
- ਪਿਛਲੇ ਦੋ ਦਿਨਾਂ ਤੋਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਖਿਲਾਫ ਕੇਰਲਾ ਵਿਚ ਮੋਰਚਾ ਖੋਲਿਆ ਹੋਇਆ ਹੈ ।
ਤਾਮਿਲਨਾਡੂ : ਸਾਬਕਾ ਕਾਂਗਰਸ ਪ੍ਰਧਾਨ ਅਤੇ ਵਯਨਾਡ, ਕੇਰਲਾ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਰਲ ਅਤੇ ਤਾਮਿਲਨਾਡੂ ਦੇ ਤਿੰਨ ਦਿਨਾਂ ਦੌਰੇ 'ਤੇ ਹਨ । ਉਹ ਕੇਰਲਾ ਦਾ ਦੌਰਾ ਕਰਨ ਤੋਂ ਬਾਅਦ ਮੰਗਲਵਾਰ ਨੂੰ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਪਹੁੰਚੇ ਹਨ । ਪਿਛਲੇ ਦੋ ਦਿਨਾਂ ਤੋਂ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਖਿਲਾਫ ਕੇਰਲਾ ਵਿਚ ਮੋਰਚਾ ਖੋਲਿਆ ਹੋਇਆ ਹੈ । ਰਾਹੁਲ ਗਾਂਧੀ ਨੇ ਕੇਰਲਾ ਵਿਚ ਰਹਿੰਦਿਆਂ ਕਈ ਅਹਿਮ ਮਸਲਿਆਂ ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ । ਜਿਸ ਨੇ ਦੇਸ਼ ਵਿਚ ਵੱਖ – ਵੱਖ ਹਿੱਸਿਆਂ ਤੇ ਅਲੱਗ ਹੀ ਛਾਪ ਛੱਡੀ ਹੈ ।
Rahul Gandhiਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੋ ਦਿਨਾਂ ਦੌਰੇ 'ਤੇ ਆਪਣੇ ਸੰਸਦੀ ਖੇਤਰ ਵਯਾਨਡ ਪਹੁੰਚੇ ਸਨ । ਇੱਥੇ ਉਨ੍ਹਾਂ ਨੇ ਟਰੈਕਟਰ ਰੈਲੀ ਸਮੇਤ ਕੁਝ ਸਮਾਗਮਾਂ ਵਿੱਚ ਹਿੱਸਾ ਲਿਆ । ਪ੍ਰਧਾਨ ਮੰਤਰੀ ਦੀ ਨਿੰਦਾ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ (ਮਨਰੇਗਾ ਜਾਂ ਮਨਰੇਗਾ) ਦਾ ਮਜ਼ਾਕ ਉਡਾਇਆ ਸੀ ।
Rahul Gandhiਭਾਰਤੀਆਂ ਦਾ ਅਪਮਾਨ ਦੱਸਿਆ । ਪਰ,ਕੋਵਿਡ ਦੇ ਯੁੱਗ ਵਿਚ,ਇਹ ਮਨਰੇਗਾ ਗ਼ਰੀਬਾਂ ਦੀ ਆਮਦਨੀ ਵਧਾਉਣ ਲਈ ਵਰਤਿਆ ਜਾਂਦਾ ਸੀ । ਪੈਸੇ ਗਰੀਬਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ । ਕੇਰਲ ਦਾ ਦੌਰਾ ਕਰਨ ਵਾਲੇ ਰਾਹੁਲ ਕਾਲੀਪੇਟਾ ਦੇ ਕੇਨੀਚੀਰਾ ਦੇ ਸੀਐਮਸੀ ਕਾਨਵੈਂਟ ਸਕੂਲ ਪਹੁੰਚੇ । ਉਨ੍ਹਾਂ ਨੇ ਇਥੇ ਸਟਾਫ ਨਾਲ ਲੰਬੀ ਗੱਲਬਾਤ ਕੀਤੀ ਅਤੇ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ । ਇਸ ਤੋਂ ਬਾਅਦ ਉਨ੍ਹਾਂ ਕਿਸਾਨਾਂ ਨੂੰ ਇਕਜੁੱਟਤਾ ਦਰਸਾਉਣ ਲਈ ਇਕ ਟਰੈਕਟਰ ਰੈਲੀ ਵਿਚ ਪਹੁੰਚੇ ।