ਜ਼ਿੰਦਗੀ ਨਾਲ ਖਿਲਵਾੜ: ਦੰਦਾਂ ਦੇ ਡਾਕਟਰ ਕਰ ਰਹੇ ਨੇ ਗੰਜੇਪਨ ਦਾ ਇਲਾਜ, ਹੋ ਰਹੀ ਹੈ ਮੌਤ, ਦਿੱਖ ਵਿਗੜੀ 
Published : Dec 22, 2022, 3:28 pm IST
Updated : Dec 22, 2022, 3:31 pm IST
SHARE ARTICLE
Dentists are treating baldness, death is happening, appearance is distorted
Dentists are treating baldness, death is happening, appearance is distorted

90% ਡਾਕਟਰ ਅਜਿਹੇ ਜਿਨ੍ਹਾਂ ਨੂੰ ਨਹੀਂ ਹੈ Hair Transplant ਬਾਰੇ ਜਾਣਕਾਰੀ 

 

ਨਵੀਂ ਦਿੱਲੀ - ਜੇਕਰ ਤੁਸੀਂ ਹੇਅਰ ਟ੍ਰਾਂਸਪਲਾਂਟ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਸਾਵਧਾਨ ਹੋ ਜਾਓ ਤੇ ਇਹ ਖ਼ਬਰ ਜ਼ਰੂਰ ਪੜ੍ਹੋ। ਖ਼ਬਰ ਸਾਹਮਣੇ ਆਈ ਹੈ ਕਿ ਭੋਪਾਲ ਵਿਚ ਹੇਅਰ ਟਰਾਂਸਪਲਾਂਟ ਕਰਨ ਵਾਲੇ 90% ਤੋਂ ਵੱਧ ਡਾਕਟਰ ਅਜਿਹੇ ਹਨ ਜਿਨ੍ਹਾਂ ਨੂੰ ਇਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਕਿਤੇ ਦੰਦਾਂ ਦੇ ਡਾਕਟਰ ਅਤੇ ਕਿਤੇ ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰ ਆਪਣੇ ਆਪ ਨੂੰ ਮਾਹਿਰ ਦੱਸ ਕੇ ਗੰਜੇਪਣ ਦਾ ਇਲਾਜ ਕਰ ਰਹੇ ਹਨ। 

ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ਼ ਪਲਾਸਟਿਕ ਸਰਜਨ ਜਾਂ ਚਮੜੀ ਦੇ ਮਾਹਰ ਹੀ ਹੇਅਰ ਟਰਾਂਸਪਲਾਂਟ ਕਰ ਸਕਦੇ ਹਨ, ਪਰ ਜ਼ਿੰਮੇਵਾਰਾਂ ਦੀ ਅਣਗਹਿਲੀ ਕਾਰਨ ਸ਼ਹਿਰ ਵਿਚ 25 ਦੇ ਕਰੀਬ ਹੇਅਰ ਐਂਡ ਸਕਿਨ ਕਲੀਨਿਕ ਮਾਹਿਰ ਡਾਕਟਰਾਂ ਤੋਂ ਬਿਨਾਂ ਚੱਲ ਰਹੇ ਹਨ।
ਇਕ ਨਿੱਜੀ ਚੈਨਲ ਦੀ ਰਿਪੋਰਟ ਮੁਤਾਬਕ ਹਲਾਲਪੁਰ ਸਟੈਂਡ ਦੇ ਨੇੜੇ HT ਕਾਸਮੈਟਿਕ ਅਤੇ ਟਰਾਮਾ ਸੈਂਟਰ ਵਿਚ  300 ਰੁਪਏ ਲੈ ਕੇ ਉਹਨਾਂ ਦੇ ਇੱਥੇ ਪੇਪਰ ਬਣਾਏ। ਇੱਥੇ ਡਾਕਟਰ ਪੇਸਵਾਨੀ ਨੇ ਵਾਲ ਝੜਨ ਨੂੰ ਰੋਕਣ ਦਾ ਦਾਅਵਾ ਕੀਤਾ ਅਤੇ ਦਵਾਈ ਦਿੱਤੀ।

ਪੈਂਫਲਟ 'ਤੇ ਸਿਰਫ ਡਾ.ਪੀਸਵਾਨੀ ਲਿਖਿਆ ਹੋਇਆ ਸੀ। ਨਾਂ ਪੁੱਛਣ 'ਤੇ ਡਾ.ਪੰਕਜ ਪੇਸਵਾਨੀ ਦੱਸਿਆ ਗਿਆ। ਪਹਿਲਾਂ ਆਪਣੇ ਆਪ ਨੂੰ ਐਮਡੀ (ਮੈਡੀਸਨ ਵਿੱਚ ਡਾਕਟਰੇਟ ਦੀ ਡਿਗਰੀ) ਦੱਸਿਆ, ਜਦੋਂ ਵਾਰ-ਵਾਰ ਪੁੱਛਿਆ ਤਾਂ ਉਸ ਨੇ ਕਬੂਲ ਕੀਤਾ ਕਿ ਉਸ ਨੇ ਬੀਏਐਮਐਸ (ਬੈਚਲਰ ਆਫ਼ ਆਯੁਰਵੈਦਿਕ ਮੈਡੀਸਨ ਸਰਜਰੀ) ਨਾਲ ਪੰਚਕਰਮ ਵਿਚ ਐਮਡੀ ਕੀਤੀ ਹੈ, ਪਰ ਵਾਲਾਂ ਬਾਰੇ ਚੰਗੀ ਜਾਣਕਾਰੀ ਹੈ।

ਇਸ ਤੋਂ ਬਾਅਦ ਸਕਿਨ ਮੈਜਿਕ ਕਲੀਨਿਕ, ਲਾਲ ਘਾਟੀ ਵਿਖੇ ਡਾਕਟਰ ਫਰਹਾਨ ਖਾਨ ਨਾਲ ਗੱਲਬਾਤ ਕੀਤੀ ਗਈ। ਵਾਲਾਂ ਦੇ ਝੜਨ ਅਤੇ ਸਫੈਦ ਹੋਣ ਦੀ ਸਮੱਸਿਆ ਬਾਰੇ ਦੱਸਣ 'ਤੇ, ਉਹਨਾਂ ਨੇ  ਕਿਹਾ - ਪੀਆਰਪੀ ਅਤੇ ਜੀਐਫਸੀ ਇੱਕ ਪ੍ਰਕਿਰਿਆ ਹੋਵੇਗੀ (ਖੂਨ ਕੱਢ ਕੇ ਪਲਾਜ਼ਮਾ ਨੂੰ ਵੱਖ ਕੀਤਾ ਜਾਵੇਗਾ ਅਤੇ ਇਸ ਨੂੰ ਖੋਪੜੀ ਵਿੱਚ ਟੀਕਾ ਲਗਾਇਆ ਜਾਵੇਗਾ)। ਡਾ: ਫਰਹਾਨ ਨੇ ਆਪਣੇ ਆਪ ਨੂੰ ਐੱਮ.ਬੀ.ਬੀ.ਐੱਸ. (ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ) ਅਤੇ ਪੀ.ਜੀ. (ਮੈਡੀਕਲ ਖੇਤਰ ਵਿੱਚ ਪੋਸਟ ਗ੍ਰੈਜੂਏਟ) ਦੱਸਿਆ। ਅਸਲ ਵਿੱਚ ਉਹ BHMS (ਬੈਚਲਰ ਆਫ਼ ਹੋਮਿਓਪੈਥਿਕ ਮੈਡੀਸਨ ਐਂਡ ਸਰਜਰੀ) ਹੈ ਅਤੇ ਉਸ ਨੇ ਮੁੰਬਈ ਤੋਂ 6 ਮਹੀਨਿਆਂ ਦਾ ਸਰਟੀਫਿਕੇਟ ਕੋਰਸ ਕੀਤਾ ਹੈ।

ਕੇਸ 1: ਇੱਕ 28 ਸਾਲਾ ਆਦਮੀ ਨੇ ਵਿਆਹ ਤੋਂ ਇੱਕ ਸਾਲ ਪਹਿਲਾਂ ਵਾਲਾਂ ਦਾ ਟ੍ਰਾਂਸਪਲਾਂਟ ਕਰਵਾਇਆ ਸੀ। ਵਾਲ ਵਧੇ, ਪਰ ਖੋਪੜੀ ਕਾਲੀ ਹੋ ਗਈ। ਜਦੋਂ ਕਲੀਨਿਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਕੋਈ ਮਾਮੂਲੀ ਸਮੱਸਿਆ ਹੋ ਸਕਦੀ ਹੈ, ਇਹ ਉਨ੍ਹਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ। 

ਕੇਸ 2: ਇੱਕ 35 ਸਾਲਾ ਸਪੇਅਰ ਪਾਰਟਸ ਡੀਲਰ ਨੇ ਵਾਲਾਂ ਦਾ ਟ੍ਰਾਂਸਪਲਾਂਟ ਕਰਵਾਇਆ। ਕੁੱਝ ਹੀ ਦਿਨਾਂ ਵਿਚ ਸਿਰ ਵਿਚ ਖੁਜਲੀ ਸ਼ੁਰੂ ਹੋ ਗਈ, ਮੁਹਾਸੇ ਵੀ ਨਿਕਲ ਆਏ ਫਿਰ ਹਮੀਦੀਆ ਪਹੁੰਚਿਆ। ਇੱਥੇ ਡਾਕਟਰਾਂ ਨੇ ਇਲਾਜ ਕੀਤਾ ਅਤੇ ਦੱਸਿਆ ਕਿ ਅਜਿਹਾ ਹੇਅਰ ਟ੍ਰਾਂਸਪਲਾਂਟ ਦੌਰਾਨ ਇਨਫੈਕਸ਼ਨ ਕਾਰਨ ਹੋਇਆ ਹੈ।

ਕੇਸ 3: ਇੱਕ 29 ਸਾਲਾ ਸੇਲਜ਼ਮੈਨ ਨੇ ਸ਼ਿਕਾਇਤ ਕੀਤੀ ਕਿ 3500 ਵਾਲ ਲਗਾਉਣ ਦੀ ਗੱਲ ਹੋਈ ਸੀ, ਪਰ 1500 ਵਾਲ ਵੀ ਨਹੀਂ ਲਗਾਏ ਗਏ। ਇਸ ਨਾਲ ਦਿੱਖ ਸੁਧਰਨ ਦੀ ਬਜਾਏ ਵਿਗੜ ਗਈ। ਬਾਅਦ ਵਿਚ ਇੰਦੌਰ ਜਾ ਕੇ ਦੁਬਾਰਾ ਹੇਅਰ ਟ੍ਰਾਂਸਪਲਾਂਟ ਕਰਵਾਉਣਾ ਪਿਆ। ਦੱਸ ਦਈਏ ਕਿ ਸਿਰਫ਼ ਇਹ ਲੋਕ ਹੀ ਟ੍ਰਾਂਸਪਲਾਂਟ ਕਰ ਸਕਦੇ ਹਨ। 

ਯੋਗਤਾ: ਪਲਾਸਟਿਕ ਸਰਜਨਾਂ ਤੋਂ ਇਲਾਵਾ, ਸਿਰਫ ਚਮੜੀ ਦੇ ਮਾਹਰ ਹੀ ਵਾਲ ਟ੍ਰਾਂਸਪਲਾਂਟ ਕਰ ਸਕਦੇ ਹਨ।
ਲਾਜ਼ਮੀ: ਇਹ ਪ੍ਰਕਿਰਿਆਵਾਂ ਉੱਥੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿੱਥੇ ਆਈਸੀਯੂ ਅਤੇ ਗੰਭੀਰ ਦੇਖਭਾਲ ਦੀਆਂ ਸਹੂਲਤਾਂ ਉਪਲੱਬਧ ਹੋਣ।  
ਅਣਗਹਿਲੀ ਦਾ ਨਤੀਜਾ: ਬੀਡੀਐਸ, ਬੀਐਚਐਮਐਸ, ਬੀਏਐਮਐਸ ਅਤੇ ਕਾਸਮੈਟੋਲੋਜਿਸਟ ਅਤੇ ਟੈਕਨੀਸ਼ੀਅਨ ਕਲੀਨਿਕਾਂ ਵਿਚ ਹੇਅਰ ਟ੍ਰਾਂਸਪਲਾਂਟ ਕਰ ਰਹੇ ਹਨ।

ਕੋਈ ਐਮਰਜੈਂਸੀ ਪ੍ਰਬੰਧ ਨਹੀਂ: ਜੇਕਰ ਟ੍ਰਾਂਸਪਲਾਂਟ ਦੌਰਾਨ ਸਿਹਤ ਵਿਗੜ ਜਾਂਦੀ ਹੈ, ਤਾਂ ਇਹਨਾਂ ਕਲੀਨਿਕਾਂ ਵਿੱਚ ਆਈਸੀਯੂ ਅਤੇ ਗੰਭੀਰ ਦੇਖਭਾਲ ਉਪਲੱਬਧ ਨਹੀਂ ਹਨ। 

ਅਯੋਗ ਵਿਅਕਤੀਆਂ ਦੇ ਵਾਲ ਟ੍ਰਾਂਸਪਲਾਂਟ ਕਰਨ ਨਾਲ ਹੋ ਸਕਦੀ ਹੈ ਇਹ ਸਮੱਸਿਆ 
 - ਵਾਲਾਂ ਦਾ ਦੁਬਾਰਾ ਨਾ ਆਉਣਾ
 - ਗੰਭੀਰ ਲਾਗ
- ਦੁਬਾਰਾ ਟ੍ਰਾਂਸਪਲਾਂਟ ਦੀ ਲੋੜ  
- ਦਿੱਖ ਦਾ ਵਿਗੜਣਾ

ਡਾ. ਆਨੰਦ ਗੌਤਮ, ਪ੍ਰੋਫੈਸਰ, ਪਲਾਸਟਿਕ ਸਰਜਰੀ ਵਿਭਾਗ, ਜੀਐਮਸੀ ਨੇ ਕਿਹਾ, ਵਾਲ ਟ੍ਰਾਂਸਪਲਾਂਟ ਐਨਐਮਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਕਿਸਮ ਦੀ ਸਰਜਰੀ ਹੈ। ਪਲਾਸਟਿਕ ਸਰਜਨਾਂ ਤੋਂ ਇਲਾਵਾ, ਸਿਰਫ ਚਮੜੀ ਦੇ ਮਾਹਿਰ ਹੀ ਅਜਿਹਾ ਕਰ ਸਕਦੇ ਹਨ, ਜਿਨ੍ਹਾਂ ਨੇ ਪੀਜੀ ਵਿਚ ਇਸ ਦੀ ਪੜ੍ਹਾਈ ਕੀਤੀ ਹੈ।
ਡਾਕਟਰ ਅਰੁਣ ਭਟਨਾਗਰ, ਐਚਓਡੀ, ਪਲਾਸਟਿਕ ਸਰਜਰੀ ਵਿਭਾਗ, ਜੀਐਮਸੀ ਦੇ ਅਨੁਸਾਰ, ਦੰਦਾਂ ਦੇ ਡਾਕਟਰ ਜਾਂ ਹੋਰ ਲੋਕਾਂ ਦੁਆਰਾ ਹੇਅਰ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ।

ਪਰ, ਇਹ ਸਰਜਰੀ ਹੈ ਅਤੇ ਇੱਕ ਯੋਜਨਾਬੱਧ ਆਪਰੇਸ਼ਨ ਥੀਏਟਰ ਵਿੱਚ ਕੀਤੀ ਜਾਣੀ ਚਾਹੀਦੀ ਹੈ। ਪਰ ਅਜਿਹਾ ਨਾ ਹੋਣ 'ਤੇ ਇਨਫੈਕਸ਼ਨ ਆਦਿ ਦੀ ਸਮੱਸਿਆ ਹੋ ਜਾਂਦੀ ਹੈ। ਕੁਝ ਸਮਾਂ ਪਹਿਲਾਂ ਵਿਆਹ ਲਈ ਹੇਅਰ ਟਰਾਂਸਪਲਾਂਟ ਕਰਵਾਉਣ ਵਾਲੇ ਨੌਜਵਾਨ ਦੀ ਦੂਜੇ ਦਿਨ ਹੀ ਮੌਤ ਹੋ ਗਈ ਸੀ। ਅਤੇ ਜਦੋਂ ਇੱਕ ਵਿਅਕਤੀ ਨੇ ਹੇਅਰ ਟਰਾਂਸਪਲਾਂਟ ਕਰਵਾਇਆ ਤਾਂ ਉਸ ਦੇ ਸਿਰ 'ਤੇ ਬਹੁਤ ਸਾਰੇ ਛਾਲੇ ਹੋ ਗਏ। ਇੱਕ ਨਹੀਂ ਦੋ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਹੇਅਰ ਟਰਾਂਸਪਲਾਂਟ ਕਰਨ ਵਾਲਿਆਂ 'ਤੇ ਸਵਾਲ ਉੱਠ ਰਹੇ ਹਨ।

ਪਟਨਾ ਵਿਚ ਇੱਕ ਪੁਲਿਸ ਕਾਂਸਟੇਬਲ ਦੀ ਵਾਲ ਟਰਾਂਸਪਲਾਂਟ ਦੇ 24 ਘੰਟਿਆਂ ਬਾਅਦ ਹੀ ਮੌਤ ਹੋ ਗਈ। ਹੇਅਰ ਟਰਾਂਸਪਲਾਂਟ ਤੋਂ ਬਾਅਦ ਨੌਜਵਾਨ ਆਪਣੇ ਕੁਆਰਟਰ ਚਲਾ ਗਿਆ। ਰਾਤ ਨੂੰ ਅਚਾਨਕ ਉਸ ਨੂੰ ਸਿਰ ਦਰਦ ਅਤੇ ਦਿਲ ਵਿਚ ਜਲਨ ਸ਼ੁਰੂ ਹੋ ਗਈ। ਹਸਪਤਾਲ 'ਚ ਇਲਾਜ ਦੌਰਾਨ ਜਵਾਨ ਦੀ ਮੌਤ ਹੋ ਗਈ।
40 ਸਾਲ ਤੋਂ ਘੱਟ ਉਮਰ ਦੀਆਂ 4 ਔਰਤਾਂ ਦੀ ਬੱਚੇਦਾਨੀ ਕੱਢੀ ਗਈ। ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇੱਕ ਗਰਭਵਤੀ ਔਰਤ ਦਾ ਵੀ ਆਪਰੇਸ਼ਨ ਕੀਤਾ ਗਿਆ ਸੀ, ਜਿਸ ਦੇ ਬੱਚੇ ਦੀ ਮੌਤ ਹੋ ਗਈ ਸੀ। ਇਹ ਸਾਰੇ ਅਪਰੇਸ਼ਨ ਜਾਅਲੀ ਡਾਕਟਰਾਂ ਵੱਲੋਂ ਕੀਤੇ ਗਏ ਸਨ। ਹਰ ਔਰਤ ਤੋਂ 10 ਤੋਂ 20 ਹਜ਼ਾਰ ਰੁਪਏ ਫੀਸ ਲਈ ਗਈ।

ਗੰਜੇਪਣ ਦੀ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਹੁੰਦੀ ਹੈ। ਇਸ ਕਾਰਨ ਆਤਮ-ਵਿਸ਼ਵਾਸ ਦੀ ਕਮੀ, ਵਿਆਹ ਕਰਨ ਵਿਚ ਅਸਮਰੱਥਾ ਅਤੇ ਦੋਸਤ ਬਣਾਉਣ ਵਿਚ ਵੀ ਮੁਸ਼ਕਲ ਆਉਂਦੀ ਹੈ। ਲੋਕ ਨਕਲੀ ਵਾਲਾਂ ਨਾਲ ਆਪਣੀਆਂ ਪ੍ਰੋਫਾਈਲ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਉਂਦੇ ਹਨ ਤਾਂ ਜੋ ਕੋਈ ਵੀ ਉਨ੍ਹਾਂ ਦੇ ਗੰਜੇਪਣ ਕਾਰਨ ਉਨ੍ਹਾਂ ਨੂੰ ਜੱਜ ਨਾ ਕਰੇ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਇਲਾਜ ਕਰਵਾ ਰਹੇ ਹਨ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement