
ਦੋਵਾਂ ਦੇ ਪਰਿਵਾਰ ਵਾਲਿਆ ਨੇ ਇਕ ਦੂਜੇ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸਮਾਜ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਸਕਦਾ ਪਰ...
ਲਖਨਉ : ''ਦਿਲ ਹੋਣਾ ਚਾਹੀਦਾ ਏ ਜਵਾਨ, ਉਮਰਾਂ 'ਚ ਕੀ ਰੱਖਿਆ'' ਇਹ ਕਹਾਵਤ ਤਾਂ ਤੁਸੀ ਸੁਣੀ ਹੀ ਹੋਵੇਗੀ ਪਰ ਅੱਜ ਤੁਹਾਨੂੰ ਅਜਿਹੀ ਘਟਨਾ ਬਾਰੇ ਦੱਸਾਂਗੇ ਜਿਸ 'ਤੇ ਇਹ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ। ਦਰਅਸਲ ਆਗਰਾ ਵਿਚ ਇਕ 60 ਸਾਲਾਂ ਦੀ ਬਜ਼ੁਰਗ ਔਰਤ 22 ਸਾਲਾਂ ਦੇ ਲੜਕੇ ਨਾਲ ਭੱਜ ਗਈ।
File Photo
ਮੀਡੀਆ ਰਿਪੋਰਟਾ ਅਨੁਸਾਰ ਘਟਨਾ ਅਤਮਾਦੋਲਾ ਦੇ ਪ੍ਰਕਾਸ਼ ਨਗਰ ਥਾਣੇ ਦੀ ਹੈ। ਜਿੱਥੇ ਇਕ 7 ਬੱਚਿਆਂ ਦੀ ਮਾਂ ਅਤੇ 5 ਬੱਚਿਆ ਦੀ ਦਾਦੀ ਇਕ 22 ਸਾਲਾਂ ਦੇ ਨੋਜਵਾਨ ਲੜਕੇ ਨਾਲ ਭੱਜ ਗਈ। ਇਸ ਘਟਨਾ ਵਿਚ ਦਿਲਚਸਪ ਮੋੜ ਉਦੋਂ ਵੇਖਣ ਨੂੰ ਮਿਲਿਆ ਜਦੋਂ (60 ਸਾਲ ਦੀ) ਮਹਿਲਾ ਦੇ ਪਤੀ ਲੜਕੇ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਪਹੁੰਚ ਗਏ ਅਤੇ ਦੂਜੇ ਪਾਸਿਓ ਲੜਕੇ ਦੇ ਪਰਿਵਾਰ ਵਾਲੇ ਵੀ ਪੁਲਿਸ ਸਟੇਸ਼ਨ ਆ ਗਏ। ਦੋਵਾਂ ਧੀਰਾਂ ਦੇ ਥਾਣੇ ਪਹੁੰਚਣ ਤੋਂ ਬਾਅਦ ਉੱਥੇ ਵਿਵਾਦ ਜਿਆਦਾ ਵੱਧ ਗਿਆ।
File Photo
ਦੋਵਾਂ ਦੇ ਪਰਿਵਾਰ ਵਾਲਿਆਂ ਨੇ ਇਕ ਦੂਜੇ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸਮਾਜ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਸਕਦਾ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਦੋਵਾਂ 'ਚੋਂ ਕੋਈ ਮੰਨਣ ਲਈ ਤਿਆਰ ਨਹੀਂ ਸੀ ਬਲਕਿ ਮਹਿਲਾ ਅਤੇ ਲੜਕਾ ਇਕ ਦੂਜੇ ਨਾਲ ਵਿਆਹ ਕਰਨ ਦੀ ਗੱਲ ਕਹਿਣ ਲੱਗੇ। ਇਸ ਤੋਂ ਬਾਅਦ ਪੁਲਿਸ ਨੇ ਮੋਰਚਾ ਸੰਭਾਲਿਆ
File Photo
ਪੁਲਿਸ ਨੇ ਵੀ ਦੋਵਾਂ ਨੂੰ ਇਸ ਬੇਜੋੜ ਰਿਸ਼ਤੇ ਬਾਰੇ ਸਮਝਾਇਆ ਪਰ ਇਸ ਦੇ ਬਾਵਜੂਦ ਵੀ ਕੋਈ ਮੰਨਣ ਲਈ ਤਿਆਰ ਨਹੀਂ ਹੋਇਆ। ਇਸ ਤੋਂ ਬਾਅਦ ਪੁਲਿਸ ਵੀ ਆਪਣੇ ਅਸਲੀ ਰੂਪ ਵਿਚ ਆ ਗਈ ਅਤੇ ਲੜਕੇ ਤੇ ਸ਼ਾਂਤੀ ਭੰਗ ਕਰਨ ਦੀ ਐਫਆਈਆਰ ਦਰਜ ਕਰ ਦਿੱਤੀ।ਰਿਪੋਰਟਾ ਅਨੁਸਾਰ ਲੜਕਾ ਅਤੇ 60 ਸਾਲ ਦੀ ਮਹਿਲਾ ਪਹਿਲਾਂ ਵੀ ਭੱਜ ਚੁੱਕੇ ਹਨ ਪਰ ਇਸ ਵਾਰ ਘਰਵਾਲਿਆਂ ਦੇ ਕਾਫ਼ੀ ਸਮਝਾਉਣ ਦੇ ਬਾਅਦ ਉਹ ਥਾਣੇ ਆਏ ਸਨ।