
ਭਾਰਤ ਸਰਕਾਰ ਅਤੇ ਮੁੰਬਈ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਅੰਡਰ ਵਰਲਡ ਡੋਨ ਦਾਊਦ ਇਬਰਾਹੀਮ...
ਨਵੀਂ ਦਿੱਲੀ : ਭਾਰਤ ਸਰਕਾਰ ਅਤੇ ਮੁੰਬਈ ਪੁਲਿਸ ਦੀ ਕਰਾਇਮ ਬ੍ਰਾਂਚ ਨੇ ਅੰਡਰ ਵਰਲਡ ਡੋਨ ਦਾਊਦ ਇਬਰਾਹੀਮ ਨੂੰ ਵੱਡਾ ਝਟਕਾ ਦਿਤਾ ਹੈ। ਖ਼ਬਰ ਹੈ ਕਿ ਦਾਉਦ ਇਬਰਾਹਿਮ ਦੇ ਭਤੀਜੇ ਸੋਹੇਲ ਕਾਸਕਰ ਨੂੰ ਅਗਲੇ ਹਫ਼ਤੇ ਤੱਕ ਭਾਰਤ ਲਿਆਇਆ ਜਾ ਸਕਦਾ ਹੈ। ਸੋਹੇਲ ਕਾਸਕਰ, ਦਾਊਦ ਦੇ ਛੋਟੇ ਭਰਾ ਨੂਰੀਆ ਕਾਸਕਰ ਦਾ ਪੁੱਤਰ ਹੈ। ਸੋਹੇਲ ਨਸ਼ੇ ਦੇ ਮਾਮਲੇ ਵਿਚ ਅਮਰੀਕੀ ਜੇਲ੍ਹ ਵਿਚ ਬੰਦ ਸੀ ਅਤੇ ਹੁਣ ਸਜਾ ਪੂਰੀ ਕਰਨ ਤੋਂ ਬਾਅਦ ਉਹ ਰਿਹਾ ਹੋ ਚੁੱਕਿਆ ਹੈ। ਸੋਹੇਲ ਕਾਸਕਰ ਦੇ ਰਿਹਾ ਹੁੰਦੇ ਹੀ ਭਾਰਤ ਸਰਕਾਰ ਨੇ ਅਮਰੀਕਾ ਤੋਂ ਉਸ ਦੀ ਹਵਾਲਗੀ ਦੀ ਮੰਗੀ ਕੀਤੀ।
Dawood Ibrahim
ਜਿਸ ਦੇ ਲਈ ਅਮਰੀਕੀ ਸਰਕਾਰ ਤਿਆਰ ਹੋ ਗਈ ਹੈ। ਸੋਹੇਲ ਕਾਸਕਰ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਅਤੇ ਅਗਲੇ ਹਫ਼ਤੇ ਮੁੰਬਈ ਕ੍ਰਾਇਮ ਬ੍ਰਾਂਚ ਦੀ ਟੀਮ ਅਮਰੀਕਾ ਜਾ ਸਕਦੀ ਹੈ। ਦਾਊਦ ਦੇ ਭਤੀਜੇ ਸੋਹੇਲ ਦੇ ਵਿਰੁਧ ਭਾਰਤ ਵਿਚ ਕੋਈ ਕੇਸ ਨਹੀਂ ਚੱਲ ਰਿਹਾ ਹੈ ਪਰ ਉਹ ਭਾਰਤੀ ਜਾਂਚ ਏਜੰਸੀਆਂ ਨੂੰ ਡੀ ਕੰਪਨੀ ਅਤੇ ਉਸ ਦੇ ਆਪਰੇਸ਼ਨ ਦੇ ਬਾਰੇ ਵਿਚ ਕਾਫ਼ੀ ਅਹਿਮ ਜਾਣਕਾਰੀਆਂ ਦੇ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੋਹੇਲ ਦੀ ਜਦੋਂ ਗ੍ਰਿਫ਼ਤਾਰੀ ਹੋਈ ਸੀ ਉਸ ਸਮੇਂ ਉਹ ਫਰਜੀ ਭਾਰਤੀ ਪਾਸਪੋਰਟ ਉਤੇ ਯਾਤਰਾ ਕਰ ਰਿਹਾ ਸੀ।
Dawood Ibrahim
ਸੋਹੇਲ ਨੇ 1989 ਵਿਚ 10 ਸਾਲ ਦੀ ਉਮਰ ਵਿਚ ਅਪਣੇ ਪਿਤਾ ਨੂਰੀਆ ਕਾਸਕਰ ਦੇ ਨਾਲ ਦੇਸ਼ ਛੱਡ ਦਿਤਾ ਸੀ। ਕਿਡਨੀ ਫੇਲ ਹੋਣ ਤੋਂ ਬਾਅਦ 2009 ਵਿਚ ਨੂਰੀਆ ਦੀ ਕਰਾਚੀ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ ਸੀ। ਜੂਨ 2014 ਵਿਚ 39 ਸਾਲ ਦੇ ਸੋਹੇਲ ਨੂੰ ਸਪੇਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਤੰਬਰ 2015 ਵਿਚ ਉਸ ਨੂੰ ਅਮਰੀਕਾ ਨੂੰ ਹਵਾਲਗੀ ਕਰ ਦਿਤਾ ਗਿਆ ਸੀ।