
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਸਨ ਵਿਰੋਧ ਪ੍ਰਦਰਸ਼ਨ
ਲਖਨਉ : ਸ਼ੁੱਕਰਵਾਰ ਨੂੰ ਯੂਪੀ ਵਿਚ ਹੋ ਰਹੇ ਪ੍ਰਦਰਸ਼ਨਾਂ ਵਿਚ ਗੋਲੀਬਾਰੀ ਦੇ ਦੌਰਾਨ ਇਕ ਪੁਲਿਸ ਵਾਲੇ ਨੂੰ ਗੋਲੀ ਲੱਗੀ ਗਈ। ਪਰ ਉਸਦੀ ਜੇਬ ਵਿਚ ਰੱਖੇ ਪਰਸ ਕਾਰਨ ਉਸਦੀ ਜਾਨ ਬੱਚ ਗਈ।
Photo
ਦਰਅਸਲ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਦੌਰਾਨ ਜਮ ਕੇ ਗੋਲੀਬਾਰੀ ਹੋਈ। ਸਿੱਧੀ ਫਾਈਰਿੰਗ ਕਾਰਨ ਲੋਕਾਂ ਵਿਚ ਵੀ ਭਗਦੜ ਮੱਚ ਗਈ। ਫਾਈਰਿੰਗ ਹੁੰਦੇ ਵੇਖ ਸੁਰੱਖਿਆ ਕਰਮਚਾਰੀ ਵੀ ਖੁਦ ਨੂੰ ਬਚਾਉਣ ਦੀਆਂ ਕੋਸ਼ਿਸ਼ਾ ਕਰਨ ਲੱਗੇ। ਉਸੇ ਦੌਰਾਨ ਡਿਊਟੀ 'ਤੇ ਤਾਇਨਾਤ ਸਿਪਾਹੀ ਵਿਜੇਂਦਰ ਕੁਮਾਰ ਦੀ ਬਲੇਟ ਪਰੂਫ ਜੈਕੇਟ ਨੂੰ ਚੀਰਦੀ ਹੋਈ ਸੀਨੇ ਵਿਚ ਗੋਲੀ ਲੱਗੀ ਪਰ ਤੁਸੀ ਇਹ ਕਹਾਵਤ ਤਾਂ ਸੁਣੀ ਹੋਵੇਗੀ ਕਿ 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ' ਇਹ ਕਾਹਵਤ ਸਿੱਧੀ ਉਸ ਸਿਪਾਹੀ 'ਤੇ ਸਿੱਧ ਹੋਈ ਕਿਉਂਕਿ ਜੋ ਕੰਮ ਬੁਲੇਟ ਪਰੂਫ ਜੈਕੇਟ ਨਹੀਂ ਕਰ ਸਕੀ ਉਹ ਕੰਮ ਉਸ ਦੇ ਪਰਸ ਨੇ ਕਰ ਦਿੱਤਾ। ਗੋਲੀ ਉਸ ਦੀ ਜੇਬ ਵਿਚ ਰੱਖੇ ਪਰਸ ਵਿਚ ਜਾ ਵੜੀ ਅਤੇ ਉਸ ਦੇ ਸਰੀਰ ਅੰਦਰ ਨਹੀਂ ਗਈ।
Photo
ਉਸ ਨੇ ਪਰਸ ਵਿਚ ਏਟੀਐਮ ਕਾਰਡ ਅਤੇ ਹੋਰ ਸਮਾਨ ਨਾਲ ਭਗਵਾਨ ਸ਼ੰਕਰ ਦੀ ਤਸਵੀਰ ਰੱਖੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਿਪਾਹੀ ਨੂੰ ਗੋਲੀ ਲੱਗਣ ਦਾ ਅਹਿਸਾਸ ਤੱਕ ਨਹੀਂ ਹੋਇਆ।ਪਰੰਤੂ ਜਦੋਂ ਬਾਅਦ ਵਿਚ ਉਸ ਨੇ ਪਰਸ ਕੱਢਿਆ ਤਾਂ ਗੋਲੀ ਫਸੀ ਵੇਖ ਕੇ ਉਹ ਵੀ ਹੈਰਾਨ ਰਹਿ ਗਿਆ ਜਦੋਂ ਉਸ ਨੇ ਜੈਕੇਟ ਵੇਖੀ ਤਾਂ ਉਹ ਹੋਰ ਵੀ ਘਬਰਾ ਗਿਆ ਕਿਉਂਕਿ ਉਹ ਇਕ ਪਾਸੇ ਤੋਂ ਝੁਲਸੀ ਹੋਈ ਸੀ।
Photo
ਗੋਲੀ ਉਸ ਦੇ ਪਰਸ ਵਿਚ ਛੇਦ ਕਰਕੇ ਫਸੀ ਰਹਿ ਗਈ ਸੀ ਗੋਲੀ ਵੀ ਉਸ ਵਿਚ ਸਾਫ਼ ਦਿਖਾਈ ਦੇ ਰਹੀ ਸੀ। ਉਸ ਨੇ ਐਸਐਸਪੀ ਸਚਿੰਦਰ ਪਟੇਲ ਨੂੰ ਸਾਰੀ ਗੱਲ ਦੱਸੀ ਉਸ ਨੇ ਥਾਣਾ ਰਸੂਲਪੁਰ ਵਿਚ ਫਾਈਰਿੰਗ ਦੀ ਸ਼ਿਕਾਇਤ ਦਿੱਤੀ ਹੈ। ਉਸ ਦਾ ਮੁੱਕਦਮਾ ਦਰਜ ਕੀਤਾ ਗਿਆ ਹੈ। ਵਿਜੇਂਦਰ ਹਮੇਸ਼ਾ ਪਰਸ ਨੂੰ ਪੈਂਟ ਦੀ ਜੇਬ ਵਿਚ ਰੱਖਦੇ ਸਨ। ਪ੍ਰਦਰਸ਼ਨ ਨੂੰ ਵੇਖ ਉਸ ਨੇ ਸੋਚਿਆ ਕਿ ਕਿੱਧਰੇ ਪਰਸ ਗਿਰ ਨਾ ਜਾਵੇ ਤਾਂ ਕਰਕੇ ਉਸ ਨੇ ਆਪਣਾ ਪਰਸ ਜੈਕੇਟ ਵਿਚ ਰੱਖ ਲਿਆ ਜੋ ਕਿ ਉਸ ਦਾ ਜੀਵਨ ਰੱਖਿਅਕ ਬਣ ਗਿਆ ।