
ਅੰਮ੍ਰਿਤਪ੍ਰੀਤ ਸਿੰਘ ਨੇ ਇੰਡੀਆਜ਼ ਵਰਲਡ ਰਿਕਾਰਡ ’ਚ ਦਰਜ ਕਰਵਾਇਆ ਨਾਮ
ਬਟਾਲਾ: ਸ਼ਹਿਰ ਦੇ ਨੌਜਵਾਨ ਅੰਮ੍ਰਿਤਪ੍ਰੀਤ ਸਿੰਘ ਨੇ ਲਗਾਤਾਰ 120 ਘੰਟੇ ਤਬਲਾ ਵਾਦਨ ਕਰ ਕੇ ਇੰਡੀਅਜ਼ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾ ਕੇ ਬਟਾਲੇ ਅਤੇ ਅਪਣੇ ਮਾਪਿਆਂ ਦਾ ਨਾਮ ਵਿਸ਼ਵ ਪੱਧਰ ’ਤੇ ਚਮਕਾਇਆ ਹੈ। ਇਸ ਤੋਂ ਪਹਿਲਾਂ ਤਬਲਾ ਵਾਦਨ ਵਿਚ ਵਿਸ਼ਵ ਰਿਕਾਰਡ 110 ਘੰਟੇ ਦਾ ਸੀ।
ਇਹ ਵੀ ਪੜ੍ਹੋ: ਅਮਰੀਕਾ ਵਿਚ ਵਧਿਆ ਪੰਜਾਬੀ ਭਾਈਚਾਰੇ ਦਾ ਮਾਣ, ਮੈਨਟੀਕਾ ਸ਼ਹਿਰ ਦੇ ਮੇਅਰ ਬਣੇ ਜਲੰਧਰ ਦੇ ਗੁਰਮਿੰਦਰ ਸਿੰਘ
ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰ ਰਹੇ ਅੰਮ੍ਰਿਤਪ੍ਰੀਤ ਸਿੰਘ ਨੇ ਦਸਿਆ ਕਿ ਉਸ ਨੇ 31 ਦਸਬੰਰ 2022 ਤੋਂ ਸਵੇਰੇ 11ਵਜੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਕੇ ਤਬਲਾ ਵਾਦਨ ਦੀ ਸ਼ੁਰੂਆਤ ਕੀਤੀ ਸੀ ਤੇ 5 ਜਨਵਰੀ 2023 ਨੂੰ ਸਵੇਰੇ 11 ਵਜੇ ਤਕ ਲਗਾਤਾਰ 5 ਦਿਨ ਤੇ 5 ਰਾਤਾਂ ਤਬਲਾ ਵਾਦਨ ਕਰ ਕੇ ਇਹ ਰਿਕਾਰਡ ਕਾਇਮ ਕੀਤਾ ਹੈ ਤੇ ਉਹ ਹੁਣ ਲਿਮਕਾ ਬੁਕ ਤੇ ਵਰਲਡ ਬੁੱਕ ਆਫ਼ ਗਿੰਨੀਜ਼ ਵਿਚ ਵੀ ਨਾਮ ਦਰਜ ਕਰਵਾਉਣ ਲਈ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ ਤੁਲੀ
ਅੰਮ੍ਰਿਤਪ੍ਰੀਤ ਸਿੰਘ ਨੇ ਹੋਰ ਦਸਿਆ ਕਿ ਉਸ ਨੇ 9 ਕੁ ਸਾਲ ਦੀ ਉਮਰ ਵਿਚ ਹੀ ਤਬਲਾ ਵਾਦਨ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿਤੀ ਸੀ ਤੇ ਨਿਸ਼ਕਾਮ ਧਰਮ ਪ੍ਰਚਾਰ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਨਾਲ ਸੇਵਾ ਕਰਨੀ ਸ਼ੁਰੂ ਕਰ ਦਿਤੀ ਸੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (23 ਜਨਵਰੀ 2023)
ਇਸ ਤੋਂ ਇਲਾਵਾ 17 ਕੁ ਸਾਲ ਦੀ ਉਮਰ ਤੋਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਵੀ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਅਨੂਪ ਸਿੰਘ ਅਤੇ ਭਾਈ ਪਲਵਿੰਦਰ ਸਿੰਘ ਨਾਲ ਸੇਵਾ ਨਿਭਾਉਂਦਾ ਆ ਰਿਹਾ ਹੈ। ਅੰਮ੍ਰਿਤਪ੍ਰੀਤ ਸਿੰਘ ਦੀ ਇਸ ਮਾਨਮੱਤੀ ਪ੍ਰਾਪਤੀ ਉਤੇ ਅਨੇਕਾਂ ਰਾਗੀ ਸਿੰਘਾਂ, ਵੱਖ ਵੱਖ ਧਾਰਮਕ, ਸਮਾਜਕ ਤੇ ਰਾਜਨੀਤਕ ਜਥੇਬੰਦੀਆਂ ਨੇ ਵਧਾਈ ਸੰਦੇਸ਼ ਭੇਜੇ ਹਨ।