ਗੂਗਲ ਵੱਲੋਂ ਮੁੱਖ ਮੰਤਰੀ ਦੀ ਮੰਗ ਪ੍ਰਵਾਨ, ‘2020 ਸਿੱਖ ਰਿਫਰੈਂਡਮ’ ਐਪ ਨੂੰ Play Store ਤੋਂ ਹਟਾਇਆ
Published : Nov 19, 2019, 5:00 pm IST
Updated : Nov 19, 2019, 5:00 pm IST
SHARE ARTICLE
GOOGLE ACCEPTS PUNJAB CM’S DEMAND
GOOGLE ACCEPTS PUNJAB CM’S DEMAND

ਕੈਪਟਨ ਅਮਰਿੰਦਰ ਸਿੰਘ ਦੀ ਮੰਗ ’ਤੇ ਗੂਗਲ ਨੇ ਫੌਰੀ ਪ੍ਰਭਾਵ ਨਾਲ ਪਲੇਅ ਸਟੋਰ ਤੋਂ ਭਾਰਤ ਵਿਰੋਧੀ ਮੋਬਾਈਲ ਐਪਲੀਕੇਸ਼ਨ ‘2020 ਸਿੱਖ ਰਿਫਰੈਂਡਮ’ ਨੂੰ ਹਟਾ ਦਿੱਤਾ ਹੈ।

ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ’ਤੇ ਆਈ.ਟੀ. ਖੇਤਰ ਦੀ ਮੋਹਰੀ ਕੰਪਨੀ ਗੂਗਲ ਨੇ ਫੌਰੀ ਪ੍ਰਭਾਵ ਨਾਲ ਆਪਣੇ ਪਲੇਅ ਸਟੋਰ ਤੋਂ ਵੱਖਵਾਦੀ ਅਤੇ ਭਾਰਤ ਵਿਰੋਧੀ ਮੋਬਾਈਲ ਐਪਲੀਕੇਸ਼ਨ ‘2020 ਸਿੱਖ ਰਿਫਰੈਂਡਮ’ ਨੂੰ ਹਟਾ ਦਿੱਤਾ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਵਿਚ ਮੋਬਾਈਲ ਵਰਤੋਂਕਾਰਾਂ ਲਈ ਗੂਗਲ ਪਲੇਅ ਸਟੋਰ ’ਤੇ ਹੁਣ ਇਹ ਮੋਬਾਈਲ ਐਪ ਮੌਜੂਦ ਨਹੀਂ ਹੈ।
ਮੁੱਖ ਮੰਤਰੀ ਨੇ ਇਸ ਸਬੰਧ ਵਿਚ ਕੇਂਦਰ ਸਰਕਾਰ ਨੂੰ ਵੀ ਗੂਗਲ ’ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਨਾਂ ਨੇ ‘ਆਈਸਟੈੱਕ’ ਵੱਲੋਂ ਬਣਾਈ ਗਈ ਐਪ ਨੂੰ ਲਾਂਚ ਕਰਨ ਨਾਲ ਪੈਦਾ ਹੋਣ ਵਾਲੇ ਖ਼ਤਰੇ ਨਾਲ ਨਜਿੱਠਣ ਲਈ ਸੂਬੇ ਦੇ ਡੀ.ਜੀ.ਪੀ. ਨੂੰ ਵੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਵਾਸਤੇ ਕਿਹਾ ਸੀ।

2020 sikh referendum app in playstore2020 sikh referendum app

ਇਸ ਐਪ ਰਾਹੀਂ ਆਮ ਲੋਕਾਂ ਨੂੰ ‘ਪੰਜਾਬ ਰਿਫਰੈਂਡਮ 2020 ਖਾਲਿਸਤਾਨ’ ਵਾਸਤੇ ਵੋਟ ਦੇਣ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਵਾਸਤੇ ਆਖਿਆ ਗਿਆ ਸੀ। ਇਸ ਮੰਤਵ ਲਈ ਇਨਾਂ ਲੀਹਾਂ ’ਤੇ ਹੀ www.yes2khalistan.org  ਦੇ ਨਾਂਅ ਹੇਠ ਇਕ ਵੈਬਸਾਈਟ ਵੀ ਸ਼ੁਰੂ ਕੀਤੀ ਗਈ ਸੀ। ਡੀ.ਆਈ.ਟੀ.ਏ.ਸੀ. ਲੈਬ ਪੰਜਾਬ ਵਿਚ ਇਸ ਐਪ ਅਤੇ ਵੈਬਸਾਈਟ ਦੀ ਘੋਖ ਕਰਨ ਦੌਰਾਨ ਇਹ ਪਾਇਆ ਗਿਆ ਕਿ ਇਸ ਐਪ ਰਾਹੀਂ ਰਜਿਸਟਰਡ ਹੋਣ ਵਾਲੇ ਵੋਟਰਾਂ ਦਾ ਡਾਟਾ  www.yes2khalistan.org   ਵੈਬਸਾਈਟ ਦੇ ਸਰਵਰ ਨਾਲ ਜੁੜ ਕੇ ਸਟੋਰ ਹੋ ਜਾਂਦਾ ਹੈ।

GOOGLE ACCEPTS PUNJAB CM’S DEMANDGOOGLE ACCEPTS PUNJAB CM’S DEMAND

ਇਸ ਵੈਬਸਾਈਟ ਦੀ ਸਿਰਜਣਾ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਕੀਤੀ ਗਈ ਅਤੇ ਇਸ ਵੱਲੋਂ ਹੀ ਇਸ ਨੂੰ ਚਲਾਇਆ ਜਾਂਦਾ ਹੈ ਜਦਕਿ ਇਸ ਜਥੇਬੰਦੀ ’ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ। ਇਸ ਤੋਂ ਬਾਅਦ ਪੰਜਾਬ ਦੇ ਸਾਈਬਰ ਕਰਾਈਮ ਸੈਂਟਰ ਦੇ ਜਾਂਚ ਬਿਊਰੋ ਨੇ ਗੂਗਲ ਪਲੇਅ ਸਟੋਰ ਤੋਂ ਇਸ ਐਪ ਨੂੰ ਹਟਾਉਣ ਅਤੇ ਭਾਰਤ ਵਿਚ ਵੈਬਸਾਈਟ ਨੂੰ ਬਲੌਕ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ। ਇਸ ਉਪਰੰਤ 8 ਨਵੰਬਰ, 2019 ਨੂੰ ਗੂਗਲ ਪਲੇਅ ਸਟੋਰ ਤੋਂ ਇਹ ਮੋਬਾਈਲ ਐਪ ਫੌਰੀ ਤੌਰ ’ਤੇ ਹਟਾਉਣ ਲਈ ਗੂਗਲ ਲੀਗਲ ਸੈੱਲ ਨੂੰ ਇਨਫਰਮੇਸ਼ਨ ਤਕਨਾਲੋਜੀ ਐਕਟ ਦੀ ਧਾਰਾ 79 (3) ਬੀ ਤਹਿਤ ਨੋਟਿਸ ਭੇਜਿਆ ਗਿਆ।

Sikhs for JusticeSikhs for Justice

ਵਧੀਕ ਮੁੱਖ ਸਕੱਤਰ ਗ੍ਰਹਿ ਤੋਂ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਇਕ ਬੇਨਤੀ ਪੱਤਰ ਭਾਰਤ ਸਰਕਾਰ ਦੇ ਬਿਜਲੀ ਉਪਕਰਨ ਅਤੇ ਸੂਚਨਾ ਤੇ ਤਕਨਾਲੋਜੀ ਵਿਭਾਗ ਦੇ ਸਾਈਬਰ ਲਾਅ ਡਵੀਜ਼ਨ ਨੂੰ ਭੇਜ ਕੇ ਸਬੰਧਤ ਐਕਟਾਂ ਅਧੀਨ ਗੂਗਲ ਪਲੇਅ ਸਟੋਰ ਤੋਂ ਇਹ ਐਪ ਹਟਾਉਣ ਅਤੇ ਵੈਬਸਾਈਟ ਨੂੰ ਬਲੌਕ ਕਰਨ ਦੀ ਮੰਗ ਕੀਤੀ। 9 ਨਵੰਬਰ, 2019 ਨੂੰ ਆਈ.ਜੀ.ਪੀ. ਕਰਾਈਮ ਨਾਗੇਸ਼ਵਰ ਰਾਓ ਅਤੇ ਸੂਬੇ ਦੇ ਸਾਈਬਰ-ਕਮ-ਡੀ.ਆਈ.ਟੀ.ਏ.ਸੀ. ਲੈਬ ਦੇ ਇੰਚਾਰਜ ਨੇ ਵੀ ਗੂਗਲ ਇੰਡੀਆ ਦੇ ਕਾਨੂੰਨੀ ਸੈੱਲ ਕੋਲ ਵੀ ਇਹ ਮਸਲਾ ਉਠਾਇਆ ਅਤੇ ਕੰਪਨੀ ਨੇ ਇਹ ਸਵੀਕਾਰ ਕੀਤਾ ਕਿ ਪਾਬੰਦੀਸ਼ੁਦਾ ਜਥੇਬੰਦੀ ਸਿੱਖਜ਼ ਫਾਰ ਜਸਟਿਸ ਵੱਲੋਂ ਗੂਗਲ ਪਲੇਟਫਾਰਮ ਦੀ ਵਰਤੋਂ ਗੈਰ-ਕਾਨੂੰਨੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ਲਈ ਕੀਤੀ ਗਈ। ਇਸ ਸੰਦਰਭ ਵਿਚ ਹੀ ਕੰਪਨੀ ਨੇ ਪਲੇਅ ਸਟੋਰ ਤੋਂ ਐਪ ਹਟਾਉਣ ਦਾ ਫੈਸਲਾ ਲਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement