
ਨਵੀਂ ਦਿੱਲੀ :ਦੇਸ਼ ਦੇ ਬੈਂਕਿੰਗ ਖੇਤਰ ਵਿਚ ਹੋ ਰਹੇ ਘੁਟਾਲਿਆਂ ਨੇ ਜਿੱਥੇ ਸਰਕਾਰ ਨੂੰ ਵਿਰੋਧੀਆਂ ਦਾ ਨਿਸ਼ਾਨਾ ਬਣਾਇਆ ਹੈ, ਉਥੇ ਹੀ ਇਨ੍ਹਾਂ ਘੁਟਾਲਿਆਂ ਨੇ ਸਾਰੇ
ਨਵੀਂ ਦਿੱਲੀ :ਦੇਸ਼ ਦੇ ਬੈਂਕਿੰਗ ਖੇਤਰ ਵਿਚ ਹੋ ਰਹੇ ਘੁਟਾਲਿਆਂ ਨੇ ਜਿੱਥੇ ਸਰਕਾਰ ਨੂੰ ਵਿਰੋਧੀਆਂ ਦਾ ਨਿਸ਼ਾਨਾ ਬਣਾਇਆ ਹੈ, ਉਥੇ ਹੀ ਇਨ੍ਹਾਂ ਘੁਟਾਲਿਆਂ ਨੇ ਸਾਰੇ ਬੈਂਕਾਂ ਨੂੰ ਵੀ ਹਿਲਾ ਕੇ ਰੱਖ ਦਿਤਾ ਹੈ। ਪੰਜਾਬ ਨੈਸ਼ਨਲ ਬੈਂਕ ਵਿਚ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਹੋਰ ਕਈ ਬੈਂਕ ਘੁਟਾਲੇ ਸਾਹਮਣੇ ਆ ਚੁੱਕੇ ਹਨ। ਹੁਣ ਹੈਦਰਾਬਾਦ ਵਿਚ ਇਕ ਹੋਰ ਵੱਡਾ 1394 ਕਰੋੜ ਦਾ ਬੈਂਕ ਘੁਟਾਲਾ ਸਾਹਮਣੇ ਆਇਆ ਹੈ।
CBI Books Totem Infrastructure union bank scam
ਇਸ ਨਵੇਂ ਮਾਮਲੇ ਦੀ ਸ਼ਿਕਾਇਤ ਦਰਜ ਕਰਦੇ ਹੋਏ ਸੀਬੀਆਈ ਨੇ ਦੱਸਿਆ ਕਿ ਇਹ ਮਾਮਲਾ ਹੈਦਰਾਬਾਦ ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ ਦੀ ਸ਼ਾਖਾ ਨਾਲ ਸੰਬੰਧਤ ਹੈ। ਹੈਦਰਾਬਾਦ ਸਥਿਤ ਕੰਪਨੀ ਟੋਟੇਮ ਇੰਫ੍ਰਾਸਟ੍ਰਕਚਰ ਲਿਮਟੇਡ ਨੇ ਬੈਂਕ ਦੇ ਨਾਲ 303.84 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਸੀਬੀਆਈ ਨੇ ਹੈਦਰਾਬਾਦ ਸਥਿਤ ਇਕ ਇੰਫਰਾਸਟਰਕਚਰ ਕੰਪਨੀ ਦੇ ਵਿਰੁਧ ਅੱਠ ਬੈਂਕਾਂ ਨਾਲ ਕਥਿਤ ਤੌਰ 'ਤੇ 1,394 ਕਰੋੜ ਰੁਪਏ ਦੀ ਧੋਖਾਧੜੀ ਕੀਤੇ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
CBI Books Totem Infrastructure union bank scam
ਸੀਬੀਆਈ ਨੇ ਟੋਟੇਮ ਇੰਫ੍ਰਾ ਉਸ ਦੇ ਪ੍ਰਮੋਟਰ ਟੋਟੇਮਪੁਡੀ ਸਲਾਲੀਥ ਅਤੇ ਟੋਟੇਮਪੁਡੀ ਕਵਿਤਾ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਕੰਪਨੀ ਵਲੋਂ 8 ਬੈਂਕਾਂ ਦੇ ਸਮੂਹ ਨਾਲ ਧੋਖਾਧੜੀ ਕਰਨ ਵਾਲੇ ਕਾਰੋਬਾਰੀ ਵਿਰੁਧ ਮਾਮਲਾ ਦਰਜ ਲਿਆ ਗਿਆ ਸੀ ਅਤੇ ਇਸ ਬੈਂਕ ਸਮੂਹ ਦੀ ਨੁਮਾਇੰਦਗੀ ਯੂਨੀਅਨ ਬੈਂਕ ਆਫ ਇੰਡੀਆ ਕਰ ਰਿਹਾ ਸੀ। ਇਸ ਘੁਟਾਲੇ ਵਿਚ ਬੈਂਕਾਂ ਦੇ ਸਮੂਹ ਦਾ ਕੁਲ 1394.43 ਕਰੋੜ ਰੁਪਏ ਫਸੇ ਹੋਏ ਹਨ।
CBI Books Totem Infrastructure union bank scam
ਜ਼ਿਕਰਯੋਗ ਹੈ ਕਿ ਕੰਪਨੀ ਨੂੰ ਦਿਤੇ ਗਏ ਇਸ ਲੋਨ ਨੂੰ 30 ਜੂਨ 2012 ਨੂੰ ਲੋਨ ਅਤੇ ਵਿਆਜ਼ ਦੀ ਸਥਿਤੀ ਦੀ ਕਿਸ਼ਤ ਵਾਪਸ ਕਰਨ ਵਿਚ ਡਿਫਾਲਟ ਹੋਣ ਤੋਂ ਬਾਅਦ ਐੱਨਪੀਏ ਐਲਾਨ ਕਰ ਦਿਤਾ ਗਿਆ ਸੀ।
CBI Books Totem Infrastructure union bank scam
ਜ਼ਿਕਰਯੋਗ ਹੈ ਕਿ ਟੋਟੇਮ ਇੰਫ੍ਰਾ ਰੋਡ ਪ੍ਰੋਜੈਕਟ, ਵਾਟਰ ਵਰਕਸ ਅਤੇ ਬਿਲਡਿੰਗ ਕੰਸਟ੍ਰਕਸ਼ਨ ਦੇ ਕਾਰੋਬਾਰ ਨਾਲ ਸੰਬੰਧਤ ਹੈ। ਟੋਟੇਮ ਇੰਫ੍ਰਾ ਨੇ ਦੇਸ਼ ਦੀ ਮਸ਼ਹੂਰ ਕੰਪਨੀਆਂ ਜਿਸ ਤਰ੍ਹਾਂ ਕਿ ਐੱਲ.ਐਂਡ.ਟੀ ਆਰ.ਆਈ.ਟੀ.ਈ.ਐੱਸ, ਅਤੇ ਇਰਕਾਨ ਇੰਟਰਨੈਸ਼ਨਲ ਦੇ ਲਈ ਸਬਕਾਨਟ੍ਰੈਕਟ 'ਤੇ ਵੀ ਕੰਮ ਕੀਤਾ ਹੈ।