
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚ ਇਕ ਮਾਂ ਵਕੀਲ ਬਣਨ ਦੀ ਸਹੁੰ ਚੁੱਕ ਰਹੀ ਹੈ ਅਤੇ ਉਸਦਾ ਬੱਚਾ ਸਾਹਮਣੇ ਖੜੇ ਜੱਜ ਕੋਲ ਹੈ। ...
ਅਮਰੀਕਾ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚ ਇਕ ਮਾਂ ਵਕੀਲ ਬਣਨ ਦੀ ਸਹੁੰ ਚੁੱਕ ਰਹੀ ਹੈ ਅਤੇ ਉਸਦਾ ਬੱਚਾ ਸਾਹਮਣੇ ਖੜੇ ਜੱਜ ਕੋਲ ਹੈ। ਜੱਜ ਬੱਚੇ ਦੀ ਮਾਂ ਨੂੰ ਸਹੁੰ ਚੁਕਵਾ ਰਹੇ ਹਨ। ਇਹ ਵੀਡੀਓ ਅਮਰੀਕਾ ਦੇ ਟੇਨੇਸੀ ਸੂਬੇ ਦਾ ਹੈ। ਉਥੇ ਦੀ ਰਹਿਣ ਵਾਲੀ ਜੂਨੀਅਨ ਲੇਮਾਰ ਨੇ ਹੁਣੇ ਹੀ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਹੈ। ਉਹ ਵਕੀਲ ਬਣਨ ਜਾ ਰਹੀ ਹੈ। ਅਜਿਹੇ ਵਿਚ ਉਸ ਨੂੰ ਜੱਜ ਵੱਲੋਂ ਵਕੀਲ ਬਣਨ ਦੀ ਸਹੁੰ ਚੁਕਵਾਈ ਜਾਣੀ ਸੀ।
america judge
ਜੂਨੀਅਨ ਸਹੁੰ ਚੁੱਕਣ ਲਈ ਆਪਣੇ ਇਕ ਸਾਲ ਦੇ ਪੁੱਤਰ ਬੇਹਕਮ ਨਾਲ ਕੋਰਟ ਵਿਚ ਪੁੱਜੀ ਸੀ। ਜਦੋਂ ਉਹ ਸਹੁੰ ਚੁੱਕਣ ਲਈ ਆਪਣੀ ਸੀਟ ਤੋਂ ਉਠ ਕੇ ਜੱਜ ਸਾਹਮਣੇ ਪੁੱਜੀ ਤਾਂ ਉਸ ਨੇ ਬੱਚੇ ਨੂੰ ਇਸ ਵਿਚ ਸ਼ਾਮਿਲ ਕਰਨ ਨੂੰ ਕਿਹਾ। ਜੱਜ ਨੇ ਇਕ ਹੱਥ ਵਿਚ ਕਾਗਜ ਚੁੱਕ ਕੇ ਉਸ ਨੂੰ ਸਹੁੰ ਚੁਕਾਈ ਅਤੇ ਦੂਜੇ ਹੱਥ ਵਿਚ ਉਨ੍ਹਾਂ ਨੇ ਬੱਚੇ ਨੂੰ ਚੁੱਕਿਆ ਹੋਇਆ ਸੀ। ਇਹ ਵੀਡੀਓ ਜੂਲੀਅਨ ਦੀ ਦੋਸਤ ਸਾਰਾਹ ਨੇ ਸ਼ੇਅਰ ਕੀਤਾ ਹੈ।
Y'all. Judge Dinkins of the Tennessee Court of Appeals swore in my law school colleague with her baby on his hip, and I've honestly never loved him more. pic.twitter.com/kn0L5DakHO
— Sarah Martin (@sarahfor5) November 9, 2019
ਜੂਲੀਅਨ ਲਾਮਾਰ ਨੇ ਦੱਸਿਆ, 'ਜਿਸ ਦਿਨ ਮੈਂ ਇਕ ਵਕੀਲ ਵਜੋਂ ਸਹੁੰ ਚੁੱਕੀ ਸੀ, ਉਸ ਦਿਨ ਤੋਂ ਠੀਕ ਪਹਿਲਾਂ ਜੱਜ ਰਿਚਰਡ ਡਿੰਕਿੰਸ ਨੇ ਮੈਨੂੰ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਡਾ ਲੜਕਾ ਬੇਕਹੈਮ ਵੀ ਇਸ ਦਾ ਹਿੱਸਾ ਬਣੇ। ਮੈਂ ਬਹੁਤ ਖੁਸ਼ ਹੋਈ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਖੁਸ਼ਹਾਲ ਪਲ ਸੀ, ਮੈਂ ਇੱਕ ਵਕੀਲ ਬਣ ਰਿਹਾ ਸੀ।
america judge
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।