
ਲਾਪਤਾ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਨੂੰ 7 ਵਜੇ ਜਦੋਂ ਉਹ ਘਰ ਪਹੁੰਚਿਆ ਤਾਂ ਪਾਇਆ ਕਿ ਬੇਟਾ ਘਰ ਤੋਂ ਲਾਪਤਾ ਹੈ। ਘਰਵਾਲੀ ਨੇ ਦੱਸਿਆ ਕਿ ਲੜਕਾ 4 ਵਜੇ...
ਗਾਂਧੀਨਗਰ : ਗੁਜਰਾਤ ਪੁਲਿਸ ਦੇ ਸਾਹਮਣੇ ਪ੍ਰੇਮ-ਪਿਆਰ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਦਰਅਸਲ 26 ਸਾਲ ਦੀ ਟੀਚਰ ਅੱਠਵੀ ਜਮਾਤ ਦੇ ਵਿਦਿਆਰਥੀ ਨਾਲ ਲਾਪਤਾ ਹੋ ਗਈ ਹੈ ਜਿਸ ਦੇ ਬਾਰੇ ਸੁਣ ਕੇ ਪੁਲਿਸ ਅਧਿਕਾਰੀ ਵੀ ਪਰੇਸ਼ਾਨ ਹਨ।
File Photo
ਮੀਡੀਆ ਰਿਪੋਰਟ ਅਨੁਸਾਰ ਗਾਂਧੀ ਨਗਰ ਪੁਲਿਸ ਨੂੰ ਇਕ ਸਰਕਾਰੀ ਕਰਮਚਾਰੀ ਨੇ ਸ਼ਿਕਾਇਤ ਦਿੱਤੀ ਕਿ 26 ਸਾਲਾ ਦੀ ਇਕ ਅਧਿਆਪਕ ਉਸ ਦੇ 14 ਸਾਲ ਦੇ ਲੜਕੇ ਨਾਲ ਲਾਪਤਾ ਹੋ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਆਰੋਪੀ ਮਹਿਲਾ ਅਧਿਆਪਕ ਨੇ ਉਸ ਦੇ ਬੇਟੇ ਨਾਲ ਛੇੜਛਾੜ ਵੀ ਕੀਤੀ ਸੀ ਅਤੇ ਉਨ੍ਹਾਂ ਦਾ ਬੇਟਾ ਅਜੇ ਅੱਠਵੀ ਜਮਾਤ ਵਿਚ ਪੜਦਾ ਹੈ ਅਤੇ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਲਾਪਤਾ ਹੈ ਨਾਲ ਹੀ ਉਸ ਦੀ ਕਲਾਸ ਟੀਚਰ ਵੀ ਗਾਇਬ ਹੈ।
File Photo
ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ''ਮਹਿਲਾ ਅਧਿਆਪਕ ਦੇ ਲਾਪਤਾ ਵਿਦਿਆਰਥੀ ਨਾਲ ਕਥਿਤ ਤੌਰ ਤੇ ਪਿਛਲੇ ਇਕ ਸਾਲ ਤੋਂ ਗੁੜੇ ਸਬੰਧ ਹਨ। ਹਾਲ 'ਚ ਹੀ ਸਕੂਲ ਪ੍ਰਸ਼ਾਸਨ ਨੇ ਇਨ੍ਹਾਂ ਸਬੰਧਾਂ ਨੂੰ ਲੈ ਕੇ ਦੋਵਾਂ ਨੂੰ ਚੇਤਾਵਨੀ ਵੀ ਦਿੱਤੀ ਸੀ। ਜਿਵੇਂ ਕਿ ਦੋਵਾਂ ਦੇ ਸਬੰਧ ਕਿਸੇ ਨੂੰ ਸਵੀਕਾਰ ਨਹੀਂ ਹਨ ਇਸ ਲਈ ਦੋਵਾਂ ਨੇ ਆਪਣਾ ਘਰ ਛੱਡ ਕੇ ਕਿੱਧਰੇ ਬਾਹਰ ਜਾਣ ਦਾ ਫ਼ੈਸਲਾ ਲਿਆ ਹੋਵੇਗਾ ।
Police
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਵਾਲੇ ਨੇ ਇਹ ਵੀ ਦੱਸਿਆ ਕਿ ਅਧਿਆਪਕ ਨਾਲ ਕਿਸੇ ਵਿਦਿਆਰਥੀ ਦਾ ਅਜਿਹਾ ਪ੍ਰੇਮ ਸਬੰਧ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਆਰੋਪੀ ਅਧਿਆਪਕ ਦੇ ਵਿਰੁੱਧ ਆਈਪੀਸੀ ਦੀ ਧਾਰਾ 363 ਦੇ ਅਧਿਨ ਗਾਂਧੀਨਗਰ ਦੀ ਕਲੋਲ ਸਿਟੀ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
File Photo
ਦੂਜੇ ਪਾਸੇ ਲਾਪਤਾ ਵਿਦਿਆਰਥੀ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਨੂੰ 7 ਵਜੇ ਜਦੋਂ ਉਹ ਘਰ ਪਹੁੰਚਿਆ ਤਾਂ ਪਾਇਆ ਕਿ ਬੇਟਾ ਘਰ ਤੋਂ ਲਾਪਤਾ ਹੈ। ਘਰਵਾਲੀ ਨੇ ਦੱਸਿਆ ਕਿ ਲੜਕਾ 4 ਵਜੇ ਤੋਂ ਘਰ ਨਹੀਂ ਆਇਆ ਹੈ। ਇਸ ਤੋਂ ਬਾਅਦ ਗੁਆਂਢ ਵਿਚ ਉਸ ਦੀ ਤਲਾਸ਼ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲਿਆ ਅਤੇ ਜਦੋ ਉਹ ਉਸ ਦੀ ਕਲਾਸ ਟੀਚਰ ਦੇ ਘਰ ਗਏ ਤਾਂ ਪਾਇਆ ਕਿ ਉਹ ਵੀ ਆਪਣੇ ਘਰ ਤੋਂ ਗਾਇਬ ਹੈ।