਾ ਪ੍ਰਤੀ ਪੂਰਾ ਭਰੋਸਾ ਸੀ ਪਰ ਇਹ ਉਨ੍ਹਾਂ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਹ ਪਹਿਲਾ ਰੈਂਕ ਲਿਆ ਕੇ ਰਿਕਾਰਡ ਕਾਇਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਈਮਾਨਦਾਰੀ ਨਾਲ ਨਿਆਇਕ ਸੇਵਾ ਦੇਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement