
ਦੋ ਪੁਲਿਸ ਕਰਮਚਾਰੀਆਂ ਸਮੇਤ 3 ਕੈਦੀ ਜ਼ਖਮੀ
ਚਰਖੀ ਦਾਦਰੀ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਕੈਦੀਆਂ ਨੂੰ ਲਿਜਾ ਰਹੀ ਇੱਕ ਪੁਲਿਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਕੈਦੀ ਜ਼ਖਮੀ ਹੋ ਗਏ। ਦੱਸ ਦੇਈਏ ਕਿ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੜ੍ਹੋ ਪੂਰੀ ਖਬਰ: ਪਟਿਆਲਾ 'ਚ ਘਰ ਤੋਂ ਬਾਹਰ ਜਾਗੋ ਵੇਖਣ ਗਈ ਲੜਕੀ ਨਾਲ ਦੋ ਨੌਜਵਾਨਾਂ ਨੇ ਕੀਤਾ ਜਬਰ-ਜਨਾਹ |
ਜਾਣਕਾਰੀ ਅਨੁਸਾਰ ਪੁਲਿਸ ਵਾਹਨ ਦੀ ਇੱਕ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਦੋ ਮੁਲਜ਼ਮਾਂ ਸਮੇਤ 5 ਕੈਦੀ ਜ਼ਖ਼ਮੀ ਹੋ ਗਏ। ਸਾਰੇ ਪੰਜ ਜ਼ਖਮੀਆਂ ਨੂੰ ਦਾਦਰੀ ਸਿਵਲ ਹਸਪਤਾਲ ਤੋਂ ਮੁੱਢਲੀ ਸਹਾਇਤਾ ਤੋਂ ਬਾਅਦ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਪੜ੍ਹੋ ਪੂਰੀ ਖਬਰ: ਕੈਨੇਡਾ ’ਚ ਲਾਪਤਾ ਹੋਈ ਭਾਰਤੀ ਮੂਲ ਦੀ 25 ਸਾਲਾ ਮਹਿਲਾ ਯਸ਼ਿਕਾ ਗੁਪਤਾ
ਹਾਦਸੇ ਦਾ ਕਾਰਨ ਧੁੰਦ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਝੱਜੂ ਕਲਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਕਨੀਨਾ ਪੁਲਿਸ ਨੇ ਬੈਂਕ ਚੋਰੀ ਦੇ ਮਾਮਲੇ 'ਚ ਹਰਜੀਤ, ਰੋਹਿਤ ਤੇ ਮਹਿੰਦਰਗੜ੍ਹ ਨੂੰ ਗ੍ਰਿਫਤਾਰ ਕੀਤਾ ਸੀ। ਮੁੱਢਲੀ ਪੁੱਛਗਿੱਛ 'ਚ ਇਹਨਾਂ ਨੇ ਲੁਧਿਆਣਾ 'ਚ ਵੀ ਬੈਂਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਸੀ। ਇਸ ਕਾਰਨ ਐਸ.ਆਈ ਹਰੀਸ਼ ਦੀ ਅਗਵਾਈ ਹੇਠ ਕਨੀਨਾ ਪੁਲਿਸ ਟੀਮ ਉਸ ਦੇ ਨਾਲ ਲੁਧਿਆਣਾ ਜਾ ਰਹੀ ਸੀ।