
ਮੋਸਟ ਵਾਂਟੇਡ ਦੱਸ ਕੇ ਕੀਤੀ ਗ੍ਰਿਫ਼ਤਾਰੀ
ਨਵੀਂ ਦਿੱਲੀ: 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਵਾਪਰੀ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੋ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਵੱਲੋਂ ਇਹਨਾਂ ਸਿੱਖ ਨੌਜਵਾਨਾਂ ਨੂੰ ਮੋਸਟ ਵਾਂਟੇਡ ਦੱਸ ਕੇ ਜੰਮੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Delhi Police Crime Branch arrested two Sikhs
26 ਜਨਵਰੀ ਨੂੰ ਲਾਲ ਕਿਲ੍ਹੇ ਦੇ ਗੁੰਬਦ 'ਤੇ ਚੜ੍ਹਨ ਵਾਲਾ ਜਸਪ੍ਰੀਤ ਵੀ ਗ੍ਰਿਫ਼ਤਾਰ
ਦੱਸ ਦਈਏ ਇਸ ਤੋਂ ਪਹਿਲਾਂ ਬੀਤੇ ਦਿਨ ਵੀ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਮਾਮਲੇ ਵਿਚ ਜਸਪ੍ਰੀਤ ਸਿੰਘ ਉਰਫ਼ ਸੰਨੀ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮੌਕੇ ਪੁਲਿਸ ਨੇ ਦਸਿਆ ਕਿ ਜਸਪ੍ਰੀਤ ਸਿੰਘ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਵਿਚ ਸ਼ਾਮਲ ਰਿਹਾ ਹੈ। ਉਹ ਲਾਲ ਕਿਲ੍ਹੇ ਦੇ ਗੁੰਬਦ 'ਤੇ ਚੜ੍ਹਿਆ ਵੀ ਸੀ।
Jaspreet Singh
ਜਾਣਕਾਰੀ ਮੁਤਾਬਕ ਜਸਪ੍ਰੀਤ ਸਿੰਘ ਉਰਫ਼ ਸੰਨੀ (29 ਸਾਲ) ਦਿੱਲੀ ਦੇ ਸਵਰੁਪ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਵਲੋਂ ਜਾਰੀ ਇਕ ਤਸਵੀਰ ਵਿਚ ਨਜ਼ਰ ਆ ਰਿਹਾ ਹੈ ਕਿ ਜਸਪ੍ਰੀਤ ਸਿੰਘ ਲਾਲ ਕਿਲ੍ਹਾ ਹਿੰਸਾ ਦੇ ਮੁੱਖ ਦੋਸ਼ੀਆਂ ਵਿਚ ਸ਼ਾਮਲ ਮਨਿੰਦਰ ਸਿੰਘ ਉਰਫ਼ ਮੋਨੀ ਦੇ ਪਿੱਛੇ ਗੁੰਬਦ 'ਤੇ ਖੜਾ ਵਿਖਾਈ ਦੇ ਰਿਹਾ ਹੈ।