IOCL ਵਲੋਂ ਇੰਡੀਅਨ ਆਇਲ 'ਚ 436 ਅਹੁਦਿਆਂ ਲਈ ਨਿਕਲੀਆਂ ਨੌਕਰੀਆਂ, ਜਲਦ ਕਰੋ ਅਪਲਾਈ
Published : Nov 22, 2020, 11:11 am IST
Updated : Nov 22, 2020, 11:11 am IST
SHARE ARTICLE
job
job

ਇਸ ਭਰਤੀ ਮੁਹਿੰਮ ਨਾਲ ਸੰਸਥਾ ਵਿੱਚ 436 ਅਸਾਮੀਆਂ ਭਰੀਆਂ ਜਾਣਗੀਆਂ।  

ਨਵੀਂ ਦਿੱਲੀ: ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ ਵਲੋਂ ਪ੍ਰੈਂਟਿਸ ਦੀਆਂ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਜਿਨ੍ਹਾਂ ਉਮੀਦਵਾਰਾਂ ਨੇ ਇਸ ਅਹੁਦੇ ਲਈ ਅਪਲਾਈ ਕਰਨਾ ਹੈ ਉਹ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਆਈਓਸੀਐਲ ਵਲੋਂ ਬਿਨੈ ਪੱਤਰ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।  ਉਮੀਦਵਾਰਾਂ ਨੂੰ ਆਖਰੀ ਤਾਰੀਖ ਤੋਂ ਪਹਿਲਾਂ ਅਪਲਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਲਿਖਤੀ ਪ੍ਰੀਖਿਆ ਚੰਡੀਗੜ੍ਹ, ਜੈਪੁਰ, ਲਖਨਉ ਅਤੇ ਨਵੀਂ ਦਿੱਲੀ ਵਿਖੇ ਹੋਵੇਗੀ।

ਅਹੁਦਿਆਂ ਦਾ ਵਿਵਰਣ 
ਇਸ ਭਰਤੀ ਮੁਹਿੰਮ ਨਾਲ ਸੰਸਥਾ ਵਿੱਚ 436 ਅਸਾਮੀਆਂ ਭਰੀਆਂ ਜਾਣਗੀਆਂ।

 ਅਪਲਾਈ ਕਰਨ ਦੀ ਅਹਿਮ ਤਾਰੀਖਾਂ
ਅਰਜ਼ੀ ਓਪਨਿੰਗ ਦੀ ਤਾਰੀਖ: 23 ਨਵੰਬਰ 2020
ਅਰਜ਼ੀ ਦੇਣ ਦੀ ਆਖ਼ਰੀ ਤਰੀਕ: 19 ਦਸੰਬਰ 2020
ਅਮਿਤਿਟ ਕਾਰਡ ਡਾਊਨਲੋਡ ਕਰਨ ਦੀ ਤਾਰੀਖ: 22 ਦਸੰਬਰ 2020
ਲਿਖਤੀ ਪ੍ਰੀਖਿਆ ਦੀ ਮਿਤੀ: 2 ਜਨਵਰੀ 2021

ਯੋਗਤਾ 
ਉਮੀਦਵਾਰ ਇੱਥੇ ਦਿੱਤੇ ਨੋਟੀਫਿਕੇਸ਼ਨ ਵਿੱਚ ਵੱਖ-ਵੱਖ ਟ੍ਰੇਡਾਂ ਜਾਂ ਵਿਸ਼ਿਆਂ ਲਈ ਵਿਦਿਅਕ ਯੋਗਤਾ ਦੀ ਜਾਂਚ ਕਰ ਸਕਦੇ ਹਨ। 

ਉਮਰ ਸੀਮਾ
ਉਮੀਦਵਾਰ ਦੀ ਉਮਰ ਸੀਮਾ General /EWS ਉਮੀਦਵਾਰਾਂ ਲਈ 30 ਨਵੰਬਰ 2020 ਤੱਕ 18 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਐਸਸੀ / ਐਸਟੀ / ਓਬੀਸੀ (ਐਨਸੀਐਲ) / ਪੀਡਬਲਯੂਬੀਡੀ ਉਮੀਦਵਾਰਾਂ ਲਈ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਹੱਦ ਵਿੱਚ ਢਿੱਲ ਦਿੱਤੀ ਜਾਵੇਗੀ।

ਅਪ੍ਰੈਂਟਿਸ ਸਿਖਲਾਈ ਦੀ ਮਿਆਦ
ਸਾਰੇ ਵਿਸ਼ਿਆਂ ਲਈ: 12 ਮਹੀਨੇ
ਟ੍ਰੇਡ ਅਪ੍ਰੈਂਟਿਸ ਲਈ - ਡੇਟਾ ਐਂਟਰੀ ਓਪਰੇਟਰ (ਫ੍ਰੈਸ਼ਰ ਅਪ੍ਰੈਂਟਿਸ) ਅਤੇ ਟ੍ਰੇਡ ਅਪ੍ਰੈਂਟਿਸ - ਡਾਟਾ ਐਂਟਰੀ ਓਪਰੇਟਰ (ਹੁਨਰ ਸਰਟੀਫਿਕੇਟ ਧਾਰਕ): 15 ਮਹੀਨੇ

ਚੋਣ ਪ੍ਰਕਿਰਿਆ
ਚੋਣ ਲਿਖਤੀ ਇਮਤਿਹਾਨ  ਵਿਚ ਉਮੀਦਵਾਰਾਂ ਵਲੋਂ ਹਾਸਲ ਕੀਤੇ ਅੰਕਾਂ ਦੇ ਅਧਾਰ 'ਤੇ ਅਤੇ ਸੂਚਿਤ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ 'ਤੇ ਕੀਤੀ ਜਾਏਗੀ। 
ਲਿਖਤੀ ਇਮਤਿਹਾਨ ਵਿੱਚ ਉਦੇਸ਼ ਪੂਰਬਕ ਮਲਟੀਪਲ ਚੋਣ ਪ੍ਰਸ਼ਨਾਂ (MCQs) ਦੇ ਨਾਲ 100 ਪ੍ਰਸ਼ਨ ਹੋਣਗੇ, ਜਿਨ੍ਹਾਂ 'ਚ ਇੱਕ ਸਹੀ ਵਿਕਲਪ ਦੇ ਨਾਲ ਚਾਰ ਵਿਕਲਪ ਹੋਣਗੇ। ਸਵਾਲ ਅੰਗਰੇਜ਼ੀ ਅਤੇ ਹਿੰਦੀ ਵਿੱਚ ਹੋਣਗੇ।

ਇੰਝ ਕਰੋ ਅਪਲਾਈ 
ਯੋਗ ਅਤੇ ਚਾਹਵਾਨ ਉਮੀਦਵਾਰ IOCL ਦੀ ਅਧਿਕਾਰਤ ਸਾਈਟ  iocl.com  ਤੇ ਜਾ ਕੇ ਅਪਲਾਈ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement