ਲਖਨਊ ਦੇ ਘੰਟਾਘਰ ਤੋਂ ਲੈ ਕੇ ਪ੍ਰਯਾਗਰਾਜ ਦੇ ਮੰਸੂਰ ਅਲੀ ਪਾਰਕ ਤੱਕ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਜਾਰੀ ਹੈ
ਲਖਨਉ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਯੂਪੀ ਦੇ ਵੱਖ-ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਹੋ ਰਹੇ ਹਨ ਜਿਸ ਨੂੰ ਲੈ ਕੇ ਯੋਗੀ ਸਰਕਾਰ ਅਤੇ ਉਸ ਦੀ ਪੁਲਿਸ ਵੀ ਸਖ਼ਤ ਨਜ਼ਰ ਆ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਬੁਜ਼ਦਿਲ ਲੋਕਾਂ ਨੇ ਔਰਤਾ ਨੂੰ ਅੱਗੇ ਕਰ ਦਿੱਤਾ ਹੈ ਅਤੇ ਪੁਲਿਸ ਅਜਿਹੇ ਲੋਕਾਂ ਨੂੰ ਛੱਡੇਗੀ ਨਹੀਂ।
ਦਰਅਸਲ ਅੱਜ ਆਗਰਾ ਵਿਚ ਸੀਏਏ ਦੇ ਸਮੱਰਥਨ ਵਿਚ ਆਯੋਜਿਤ ਇਕ ਰੈਲੀ ਦੇ ਦੌਰਾਨ ਮੁੱਖ ਮੰਤਰੀ ਯੋਗੀ ਅਦਿਤਆਨਾਥ ਨੇ ਕਿਹਾ ਹੈ ਕਿ ਬੁਜ਼ਦਿਲ ਲੋਰਾਂ ਨੇ ਹੁਣ ਔਰਤਾਂ ਅਤੇ ਬੱਚਿਆਂ ਨੂੰ ਅੱਗੇ ਕਰ ਦਿੱਤਾ ਹੈ ਪਰ ਚਿੰਤਾ ਨਾਂ ਕਰੋ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਇਸ ਦਾ ਹੱਲ ਲੱਭੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਦੇਸ਼ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਮੌਜ਼ੂਦਗੀ ਵਿਚ ਮੁੱਖ ਮੰਤਰੀ ਯੋਗੀ ਅਦਿਤਆਨਾਥ ਨੇ ਕਿਹਾ ਜਿਹੜੇ ਲੋਕ ਸਿਮੀ ਅਤੇ ਪੀਐਫਆਈ ਦੇ ਬੁਲਾਵੇ ਤੇ ਕੱਲ੍ਹ ਤੱਕ ਹਰ ਥਾਂ ਅੱਗ ਲਗਾ ਰਹੇ ਸਨ ਉਨ੍ਹਾਂ ਨੂੰ ਹੁਣ ਪਤਾ ਚੱਲ ਗਿਆ ਹੈ ਕਿ ਉਨ੍ਹਾਂ ਦੀ ਗੈਰ ਕਾਨੂੰਨੀ ਜਾਇਦਾਦਾਂ ਨੂੰ ਜਬਤ ਕਰ ਲਿਆ ਜਾਵੇਗਾ ਇਸ ਲਈ ਉਨ੍ਹਾਂ ਨੇ ਆਪਣੀ ਔਰਤਾਂ ਅਤੇ ਬੱਚਿਆਂ ਨੂੰ ਅੱਗੇ ਕਰ ਦਿੱਤਾ ਹੈ।
ਯੋਗੀ ਨੇ ਅੱਗੇ ਕਿਹਾ ਕਿ ਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਿੰਤਾ ਨਾਂ ਕਰੋ! ਸਰਕਾਰ ਅਤੇ ਪ੍ਰਸ਼ਾਸਨ ਆਪਣੀ ਸ਼ੈਲੀ ਵਿਚ ਇਸ ਦਾ ਹੱਲ ਲੱਭੇਗੀ। ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਪਰ ਇਸ ਦੇ ਬਹਾਨੇ ਦੇਸ਼ ਵਿਰੋਧੀ ਗਤੀਵਿਧੀਆ ਵਿਚ ਸ਼ਾਮਲ ਹੋਣ ਦੀ ਸੁਤੰਤਰਤਾ ਕਿਸੇ ਦੇ ਕੋਲ ਨਹੀਂ ਹੈ।
ਦੱਸ ਦਈਏ ਕਿ ਹੁਣ ਵੀ ਲਖਨਊ ਦੇ ਘੰਟਾਘਰ ਤੋਂ ਲੈ ਕੇ ਪ੍ਰਯਾਗਰਾਜ ਦੇ ਮੰਸੂਰ ਅਲੀ ਪਾਰਕ ਤੱਕ ਸੀਏਏ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਇਸ ਤੋਂ ਇਲਾਵਾ ਰਾਏਬਰੇਲੀ ਦੇ ਟਾਊਨਹਾਲ ਵਿਚ ਮੁਸਲਿਮ ਔਰਤਾ ਰੋਸ ਮੁਜ਼ਹਾਰਾ ਕਰ ਰਹੀਆਂ ਹਨ।