
ਕੰਗਨਾ ਜਦੋਂ ਗਲਤ ਟਿਪਣੀਆਂ ਕਰਨ ਤੋਂ ਨਹੀਂ ਹਟ ਰਹੀ ਹੈ ਤਾਂ ਉਨ੍ਹਾਂ ਨੂੰ ਨਤੀਜੇ ਤਾਂ ਉਸ ਨੂੰ ਭੁਗਤਣੇ ਹੀ ਪੈਣਗੇ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਅੱਜ ਲੁਧਿਆਣਾ ਪੁੱਜੇ। ਜਿੱਥੇ ਉਹਨਾਂ ਨੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਡੇਰਾ ਮੁਖੀ ਸੌਦਾ ਸਾਧ ਦੀ ਫਰਲੋ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਮਾਣਹਾਨੀ ਕੇਸ ਨੂੰ ਲੈ ਕੇ ਟਿੱਪਣੀ ਵੀ ਕੀਤੀ।
ਸਿਰਸਾ ਨੇ ਡੇਰਾ ਮੁਖੀ ਦੀ ਜ਼ਮਾਨਤ ਬਾਰੇ ਕਿਹਾ ਕਿ ਜੇਕਰ ਸੌਦਾ ਸਾਧ ਨੂੰ ਫਰਲੋ ਮਿਲ ਸਕਦੀ ਹੈ ਤਾਂ ਹੋਰਨਾਂ ਦੋਸ਼ੀਆਂ ਨੂੰ ਵੀ ਪੈਰੋਲ ਮਿਲਣੀ ਚਾਹੀਦੀ ਹੈ। ਇਸ ਨਾਲ ਹੀ ਉਨ੍ਹਾਂ ਕੰਗਨਾ ਰਣੌਤ ਨੂੰ ਬਠਿੰਡਾ ਵਿੱ ਮਾਣਹਾਨੀ ਕੇਸ ਮਾਮਲੇ ਵਿਚ ਮਿਲੇ ਸੰਮਨ ਬਾਰੇ ਉਨ੍ਹਾਂ ਕਿਹਾ ਕਿ ਕੰਗਨਾ ਜਦੋਂ ਗਲਤ ਟਿਪਣੀਆਂ ਕਰਨ ਤੋਂ ਨਹੀਂ ਹਟ ਰਹੀ ਹੈ ਤਾਂ ਉਨ੍ਹਾਂ ਨੂੰ ਨਤੀਜੇ ਤਾਂ ਉਸ ਨੂੰ ਭੁਗਤਣੇ ਹੀ ਪੈਣਗੇ ਕਿਉਂਕਿ ਭਾਜਪਾ ਅਜਿਹੀਆਂ ਚੀਜ਼ਾਂ ਨੂੰ ਸਪੋਰਟ ਨਹੀਂ ਕਰਦੀ ਹੈ।