
ਅੱਜ ਸੋਮਵਾਰ ਨੂੰ ਵੀ ਦੇਸ਼ ਵਿਚ ਕਈ ਸੰਗਠਨਾ ਦੁਆਰਾ ਸੀਏਏ,ਐਨਆਰਸੀ ਦੇ ਵਿਰੋਧ ਵਿਚ ਮਾਰਚ ਕੱਢਿਆ ਜਾਵੇਗਾ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਅਤੇ ਸੰਭਾਵਤ ਐਨਆਰਸੀ ਵਿਰੁੱਧ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ 36 ਦਿਨਾਂ ਤੋਂ ਮੁਸਲਿਮ ਭਾਈਚਾਰੇ ਦੀ ਔਰਤਾਂ ਲਗਾਤਾਰ ਸੀਏਏ ਅਤੇ ਐਨਆਰਸੀ ਵਿਰੁੱਧ ਡੱਟੀਆਂ ਹੋਈਆਂ ਹਨ। ਇਸ ਪ੍ਰਦਰਸ਼ਨ ਨੂੰ ਦੂਜੇ ਧਰਮਾਂ ਦੇ ਲੋਕਾਂ ਵੱਲੋਂ ਵੀ ਸਮੱਰਥਨ ਦਿੱਤਾ ਜਾ ਰਿਹਾ ਹੈ। ਸ਼ਾਹੀਨ ਬਾਗ ਦੀ ਤਰਜ਼ ‘ਤੇ ਦੇਸ਼ ਦੇ ਹੋਰ ਕਈ ਸੂਬਿਆ ਵਿਚ ਹੁਣ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਹਾਰੇ ਤੇਜ ਹੋ ਗਏ ਹਨ।
File Photo
ਸ਼ਾਹੀਨ ਬਾਗ ਵਿਚ ਪ੍ਰਦਰਸ਼ਨ ਕਰ ਰਹੀਆਂ ਔਰਤਾ ਨੂੰ ਦਿੱਲੀ ਪੁਲਿਸ ਨੇ ਧਰਨਾ ਚੁੱਕਣ ਲਈ ਵੀ ਕਿਹਾ ਸੀ ਪਰ ਪੁਲਿਸ ਦੁਆਰਾ ਕੀਤੀ ਗਈ ਅਪੀਲ ਦਾ ਕੋਈ ਫਾਇਦਾ ਨਹੀਂ ਹੋਇਆ ਦਰਅਸਲ ਪ੍ਰਦਰਸ਼ਨ ਦੇ ਕਾਰਨ ਦਿੱਲੀ ਤੋਂ ਨੋਇਡਾ ਜਾਣ ਵਾਲਾ ਰਸਤਾ ਬੰਦ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਜਿਸ ਤੇ ਹਾਈਕੋਰਟ ਨੇ ਪੁਲਿਸ ਨੂੰ ਇਹ ਮਾਮਲਾ ਗੱਲਬਾਤ ਰਾਹੀਂ ਸਲਝਾਉਣ ਦਾ ਸੁਝਾਅ ਦਿੱਤਾ ਸੀ।
File Photo
ਦਿੱਲੀ ਦੀ ਸ਼ਾਹੀਨ ਬਾਗ ਵਿਚ ਹੋ ਰਿਹਾ ਪ੍ਰਦਰਸ਼ਨ ਹੁਣ ਪੂਰੇ ਦੇਸ਼ ਵਿਚ ਇਕ ਪ੍ਰਤੀਕ ਬਣਦਾ ਜਾ ਰਿਹਾ ਹੈ। ਲਖਨਉ,ਪਟਨਾ, ਇਲਹਾਬਾਦ ਵਿਚ ਵੀ ਔਰਤਾ ਦੁਆਰਾ ਸੜਕਾਂ ‘ਤੇ ਉਤਰ ਕੇ ਸੀਏਏ ਅਤੇ ਐਨਆਰਸੀ ਖਿਲਾਫ਼ ਰੋਸ ਮੁਜ਼ਹਾਰੇ ਕਰ ਰਹੀਆਂ ਹਨ। ਲਖਨਉ ਵਿਚ ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਦੇ ਕੰਬਲ ਤੱਕ ਖੋਹ ਲਏ ਗਏ ਜਿਸ ਤੋਂ ਬਾਅਦ ਪੁਲਿਸ ਦੀ ਕਾਫੀ ਕਿਰ-ਕਰੀ ਹੋਈ।
File Photo
ਪੁਲਿਸ ਦੀ ਇਸ ਕਾਰਵਾਈ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈ ਜਿਸ ਵਿਚ ਪੁਲਿਸ ਦੇ ਅਧਿਕਾਰੀ ਪ੍ਰਦਰਸ਼ਨਕਾਰੀਆਂ ਦੇ ਕੰਬਲ ਅਤੇ ਹੋਰ ਸਮਾਨ ਲੈ ਜਾਂਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਟਵੀਟਰ 'ਤੇ ਕੰਬਲ ਚੋਰ ਯੂਪੀ ਪੁਲਿਸ ਹੈਸਟੈਗ ਟ੍ਰੇਂਡ ਕਰਨ ਲੱਗਿਆ। ਇਸ ਨੂੰ ਲੈ ਕੇ ਯੂਪੀ ਪੁਲਿਸ ਦੀ ਜਮ ਕੇ ਆਲੋਚਨਾ ਹੋਈ। ਯੂਪੀ ਪੁਲਿਸ ਨੇ ਇਸ ਪੂਰੇ ਘਟਨਾਕ੍ਰਮ ਤੇ ਸਫਾਈ ਪੇਸ਼ ਕਰਦਿਆ ਕਿਹਾ ਕਿ ਪ੍ਰਦਰਸ਼ਨ ਕਰ ਰਹੀ ਔਰਤਾ ਨੂੰ ਕੁੱਝ ਸੰਗਠਨਾ ਵੱਲੋਂ ਕੰਬਲ ਵੱਡੇ ਗਏ ਜਿਸ ਕਰਕੇ ਵੱਡੀ ਗਿਣਤੀ ਵਿਚ ਲੋਕ ਉੱਥੇ ਇੱਕਠੇ ਹੋ ਕੇ ਕੰਬਲ ਲੈਣ ਲੱਗੇ। ਪੁਲਿਸ ਅਨੁਸਾਰ ਉੱਥੇ ਭੀੜ ਵੱਧਦੀ ਵੇਖ ਕੇ ਪੁਲਿਸ ਵੱਲੋਂ ਕੰਬਲ ਖੋਏ ਗਏ ਤਾਂਕਿ ਹੋਰ ਲੋਕਾਂ ਦੀ ਭੀੜ ਉੱਥੇ ਇੱਕਠੀ ਨਾਂ ਹੋਵੇ।
File Photo
ਅੱਜ ਸੋਮਵਾਰ ਨੂੰ ਵੀ ਦੇਸ਼ ਵਿਚ ਕਈ ਸੰਗਠਨਾ ਦੁਆਰਾ ਸੀਏਏ,ਐਨਆਰਸੀ ਦੇ ਵਿਰੋਧ ਵਿਚ ਮਾਰਚ ਕੱਢਿਆ ਜਾਵੇਗਾ। ਦਿੱਲੀ ਵਿਚ ਕਈ ਸੰਗਠਨ ਮਿਲ ਕੇ ਮਾਰਚ ਕੱਢੇਣਗੇ ਤਾਂ ਉੱਥੇ ਹੀ ਬੈਗਲੁਰੂ, ਮੁੰਬਈ, ਹੈਦਰਾਬਾਦ ਅਤੇ ਪੁਣੇ ਸਮੇਤ ਹੋਰਨਾ ਸ਼ਹਿਰਾ ਵਿਚ ਇਸ ਤਰ੍ਹਾਂ ਦੇ ਮਾਰਚ ਕੱਢਣ ਦੀ ਤਿਆਰੀ ਹੈ।