
ਥੋੜ੍ਹੀ ਦੇਰ ਤੱਕ ਗੱਲਬਾਤ ਕਰਨ ਮਗਰੋਂ ਉਹ ਇੱਥੋਂ ਚਲੀ ਗਈ।
ਕੋਲਕਾਤਾ- ਕੋਲ ਘੋਟਾਲਾ ਮਾਮਲੇ 'ਚ ਅੱਜ ਸੀ. ਬੀ. ਆਈ. ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਟੀ. ਐਮ. ਸੀ. ਨੇਤਾ ਅਭਿਸ਼ੇਕ ਬੈਨਰਜੀ ਦੀ ਪਤਨੀ ਰੂਜਿਰਾ ਨਰੂਲਾ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਸਬੰਧ 'ਚ ਸੀ. ਬੀ. ਆਈ. ਦੀ ਟੀਮ ਅਭਿਸ਼ੇਕ ਦੇ ਘਰ 'ਚ ਪਹੁੰਚ ਚੁੱਕੀ ਹੈ। ਦਰਅਸਲ ਸੀ. ਬੀ. ਆਈ. ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਮਮਤਾ ਬੈਨਰਜੀ ਵੀ ਅਭਿਸ਼ੇਕ ਦੇ ਘਰ ਪਹੁੰਚੀ ਸੀ। ਥੋੜ੍ਹੀ ਦੇਰ ਤੱਕ ਗੱਲਬਾਤ ਕਰਨ ਮਗਰੋਂ ਉਹ ਇੱਥੋਂ ਚਲੀ ਗਈ।
Abhishek Banerjee Case
ਮਮਤਾ ਬੈਨਰਜੀ ਦੇ ਮੁਲਾਕਾਤ ਤੋਂ ਬਾਅਦ ਅਭਿਸ਼ੇਕ ਦੇ ਘਰੋਂ ਨਿਕਲੀ ਉਦੋਂ ਹੀ ਸੀ. ਬੀ. ਆਈ. ਦੀ ਟੀਮ ਉਸ ਦੇ ਘਰ ਪਹੁੰਚ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੀ ਬੀਆਈ ਨੇ ਅਭਿਸ਼ੇਕ ਬੈਨਰਜੀ ਦੀ ਪਤਨੀ ਦੇ ਨਾਮ 'ਤੇ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਜਾਂਚ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਸੀਬੀਆਈ ਵੀ ਉਸ ਦੇ ਘਰ ਪਹੁੰਚੀ, ਜਿਥੇ ਉਸਨੂੰ ਅਭਿਸ਼ੇਕ ਬੈਨਰਜੀ ਦੀ ਪਤਨੀ ਨਹੀਂ ਮਿਲੀ।
Abhishek Banerjee
ਅਭਿਸ਼ੇਕ ਬੈਨਰਜੀ ਨੇ ਖ਼ੁਦ ਸੀ ਬੀ ਆਈ ਨੋਟਿਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਇਸ ਨੋਟਿਸ ਦੀ ਫੋਟੋ ਵੀ ਪੋਸਟ ਕੀਤੀ। ਜਿਸ ਵਿੱਚ ਲਿਖਿਆ ਕਿ, 'ਸਾਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ ਅਤੇ ਜੋ ਅਜਿਹਾ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਗਲਤ ਹਨ। ਅਸੀਂ ਉਹ ਹਾਂ ਜਿਨ੍ਹਾਂ ਨੂੰ ਝੁਕਾਇਆਆ ਨਹੀਂ ਜਾ ਸਕਦਾ।'