
ਬੰਗਲੁਰੂ ਵਿਚ ਏਅਰੋ ਸ਼ੋਅ ਦੌਰਾਨ ਉਸ ਸਮੇਂ ਭਗਦੜ ਮਚ ਗਈ ਜਦੋਂ ਉਥੇ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਪ੍ਰੋਗਰਾਮ...
ਬੰਗਲੁਰੂ : ਬੰਗਲੁਰੂ ਵਿਚ ਏਅਰੋ ਸ਼ੋਅ ਦੌਰਾਨ ਉਸ ਸਮੇਂ ਭਗਦੜ ਮਚ ਗਈ ਜਦੋਂ ਉਥੇ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਪ੍ਰੋਗਰਾਮ ਸਥਾਨ ਨੇੜੇ ਕਾਰ ਪਾਰਕਿੰਗ ਖੇਤਰ ਵਿਚ ਭਿਆਨਕ ਅੱਗ ਲੱਗ ਗਈ। 80 ਤੋਂ 100 ਦੇ ਕਰੀਬ ਗੱਡੀਆਂ ਇਸ ਭਿਆਨਕ ਅੱਗ ਦੀ ਲਪੇਟ ਵਿਚ ਆ ਗਈਆਂ।
Fire in Car Parking
ਜਾਣਕਾਰੀ ਮੁਤਾਬਕ ਏਅਰੋ ਸ਼ੋਅ ਦੌਰਾਨ ਡਿੱਗੀ ਕਿਸੇ ਚੰਗਿਆੜੀ ਕਾਰਨ ਘਾਹ ਨੂੰ ਅੱਗ ਲੱਗ ਗਈ ਸੀ ਜੋ ਪਾਰਕਿੰਗ ਨੰਬਰ ਪੰਜ ਤਕ ਫੈਲ ਗਈ ਅਤੇ ਕੁੱਝ ਹੀ ਸਮੇਂ ਵਿਚ ਉਸ ਨੇ ਪਾਰਕਿੰਗ ਵਿਚ ਖੜ੍ਹੀਆਂ ਗੱਡੀਆਂ ਨੂੰ ਅਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ।
Fire
ਦੱਸ ਦਈਏ ਕਿ ਏਅਰੋ ਇੰਡੀਆ ਸ਼ੋਅ ਤੋਂ ਇਕ ਦਿਨ ਪਹਿਲਾਂ ਰਿਹਰਸਲ ਦੌਰਾਨ ਵੀ ਵੱਡਾ ਹਾਦਸਾ ਵਾਪਰਿਆ ਸੀ। ਜਦੋਂ ਯੇਲਹਾਂਕਾ ਏਅਰਬੇਸ 'ਤੇ ਰਿਹਰਸਲ ਕਰਦੇ ਭਾਰਤੀ ਹਵਾਈ ਫ਼ੌਜ ਦੀ ਏਅਰੋਬੇਟਿਕਸ ਟੀਮ ਸੂਰੀਆ ਕਿਰਨ ਦੇ ਦੋ ਹਾਕਸ ਜਹਾਜ਼ ਹਵਾ ਵਿਚ ਟਕਰਾ ਗਏ ਸਨ ਅਤੇ ਇਕ ਪਾਇਲਟ ਦੀ ਮੌਤ ਹੋ ਗਈ ਸੀ ਜਦਕਿ ਦੋ ਪਾਇਲਟ ਪੈਰਾਸ਼ੂਟ ਦੇ ਸਹਾਰੇ ਬਚ ਗਏ ਸਨ।