
ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਅਪਣੇ ਪੜਾਅ ‘ਤੇ ਹੈ...
ਨਵੀਂ ਦਿੱਲੀ: ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਅਪਣੇ ਪੜਾਅ ‘ਤੇ ਹੈ। ਦੇਸ਼ ਦੇ ਦਿਗਜ਼ ਨੇਤਾ ਲਗਾਤਾਰ ਕਿਸਾਨ ਅੰਦੋਲਨ ਉਤੇ ਆਪਣੀ ਰਾਏ ਰੱਖੀ ਹੋਈ ਹੈ। ਅਜਿਹੇ ‘ਚ ਵਿਰੋਧੀ ਧਿਰ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰ ਲਿਆ ਹੈ। ਕਾਂਗਰਸ ਮੁੱਖ ਸੈਕਟਰੀ ਪ੍ਰਿਯੰਕਾ ਗਾਂਧੀ ਡਾਵਰਾ ਨੇ ਮੰਗਲਵਾਰ ਨੂੰ ਮਥੁਰਾ ਵਿਚ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕੀਤਾ ਹੈ।
Priyanka Gandhi Vadra
ਮਹਾਂਪੰਚਾਇਤ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਜਮਕੇ ਨਿਸ਼ਾਨਾ ਸਾਧਿਆ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ 90 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉਤੇ ਕਿਸਾਨ ਅਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ 215 ਕਿਸਾਨ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਕੇ ਕਈਂ ਸਵਾਲ ਪੁੱਛੇ ਸਨ, ਪ੍ਰਿਯੰਕਾ ਨੇ ਕਿਹਾ ਕਿ ਬਾਰਡਰ ਨੂੰ ਅਜਿਹਾ ਬਣਾਇਆ ਗਿਆ ਜਿਵੇਂ ਦੇਸ਼ ਦੀ ਸਰਹੱਦ ਹੋਵੇ।
Priyanka
ਕਿਸਾਨਾਂ ਨੂੰ ਦੇਸ਼ ਧ੍ਰੋਹੀ, ਅਤਿਵਾਦੀ, ਪਰਜੀਵੀ ਅੰਦੋਲਨਜੀਵੀ ਕਿਹਾ ਗਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਮੋਦੀ ਨੇ ਤੁਹਾਡੇ ਸਾਹਮਣੇ ਆ ਕੇ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਗੰਨੇ ਦਾ ਭਗਤਾਨ ਤੁਹਾਨੂੰ ਦਿੱਤਾ ਜਾਵੇਗਾ। ਮੈਂ ਤੁਹਾਨੂੰ ਪੁਛਣਾ ਚਾਹੁੰਦੀ ਹਾਂ ਕਿ ਕੀ ਤੁਹਾਨੂੰ ਮਿਲਿਆ ਹੈ? ਉਨ੍ਹਾਂ ਨੇ ਕਿਹਾ ਸੀ ਕਿ ਤੁਹਾਡੀ ਆਮਦਨ ਦੁਗਣੀ ਹੋਵੇਗੀ। ਕੀ ਤੁਹਾਡੀ ਆਮਦਨ ਦੁਗਣੀ ਹੋਈ ਹੈ?