
ਜੰਮੂ - ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਸ਼ਾਮਿਲ ਸਥਾਨਕ ਆਤਮਘਾਤੀ ਹਮਲਾਵਰ ਆਦਿਲ..........
ਸ਼ੀ੍ਰ੍ਨਗਰ: ਜੰਮੂ - ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਸ਼ਾਮਿਲ ਸਥਾਨਕ ਆਤਮਘਾਤੀ ਹਮਲਾਵਰ ਆਦਿਲ ਅਮਹਦ ਡਾਰ ਨੂੰ ਲੈ ਕੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਸ ਜਾਣਕਾਰੀ ਮੁਤਾਬਕ ਡਾਰ ਖੁਫੀਆ ਐਜੰਸੀਆਂ ਦੇ ਰੇਡਾਰ ਵਿਚ ਸੀ ਹੀ ਨਹੀਂ। ਦੱਸਿਆ ਜਾ ਰਿਹਾ ਹੈ ਕਿ ਇਹ ਇਸ ਲਈ ਵੀ ਹੋ ਸਕਿਆ ਕਿ ਪਿਛਲੇ ਪੰਜ ਸਾਲਾਂ ਵਿਚ ਪਾਕਿਸਤਾਨ ਤੋਂ ਘਾਟੀ ਵਿਚ ਮੁਖ਼ਬਰਾਂ ਉੱਤੇ ਲਗਾਤਾਰ ਹਮਲੇ ਕੀਤੇ ਗਏ ਹਨ।
Pulwama Attack
ਇਹਨਾਂ ਮੁਖ਼ਬਰਾਂ ਦੇ ਜ਼ਰੀਏ ਅਤਿਵਾਦੀਆਂ ਦੀਆਂ ਗਤੀਵਿਧੀਆਂ ਬਾਰੇ ਭਾਰਤ ਨੂੰ ਕਈ ਵੱਡੀਆਂ ਅਤੇ ਸਟੀਕ ਜਾਣਕਾਰੀਆਂ ਮਿਲਦੀਆਂ ਰਹੀਆਂ ਹਨ। ਇਸ ਤੋਂ ਇਲਾਵਾ ਆਈਐਸਆਈ ਸਾਰੇ ਅਤਿਵਾਦੀਆਂ ਨੂੰ ਕਈ ਉਪਨਾਮ ਦੇ ਕੇ ਵੀ ਖੁਫੀਆ ਐਜੰਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿਚ ਹੈ। ਰਿਪੋਰਟ ਮੁਤਾਬਕ ਆਦਿਲ ਅਹਿਮਦ ਡਾਰ ਨੂੰ ਖੁਫੀਆ ਐਜੰਸੀਆਂ ਸੀ ਗਰੇਡ ਅਤਿਵਾਦੀ ਮੰਨ ਰਹੀਆਂ ਸਨ।
ਸੀ ਗਰੇਡ ਵਿਚ ਉਹਨਾਂ ਅਤਿਵਾਦੀਆਂ ਦੇ ਨਾਮ ਸ਼ਾਮਿਲ ਹਨ, ਜਿਹਨਾਂ ਨੂੰ ਫੌਜ ਘਾਟੀ ਵਿਚ ਸਭ ਤੋਂ ਘੱਟ ਖਤਰਨਾਕ ਅਤਿਵਾਦੀਆਂ ਦੀ ਗਿਣਤੀ ਵਿਚ ਆਉਂਦੇ ਹਨ। ਘਾਟੀ ਵਿਚ ਮੌਜੂਦ ਅਤਿਵਾਦੀਆਂ ਦੇ ਦਿਸੰਬਰ 2018 ਵਿਚ ਅਪਡੇਟ ਕੀਤੇ ਗਏ ਅੰਕੜਿਆਂ ਵਿਚ ਤਾਂ ਜੈਸ਼ ਦੇ ਸਿਖਰਲੇ ਦੋ ਅਤਿਵਾਦੀ ਕਾਮਰਾਨ ਅਤੇ ਫਰਹਾਦ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ, ਜਿਹਨਾਂ ਨੂੰ ਸੋਮਵਾਰ ਨੂੰ ਪੁਲਵਾਮਾ ਵਿਚ ਸੁਰੱਖਿਆ ਬਲਾਂ ਨੇ ਮਾਰ ਸੁੱਟਿਆ।
Pulwama Attack
ਇਹ ਦੋਵੇਂ ਅਤਿਵਾਦੀ ਜੈਸ਼ ਦੇ ਕਮਾਂਡਰ ਸਨ। ਖੁਫੀਆ ਜਾਣਕਾਰੀ ਨਾ ਹੋਣ ਕਰਕੇ ਹੀ ਸੁਰੱਖਿਆ ਬਲਾਂ ਨੂੰ ਕਾਮਰਾਨ ਅਤੇ ਫਰਹਾਦ ਦੀ ਪਹਿਚਾਣ ਕਰਨ ਵਿਚ ਸ਼ੰਕਾ ਰਹੀ। ਇੱਕ ਅਧਿਕਾਰੀ ਨੇ ਦੱਸਿਆ, ਆਈਐਸਆਈ ਸਾਨੂੰ ਗੁੰਮਰਾਹ ਕਰਨ ਲਈ ਇੱਕ-ਇੱਕ ਅਤਿਵਾਦੀ ਨੂੰ ਕਈ ਉਪਨਾਮ (ਅਸਲੀ ਨਾਮ ਤੋਂ ਇਲਾਵਾ ਇੱਕ ਹੋਰ ਨਾਮ) ਦਿੱਤੇ ਗਏ ਸੀ। ਉਹ ਅਕਸਰ ਉਪਨਾਮ ਦਾ ਪ੍ਰ੍ਯੋਗ ਕਰਦੇ ਹਨ। ਗੱਲਬਾਤ ਦੌਰਾਨ ਵੀ ਉਹ ਅਜਿਹਾ ਹੀ ਕਰਦੇ ਹਨ ਤਾਂ ਕਿ ਸਾਡੀਆਂ ਖੁਫੀਆ ਐਜੰਸੀਆਂ ਦੁਚਿੱਤੀ ਵਿਚ ਰਹਿਣ।
ਇਹੀ ਕਾਰਨ ਹੈ ਕਿ ਅਸੀਂ ਵਾਸਤਵ ਵਿਚ ਨਹੀਂ ਜਾਣਦੇ ਕਿ ਕੋਈ ਅਬਦੁਲ ਰਾਸ਼ਿਦ ਗਾਜ਼ੀ ਨਾਮ ਦਾ ਅਤਿਵਾਦੀ ਹੈ ਜਾਂ ਨਹੀਂ। ਸੂਤਰਾਂ ਮੁਤਾਬਕ ਇਹਨਾਂ ਵਿਚ ਵੱਡੀ ਗਿਣਤੀ ਵਿਚ ਮੁਖ਼ਬਰ ਸ਼ਾਮਿਲ ਰਹੇ। ਖੁਫੀਆ ਡੇਟਾਬੇਸ ਦੇ ਇਹਨਾਂ ਮਾਮਲਿਆਂ ਨੇ ਸੁਰੱਖਿਆ ਐਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਅਧਿਕਾਰੀ ਕਹਿ ਰਹੇ ਹਨ ਕਿ ਇਸ ਬਾਰੇ ਹੁਣ ਨਵੇਂ ਸਿਰੇ ਤੋਂ ਸੋਚਣ ਦੀ ਜ਼ਰੂਰਤ ਹੈ। ਅਜਿਹਾ ਇਸ ਲਈ ਵੀ ਹੈ ਕਿ ਸੁਰੱਖਿਆ ਐਜੰਸੀਆਂ ਇਸ ਪਲਾਨ ਨੂੰ ਸਮਝਣ ਵਿਚ ਨਾਕਾਮ ਰਹੀਆਂ।
ਇੱਕ ਅਧਿਕਾਰੀ ਕਹਿੰਦੇ ਹਨ, ਸਾਡੇ ਵਿਚੋਂ (ਖੁਫਿਆ ਅਤੇ ਸੁਰੱਖਿਆ ਐਜੰਸੀਆਂ) ਕੋਈ ਵੀ ਇਸ ਦਾ ਪਤਾ ਲਗਾਉਣ ਵਿਚ ਸਫਲ ਨਹੀਂ ਰਿਹਾ ਕਿ 2008 ਤੋਂ 2010 ਤੱਕ ਅਖੀਰ ਘਾਟੀ ਵਿਚ ਪਥਰਾਅ ਅਤੇ ਫੌਜ ਨਾਲ ਸਥਾਨਕ ਪੱਧਰ 'ਤੇ ਸੰਘਰਸ਼ ਦੀ ਹਾਲਤ ਸਭ ਤੋਂ ਜ਼ਿਆਦਾ ਕਿਉਂ ਬਣੀ ਰਹੀ। ਸਾਨੂੰ ਲਗਦਾ ਹੈ ਕਿ ਸਾਲ 2011 ਤੋਂ 2013 ਜਦੋਂ ਕੁਝ ਸ਼ਾਂਤੀ ਬਣੀ ਰਹੀ ਸੀ ਉਸ ਸਮੇਂ ਅਤਿਵਾਦੀ ਸੰਗਠਨ ਆਪਣੇ ਆਪ ਨੂੰ ਘਾਟੀ ਵਿਚ ਮਜਬੂਤ ਬਣਾਉਣ ਵਿਚ ਜੁਟੇ ਹੋਏ ਸਨ ਅਤੇ ਆਪਣੇ ਸੰਗਠਨ ਨੂੰ ਹੋਰ ਵਧਾਉਣ ਦੀਆਂ ਤਿਆਰੀਆਂ ਕਰ ਰਹੇ ਸਨ।