
ਜਿੱਥੇ ਪੂਰੀ ਦੁਨੀਆਂ ਕਰੋਨਾ ਵਾਇਰਸ ਦੇ ਕਾਰਨ ਆਪਣੇ ਘਰਾਂ ਵਿਚ ਬੈਠਣ ਲਈ ਮਜਬੂਰ ਹੋਈ ਪਈ ਹੈ
ਨਵੀਂ ਦਿੱਲੀ : ਜਿੱਥੇ ਪੂਰੀ ਦੁਨੀਆਂ ਕਰੋਨਾ ਵਾਇਰਸ ਦੇ ਕਾਰਨ ਆਪਣੇ ਘਰਾਂ ਵਿਚ ਬੈਠਣ ਲਈ ਮਜਬੂਰ ਹੋਈ ਪਈ ਹੈ ਉਥੇ ਹੀ ਇਸ ਕਾਰਨ ਹਰ ਤਰ੍ਹਾਂ ਦਾ ਕਾਰੋਬਾਰ ਠੱਪ ਪਇਆ ਹੈ। ਭਾਰਤ ਵਿਚ ਵੀ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ 400 ਤੋਂ ਵੱਧ ਲੋਕ ਇਸ ਵਾਇਰਸ ਦੇ ਪ੍ਰਭਾਵ ਵਿਚ ਆ ਚੁੱਕੇ ਹਨ ਅਤੇ 8 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਹੁਣ ਤੱਕ ਮੌਤ ਹੋ ਚੁੱਕੀ ਹੈ।
coronavirus
ਕਰੋਨਾ ਵਾਇਰਸ ਦੇ ਇਸ ਖਤਰਨਾਕ ਪ੍ਰਭਾਵ ਨੂੰ ਦੇਖਦਿਆਂ 15 ਸੂਬਿਆਂ ਦੇ ਵਿਚ ਲੌਕਡਾਊਨ ਕਰ ਦਿੱਤਾ ਗਿਆ ਹੈ। ਜਿਸ ਤੋਂ ਇਲਾਵਾ ਇਹ ਵੀ ਦੱਸ ਦੱਈਏ ਕਿ ਹੁਣ ਦੇਸ਼ ਵਿਚ ਉੱਡਣ ਵਾਲੀਆਂ ਸਾਰੀਆਂ ਹੀ ਘਰੇਲੂ ਉਡਾਣਾਂ ਤੇ ਕੱਲ ਰਾਤ 12 ਵੱਜੇ ਤੋਂ ਬਾਅਦ ਰੋਕ ਲਗਾ ਦਿੱਤੀ ਗਈ ਹੈ ਸਿਰਫ ਕਾਰਗੋ ਉਡਾਣਾਂ ਤੇ ਹੀ ਇਹ ਰੋਕ ਲਾਗੂ ਨਹੀਂ ਹੋਵੇਗੀ।
Corona Virus
ਸ਼ਹਿਰੀ ਹਵਾਬਾਜੀ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੇਲ ਮੰਤਰਾਲੇ ਦੇ ਵੱਲੋਂ ਭਾਰਤ ਵਿਚ ਵੱਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਹੋਇਆਂ ਭਾਰਤ ਵਿਚ ਚੱਲ਼ਣ ਵਾਲੀਆਂ ਸਾਰੀਆਂ ਟ੍ਰੇਨਾ ਜਿਨ੍ਹਾਂ ਵਿਚੋਂ ਮਾਲ ਗੱਡੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਗੱਡੀਆਂ ਪੈਸੇਨਜਰ, ਮੈਟਰੋ, ਐਕਸਪ੍ਰੈਸ ‘ਤੇ 31 ਮਾਰਚ ਤੱਕ ਰੋਕ ਲਗਾਉਣ ਦਾ ਐਲਾਨ ਕੀਤਾ ਸੀ ।
Photo
ਰੇਲਵੇ ਪ੍ਰਸਾਸ਼ਨ ਦੇ ਇਸ ਫੈਸਲੇ ਤੋਂ ਬਾਅਦ ਟ੍ਰੇਨਾ ਦਾ ਸੰਚਾਲਨ ਇਕ ਦਮ ਰੁੱਕ ਗਿਆ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ,ਖਾਣ-ਪੀਣ,ਡੈਅਰੀ ਫਾਰਮ,ਡਾਕ ਘਰ, ਬੈਂਕਾਂ ਅਤੇ ਏ.ਟੀ.ਐੱਮ ਵਰਗੀਆਂ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਨੂੰ ਲੌਕਡਾਊਨ ਦੇ ਚਲਦਿਆਂ 31 ਮਾਰਚ ਤੱਕ ਬੰਦ ਕਰ ਦਿੱਤਾ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।