
ਅਦਾਲਤ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿਤਾ।
ਨਵੀਂ ਦਿੱਲੀ: ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਹੈ ਕਿ ਸਾਨੂੰ ਅਪਣੇ ਸਿਸਟਮ ਦੀਆਂ ਖ਼ਾਮੀਆਂ ਨੂੰ ਢੱਕਣ ਦੀ ਲੋੜ ਨਹੀਂ ਹੈ। ਸਾਨੂੰ ਇਨ੍ਹਾਂ ਨੂੰ ਸਾਹਮਣੇ ਲਿਆ ਕੇ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਅਦਾਲਤ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿਤਾ।
ਨਾਲ ਹੀ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲਿਆਂ ਦੀ ਕਾਪੀ ਜਲਦੀ ਹੀ ਹਿੰਦੀ ਸਮੇਤ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿਚ ਵੀ ਉਪਲਬਧ ਹੋਵੇਗੀ। ਮਹਾਰਾਸ਼ਟਰ ਅਤੇ ਗੋਆ ਕੌਂਸਲ (ਬੀਸੀਐਮਜੀ) ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਮੁੰਬਈ ਪਹੁੰਚੇ ਸੀਜੇਆਈ ਨੇ ਕਿਹਾ ਕਿ ਦੇਸ਼ ਦੀ ਅਦਾਲਤੀ ਪ੍ਰਣਾਲੀ ਲੋਕਾਂ ਲਈ ਬਣਾਈ ਗਈ ਹੈ ਅਤੇ ਇਹ ਪ੍ਰਣਾਲੀ ਵਿਅਕਤੀ ਤੋਂ ਉੱਪਰ ਨਹੀਂ ਹੋ ਸਕਦੀ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ
ਉਨ੍ਹਾਂ ਇਹ ਗੱਲ ਪ੍ਰੋਗਰਾਮ ਵਿਚ ਹਾਜ਼ਰ ਨੌਜਵਾਨ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਉੱਚੀ ਉਡਾਣ ਭਰੋ ਅਤੇ ਅਪਣੇ ਸੁਪਨੇ ਸਾਕਾਰ ਕਰੋ। ਅਦਾਲਤ ਵਿਚ ਸਮਾਜਕ ਇਕੱਠ ’ਤੇ ਜ਼ੋਰ ਦਿੰਦੇ ਹੋਏ ਸੀਜੇਆਈ ਨੇ ਕਿਹਾ, ‘‘ਨੌਜਵਾਨ ਅਤੇ ਨਵੇਂ ਵਕੀਲਾਂ ਨੂੰ ਜਿੰਨੇ ਜ਼ਿਆਦਾ ਮੌਕੇ ਦਿਤੇ ਜਾਣਗੇ, ਵਕਾਲਤ ਦਾ ਪੇਸ਼ਾ ਉਨਾ ਹੀ ਖ਼ੁਸ਼ਹਾਲ ਹੋਵੇਗਾ। ਸਾਨੂੰ ਮੌਕਾ ਕੁੱਝ ਖਾਸ ਲੋਕਾਂ ਤਕ ਸੀਮਤ ਨਹੀਂ ਰੱਖਣਾ ਚਾਹੀਦਾ, ਇਸ ਲਈ ਹਾਸ਼ੀਏ ’ਤੇ ਰਹਿ ਰਹੇ ਸਮਾਜ ਦੇ ਵਕੀਲਾਂ ਨੂੰ ਮੌਕਾ ਦੇਣਾ ਜ਼ਰੂਰੀ ਹੈ।’’ ਉਨ੍ਹਾਂ ਕਿਹਾ, ‘‘ਮੈਂ ਰੋਜ਼ਾਨਾ ਅੱਧਾ ਘੰਟਾ ਸੁਪਰੀਮ ਕੋਰਟ ਵਿਚ ਨੌਜਵਾਨ ਵਕੀਲਾਂ ਨੂੰ ਸੁਣਦਾ ਹਾਂ, ਇਹ ਦੇਸ਼ ਦੀ ਨਬਜ ਨੂੰ ਦਰਸ਼ਾਉਂਦਾ ਹੈ।
ਜਸਟਿਸ ਚੰਦਰਚੂੜ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਅਦਾਲਤ ਦੇ ਫ਼ੈਸਲਿਆਂ ਦਾ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਨ ਦਾ ਸੰਕੇਤ ਦਿਤਾ ਹੈ। ਇਸ ਨਾਲ ਪਿੰਡਾਂ ਵਿਚ ਰਹਿਣ ਵਾਲੇ ਲੋਕ ਅਪਣੀ ਭਾਸ਼ਾ ਵਿਚ ਫ਼ੈਸਲਿਆਂ ਦੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਅਦਾਲਤਾਂ ਨੂੰ ਕਾਗ਼ਜ ਰਹਿਤ ਅਤੇ ਤਕਨੀਕੀ ਤੌਰ ’ਤੇ ਪਹੁੰਚਯੋਗ ਬਣਾਉਣਾ ਮੇਰਾ ਮਿਸ਼ਨ ਹੈ। ਚੀਫ਼ ਜਸਟਿਸ ਨੇ ਅਦਾਲਤੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ’ਤੇ ਵੀ ਜੋਰ ਦਿਤਾ।
ਉਨ੍ਹਾਂ ਕਿਹਾ ਕਿ ਕਾਨੂੰਨ ਵਿਚ ਦਿਲਚਸਪੀ ਰੱਖਣ ਵਾਲੇ ਅਧਿਆਪਕ ਅਤੇ ਵਿਦਿਆਰਥੀ ਲਾਈਵ ਸਟ੍ਰੀਮਿੰਗ ਰਾਹੀਂ ਕਿਸੇ ਵੀ ਕੇਸ ਨੂੰ ਦੇਖ, ਸਮਝ ਅਤੇ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਜਦੋਂ ਤੁਸੀਂ ਕਿਸੇ ਮੁੱਦੇ ’ਤੇ ਲਾਈਵ ਚਰਚਾ ਕਰਦੇ ਹੋ ਤਾਂ ਤੁਹਾਨੂੰ ਪਤਾ ਲਗਦਾ ਹੈ ਕਿ ਸਮਾਜ ਵਿਚ ਕਿੰਨੀ ਬੇਇਨਸਾਫ਼ੀ ਹੋ ਰਹੀ ਹੈ।
ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਖੇਤਰੀ ਭਾਸ਼ਾਵਾਂ ਵਿਚ ਉਪਲੱਬਧ ਕਰਾਉਣ ਦਾ ਸੀਜੇਆਈ ਦਾ ਸੁਝਾਅ ਸ਼ਲਾਘਾਯੋਗ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਖੇਤਰੀ ਭਾਸ਼ਾਵਾਂ ਵਿਚ ਉਪਲੱਬਧ ਕਰਾਉਣ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ ਸੁਝਾਅ ਦੀ ਅੱਜ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘‘ਇਕ ਪ੍ਰੋਗਰਾਮ ਵਿਚ ਚੀਫ਼ ਜਸਟਿਸ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਨੂੰ ਖੇਤਰੀ ਭਾਸ਼ਾਵਾਂ ਵਿਚ ਉਪਲਬੱਧ ਕਰਾਉਣ ਦੀ ਦਿਸ਼ਾ ਵਿਚ ਕੰਮ ਕਰਨ ਦੀ ਗੱਲ ਕਹੀ। ਉਨ੍ਹਾਂ ਇਸ ਲਈ ਤਕਨਾਲੋਜੀ ਦੀ ਵਰਤੋਂ ਦਾ ਵੀ ਸੁਝਾਅ ਦਿਤਾ। ਇਹ ਇਕ ਸ਼ਲਾਘਾਯੋਗ ਵਿਚਾਰ ਹੈ,ਜੋ ਕਈ ਲੋਕਾਂ ਦੀ ਮਦਦ ਕਰੇਗਾ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੇ ਲਗਾਤਾਰ 120 ਘੰਟੇ ਤਬਲਾ ਵਜਾ ਕੇ ਬਣਾਇਆ ਰਿਕਾਰਡ
ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਵਿਚ ‘ਬਾਰ ਕੌਂਸਲ ਆਫ਼ ਮਹਾਰਾਸ਼ਟਰ ਐਂਡ ਗੋਆ’ ਵਲੋਂ ਆਯੋਜਤ ਇਕ ਪ੍ਰਗੋਰਾਮ ਵਿਚ ਚੀਫ਼ ਜਸਟਿਸ ਦੇ ਸੰਬੋਧਨ ਨਾਲ ਸਬੰਧਤ ਇਕ ਵੀਡੀਉ ਸਾਂਝਾ ਕੀਤਾ। ਮੋਦੀ ਨੇ ਇਕ ਹੋਰ ਟਵੀਟ ਵਿਚ ਕਿਹਾ, ‘‘ਭਾਰਤ ਵਿਚ ਕਈ ਭਾਸ਼ਾਵਾਂ ਹਨ, ਜੋ ਸਾਡੇ ਸਭਿਆਚਾਰ ਨੂੰ ਜਿੰਦਾ ਰਖਦੀਆਂ ਹਨ। ਕੇਂਦਰ ਸਰਕਾਰ ਭਾਰਤੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਕਈ ਯਤਨ ਕਰ ਹਹੀ ਹੈ, ਜਿਸ ਵਿਚ ਇੰਜਨੀਅਰਿੰਗ ਅਤੇ ਮੈਡੀਕਲ ਵਰਗੇ ਵਿਸ਼ਿਆਂ ਨੂੰ ਅਪਣੀ ਮਾਂ ਬੋਲੀ ਵਿਚ ਪੜ੍ਹਨ ਦਾ ਬਦਲ ਸ਼ਾਮਲ ਹੈ।