ਖ਼ਬਰਾਂ |

ਤਾਜ਼ਾ |

ਗੂਗਲ ਨੇ ਕੀਤਾ ਚੈਲੇਂਜ, Pixel ਫੋਨ ’ਚ ਖਾਮੀ ਲੱਭਣ ਵਾਲੇ ਨੂੰ ਮਿਲੇਗਾ ਵੱਡਾ ਇਨਾਮ!  
Published : Nov 22, 2019, 1:23 pm IST
Updated : Nov 22, 2019, 1:23 pm IST
SHARE ARTICLE
Google is offering 1.5 millions dollars to find bug in pixel phones
Google is offering 1.5 millions dollars to find bug in pixel phones

ਆਪਣੇ ਬਲਾਗ ਪੋਸਟ ’ਤੇ ਗੂਗਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਨਵੀਂ ਦਿੱਲੀ: ਗੂਗਲ ਨੇ ਲੋਕਾਂ ਨਾਲ ਇਕ ਜਾਣਕਾਰੀ ਸਾਂਝ ਕੀਤੀ ਹੈ। ਇਸ ਨਾਲ ਲੋਕਾਂ ਨੂੰ ਕਰੋੜਾਂ ਦਾ ਫਾਇਦਾ ਹੋ ਸਕਦਾ ਹੈ। ਪਰ ਇਸ ਦੇ ਲਈ ਥੋੜੀ ਮਿਹਨਤ ਦੀ ਲੋੜ ਹੈ। ਦਸ ਦਈਏ ਕਿ ਗੂਗਲ ਆਪਣੇ Pixel ਸਮਾਰਟਫੋਨਜ਼ ਨੂੰ ਹੈਕ ਕਰਨ ਵਾਲੇ ਨੂੰ ਕਰੀਬ 10 ਕਰੋੜ, 76 ਲੱਖ ਰੁਪਏ (1.5 ਮਿਲੀਅਨ ਡਾਲਰ) ਇਨਾਮ ਦੇਵੇਗੀ। ਆਪਣੇ ਬਲਾਗ ਪੋਸਟ ’ਤੇ ਗੂਗਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

PhotoPhotoਦੱਸ ਦੇਈਏ ਕਿ ਪਿਕਸਲ ਡਿਵਾਈਸ ’ਚ ਮੌਜੂਦ ਜ਼ਰੂਰੀ ਗੁੱਪਤ ਡਾਟਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਲਿਆ ਜਾਂਦਾ ਹੈ।  ਗੂਗਲ ਨੇ ਦੱਸਿਆ ਕਿ ਅਸੀਂ ਟਾਈਟਨ M ਚਿਪ ਨੂੰ ਹੈਕ ਕਰਨ ਲਈ ਡੈਡੀਕੇਟਿਡ ਇਨਾਮ ਇਸ ਲਈ ਰੱਖਿਆ ਹੈ ਤਾਂ ਜਿ ਰਿਸਰਚਰ ਇਸ ਵਿਚ ਖਾਮ ਲੱਭਣ ਅਤੇ ਅਸੀਂ ਉਸ ਨੂੰ ਠੀਕ ਕਰ ਕੇ ਯੂਜ਼ਰਜ਼ ਨੂੰ ਬੈਸਟ ਸਰਵਿਸ ਦੇ ਨਾਲ ਹੀ ਬਿਹਤਰ ਸਕਿਓਰਿਟੀ ਪ੍ਰਦਾਨ ਕਰ ਸਕੀਏ। 

PhotoPhoto ਇਸ ਤੋਂ ਇਲਾਵਾ ਗੂਗਲ ਨੇ ਐਂਡਰਾਇਡ ਵਰਜ਼ਨ ਨੂੰ ਵੀ ਹੈਕ ਕਰ ਕੇ ਉਸ ਵਿਚ ਖਾਮੀ ਲੱਭਣ ਵਾਲੇ ਲਈ ਵੀ ਇਨਾਮ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਬਲਾਗ ਪੋਸਟ ’ਚ ਲਿਖਿਆ ਹੈ ਕਿ ਅਸੀਂ ਐਂਡਰਾਇਡ ਦੇ ਕੁਝ ਖਾਸ ਪ੍ਰੀਵਿਊ ਵਰਜ਼ਨ ਲਈ ਵੀ ਇਕ ਸਪੈਸ਼ਲ ਪ੍ਰੋਗਰਾਮ ਲਾਂਚ ਕਰ ਰਹੇ ਹਾਂ। ਇਸ ਵਿਚ ਗੜਬੜੀ ਲੱਭਣ ਵਾਲੇ ਨੂੰ ਵੀ 50 ਫੀਸਦੀ ਰਕਮ ਬੋਨਸ ਦੇ ਤੌਰ ’ਤੇ ਦਿੱਤੀ ਜਾਵੇਗੀ। 

PhotoPhotoਦੱਸ ਦੇਈਏ ਕਿ ਗੂਗਲ ਨੇ ਐਂਡਰਾਇਡ ਲਈ ਬਗ ਬਾਊਂਟੀ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2015 ’ਚ ਕੀਤੀ ਸੀ ਅਤੇ ਹੁਣ ਤੱਕ ਕੰਪਨੀ ਇਨਾਮ ਦੇ ਤੌਰ ’ਤੇ 4 ਮਿਲੀਅਨ ਡਾਲਰ ਦੇ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੇ 12 ਮਹੀਨਿਆਂ ’ਚ ਵੀ ਕੰਪਨੀ ਨੇ ਗੂਗਲ ਦੇ ਸਿਸਟਮ ’ਚ ਖਾਮੀ ਦਾ ਪਤਾ ਲਗਾਉਣ ਵਾਲਿਾਂ ਨੂੰ ਇਨਾਮ ਦੇ ਤੌਰ ’ਤੇ 1.5 ਮਿਲੀਅਨ ਡਾਲਰ ਦਿੱਤੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement