
ਯੂਪੀ ਵਿਚ ਚੱਲ ਰਹੇ ਪ੍ਰਦਰਸ਼ਨਾ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਨੇ ਬੀਤੇ ਬੁੱਧਵਾਰ ਨੂੰ ਸੀਏਏ ਦੇ ਸਮੱਰਥਨ 'ਚ ਆਯੋਜਿਤ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਦਰਸ਼ਨਕਾਰੀ...
ਲਖਨਊ : ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਪ੍ਰਦਰਸ਼ਨ ਜਾਰੀ ਹੈ। ਇਸ ਪ੍ਰਦਰਸ਼ਨ ਦੇ ਵਿਰੁੱਧ ਹੁਣ ਸੂਬੇ ਦੀ ਯੋਗੀ ਸਰਕਾਰ ਵੀ ਸਖ਼ਤ ਦਿਖਾਈ ਦੇ ਰਹੀ ਹੈ। ਦਰਅਸਲ ਯੂਪੀ ਵਿਚ 1200 ਤੋਂ ਵੱਧ ਪ੍ਰਦਰਸ਼ਨਕਾਰੀਆਂ 'ਤੇ ਕੇਸ ਦਰਜ ਕੀਤਾ ਗਿਆ ਹੈ।
File Photo
ਜਾਣਕਾਰੀ ਮੁਤਾਬਕ ਧਾਰਾ 144 ਦੀ ਉਲੱਘਣਾ ਕਰਨ ਦੇ ਆਰੋਪ ਵਿਚ ਸਰਕਾਰ ਨੇ ਅਲੀਗੜ੍ਹ 'ਚ 60 ਔਰਤਾਂ, ਪ੍ਰਯਾਗਰਾਜ ਵਿਚ 300 ਔਰਤਾਂ, ਇਟਾਵਾ ਵਿਚ 200 ਔਰਤਾਂ ਅਤੇ 700 ਪੁਰਸ਼ਾ 'ਤੇ ਕੇਸ ਦਰਜ ਕੀਤਾ ਹੈ। ਕੇਸ ਦਰਜ ਹੋਣ ਦੇ ਬਾਵਜੂਦ ਵੀ ਪ੍ਰਦਰਸ਼ਨਕਾਰੀਆਂ ਦੇ ਹੌਸਲੇ ਵਿਚ ਕੋਈ ਕਮੀ ਨਹੀਂ ਵੇਖਣ ਨੂੰ ਮਿਲ ਰਹੀ। ਹੁਣ ਵੀ ਲਖਨਊ ਦੇ ਘੰਟਾਘਰ ਤੋਂ ਲੈ ਕੇ ਪ੍ਰਯਾਗਰਾਜ ਦੇ ਮੰਸੂਰ ਅਲੀ ਪਾਰਕ ਤੱਕ ਪ੍ਰਦਰਸ਼ਨ ਜਾਰੀ ਹੈ। ਇਸ ਤੋਂ ਇਲਾਵਾ ਰਾਏਬਰੇਲੀ ਦੇ ਟਾਊਨਹਾਲ ਵਿਚ ਮੁਸਲਿਮ ਔਰਤਾ ਰੋਸ ਮੁਜ਼ਹਾਰਾ ਕਰ ਰਹੀਆਂ ਹਨ।ਕਾਨਪੁਰ,ਏਟਾ,ਇਟਾਵਾ, ਅਲੀਗੜ੍ਹ,ਵਿਚ ਸੀਏਏ ਵਿਰੁੱਦ ਲਾਮੰਬਦੀ ਕੀਤੀ ਜਾ ਰਹੀ ਹੈ ਅਤੇ ਮਹਿਲਾਵਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ।
File Photo
ਯੂਪੀ ਵਿਚ ਚੱਲ ਰਹੇ ਪ੍ਰਦਰਸ਼ਨਾ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਨੇ ਬੀਤੇ ਬੁੱਧਵਾਰ ਨੂੰ ਸੀਏਏ ਦੇ ਸਮੱਰਥਨ 'ਚ ਆਯੋਜਿਤ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਦਰਸ਼ਨਕਾਰੀ ਔਰਤਾ ਦੇ ਘਰਵਾਲਿਆਂ 'ਤੇ ਸਵਾਲ ਚੁੱਕੇ ਹਨ। ਯੋਗੀ ਨੇ ਕਿਹਾ ਕਿ ''ਮਹਿਲਾਵਾਂ ਧਰਨੇ 'ਤੇ ਬੈਠੀਆਂ ਹਨ ਜਦਕਿ ਪੁਰਸ਼ ਘਰਾਂ 'ਚ ਰਜਾਈ ਵਿਚ ਸੋ ਰਹੇ ਹਨ।ਔਰਤਾਂ ਕਹਿ ਰਹੀਆਂ ਹਨ ਕਿ ਮਰਦਾਂ ਨੇ ਕਿਹਾ ਕਿ ਉਹ ਅਪਹਾਜ ਹੋ ਗਏ ਹਨ''।
File Photo
ਸੀਐਮ ਯੋਗੀ ਨੇ ਰੈਲੀ ਦੌਰਾਨ ਕਾਂਗਰਸ 'ਤੇ ਵੀ ਨਿਸ਼ਾਨਾ ਲਗਾਇਆ ਹੈ ਉਨ੍ਹਾਂ ਕਿਹਾ ਕਿ ''ਇਹ ਕਾਨੂੰਨ ਉਨ੍ਹਾਂ ਲਈ ਹੈ ਜਿਨ੍ਹਾਂ 'ਤੇ ਜ਼ੁਲਮ ਹੋ ਰਹੇ ਹਨ, ਜੋ ਵਿਰੋਧ ਕਰ ਰਹੇ ਹਨ ਉਨ੍ਹਾਂ ਦੇ ਲਈ ਹਿੰਦੂ,ਈਸਾਈ,ਅਤੇ ਸਿੱਖ ਮਹੱਤਵਪੂਰਨ ਨਹੀਂ ਹਨ। ਹੁਣ ਕਾਂਗਰਸ ਦੇ ਲਈ ਈਸਾਈ ਵੀ ਮਹੱਤਵਪੂਰਨ ਨਹੀਂ ਹਨ ਉਹ ਕਹਿੰਦੀ ਹੈ ਕਿ ਆਈਐਸਆਈ ਦੇ ਲੋਕ ਮਹੱਤਵਪੂਰਨ ਹਨ''।