
ਇਸ ਲਈ ਲੋਕਾਂ ਨੂੰ ਹੁਣ ਕਰਫਿਊ ਅਤੇ ਲੌਕਡਾਊਨ ਵਿਚ ਫਰਕ ਕਰਨਾ ਮੁਸ਼ਕਿਲ ਹੋਇਆ ਪਿਆ ਹੈ
ਭਾਰਤ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕੱਲ ਐਤਵਾਰ ਨੂੰ ਭਾਰਤ ਸਰਕਾਰ ਦੇ ਵੱਲੋਂ ਪੂਰੇ ਦੇਸ਼ ਵਿਚ ਜਨਤਾ ਕਰਫਿਊ ਲਗਾਇਆ ਗਿਆ ਸੀ। ਉਸ ਦੇ ਨਾਲ ਹੀ ਦੇਸ਼ ਵਿਚ ਵੱਖ-ਵੱਖ ਸੂਬਾ ਸਰਕਾਰਾਂ ਦੇ 75 ਜਿਲ੍ਹਿਆਂ ਨੂੰ ਲੌਕਡਾਊਨ ਕਰਨ ਦਾ ਐਲਾਨ ਕੀਤਾ ਗਿਆ ਸੀ। ਦੱਸ ਦੱਈਏ ਕਿ ਕੁਝ ਸੂਬਾ ਸਰਕਾਰਾਂ ਦੇ ਵੱਲੋਂ ਆਪਣੇ ਪੱਧਰ ਤੇ ਪੂਰੇ ਸੂਬੇ ਵਿਚ ਲੌਕਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ।
coronavirus
ਜਿੱਥੇ-ਜਿਥੇ ਲੌਕ ਡਾਊਨ ਲਗਾਇਆ ਗਿਆ ਹੈ ਉਥੇ ਦੀਆਂ ਸੀਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਭਜਨਕ ਪਰਿਵਾਰ ਸੇਵਾਵਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਕਈ ਲੋਕ ਇਸ ਸਥਿਤੀ ਨੂੰ ਕਰਫਿਊ ਨਾਲ ਜੋੜ ਕੇ ਦੇਖ ਰਹੇ ਹਨ। ਇਸੇ ਵਿਚ ਸਭ ਤੋਂ ਪਹਿਲਾਂ ਲੌਕਡਾਊਨ ਕਰਨ ਵਾਲੇ ਪੰਜਾਬ ਸੂਬੇ ਨੇ ਇਥੇ ਕਰਫਿਊ ਲਗਾਊਣ ਦਾ ਐਲਾਨ ਕਰ ਦਿੱਤਾ ਹੈ। ਇਸ ਲਈ ਲੋਕਾਂ ਨੂੰ ਹੁਣ ਕਰਫਿਊ ਅਤੇ ਲੌਕਡਾਊਨ ਵਿਚ ਫਰਕ ਕਰਨਾ ਮੁਸ਼ਕਿਲ ਹੋਇਆ ਪਿਆ ਹੈ।
Curfew
ਕਰਫਿਊ ਕੀ ਹੁੰਦਾ ਹੈ?
ਦੱਸ ਦੱਈਏ ਕਿ ਕਿਸੇ ਵੀ ਦੇਸ਼ ਦੇ ਕਾਨੂੰਨ ਵਿਚ ਜੇਕਰ ਕਰਫਿਊ ਲਗਾਇਆ ਜਾਂਦਾ ਹੈ ਤਾਂ ਲੋਕ ਐਮਰਜੈਂਸੀ ਨੂੰ ਛੱਡ ਕੇ ਹੋਰ ਕਿਸੇ ਵੀ ਸਥਿਤੀ ਵਿਚ ਬਾਹਰ ਨਹੀਂ ਜਾ ਸਕਦੇ ।ਉਸ ਦਾ ਮੁੱਖ ਮਕਸਦ ਲੋਕਾਂ ਨੂੰ ਸੜਕਾਂ ਤੋਂ ਦੂਰ ਰੱਖਣ ਦਾ ਹੁੰਦਾ ਹੈ। ਕਰਫਿਊ ਬਹੁਤ ਸਖਤ ਰੂਪ ਵਿਚ ਲਾਗੂ ਹੁੰਦਾ ਹੈ। ਜਿਸ ਕਾਰਨ ਨਿਸਚਿਤ ਸਮੇਂ ਤੱਕ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣਾ ਹੁੰਦਾ ਹੈ ਅਤੇ ਜੇ ਕੋਈ ਇਸ ਕਰਫਿਊ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਜੇਲ ਵਿਚ ਭੇਜ ਦਿੱਤਾ ਜਾਂਦਾ ਹੈ।
Photo
ਲੌਕਡਾਊਨ ਕੀ ਹੁੰਦਾ ਹੈ?
ਵੱਡੀ ਗਿਣਤੀ ਵਿਚ ਲੋਕਾਂ ਨੂੰ ਕੁਆਰੰਟੀਨ ਵਿਚ ਰੱਖਣਾ ਦੇ ਦੌਰਾਨ ਲੌਕਡਾਊਨ ਵਧੀਆਂ ਢੰਗ ਹੈ। ਇਹ ਉਸ ਸਮੇਂ ਲਗਾਇਆ ਜਾਂਦਾ ਹੈ ਜਦੋਂ ਲੋਕਾਂ ਦੀ ਸਥਿਤੀ ਐਮਰਜੈਂਸੀ ਵਰਗੀ ਹੋਵੇ। ਦੱਸ ਦੱਈਏ ਕਿ ਅਜਿਹੀ ਸਥਿਤੀ ਵਿਚ ਲੋਕਾਂ ਨੂੰ ਬਾਹਰ ਜਾਣ ਦੇ ਲਈ ਉਨ੍ਵਾਂ ਕੋਲ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ। ਜਿਹੜੇ ਇਲਾਕਿਆਂ ਵਿਚ ਲੌਕ ਡਾਊਨ ਹੁੰਦਾ ਹੈ ਉਸ ਸਮੇਂ ਵਿਚ ਲੋਕ ਐਮਰਜੈਂਸੀ ਤੋਂ ਬਿਨਾ ਹੋਰ ਕਿਤੇ ਵੀ ਇਕ ਨਿਸ਼ਚਿਤ ਕੀਤੇ ਗਏ ਇਲਾਕੇ ਤੋਂ ਬਾਹਰ ਨਹੀਂ ਜਾ ਸਕਦੇ ।
ਕਰਫਿਊ ਅਤੇ ਲੌਕਡਾਊਨ ਵਿਚ ਅੰਤਰ।
ਦੱਸ ਦੱਈਏ ਕਿ ਕਰਫਿਊ ਅਤੇ ਲੌਕਡਾਊਨ ਵਿਚ ਪ੍ਰਸ਼ਾਸਨਿਕ ਗਤੀਵਿਧੀਆਂ ਦਾ ਹੀ ਫਰਕ ਹੁੰਦਾ ਹੈ। ਆਮ ਤੌਰ ਤੇ ਕਰਫਿਊ ਬਹੁਤ ਹੀ ਗੰਭੀਰ ਸਥਿਤੀਆਂ ਵਿਚ ਲਗਾਇਆ ਜਾਂਦਾ ਹੈ ਕਿਉਂਕਿ ਇਸ ਵਿਚ ਛੋਟ ਬਹੁਤ ਘੱਟ ਹੁੰਦੀ ਹੈ ਇਸ ਲਈ ਉਹ ਹੀ ਸੇਵਾਵਾਂ ਨੂੰ ਇਸ ਵਿਚ ਲਾਗੂ ਕੀਤਾ ਜਾਂਦਾ ਹੈ ਜਿਹੜੀਆਂ ਜਰੂਰੀ ਹੋਣ। ਜਦੋਂ ਕਿਸੇ ਇਲਾਕੇ ਵਿਚ ਦੰਗਾ ਜਾਂ ਹਿੰਸਾਂ ਵਰਗਾ ਹਲਾਤ ਪੈਦਾ ਹੋ ਜਾਂਦੇ ਹਨ ਤਾਂ ਉਸ ਸਮੇਂ ਪ੍ਰਸਾਸ਼ਨ ਸਥਿਤੀਆਂ ਨੂੰ ਕਾਬੂ ਕਰਨ ਦੇ ਲਈ ਕਰਫਿਊ ਲਗਾਉਂਦਾ ਹੈ।
Curfew
ਜਿੰਨੀ ਦੇਰ ਕਰਫਿਊ ਰਹਿੰਦਾ ਹੈ ਉਨੀ ਦੇਰ ਬਜ਼ਾਰ ਅਤੇ ਬੈਂਕ ਵੀ ਬੰਦ ਰਹਿੰਦੇ ਹਨ। ਉਥੇ ਹੀ ਲੌਕਡਾਊਨ ਵਿਚ ਜਰੂਰੀ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਜਾਂਦਾ । ਦੇਸ਼ ਦੀਆਂ ਕਈ ਸਰਕਾਰਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਘੱਟ ਤੋਂ ਘੱਟ ਘਰੋਂ ਬਾਹਰ ਆਉਣ ਪਰ ਉਨ੍ਹਾਂ ਲਈ ਜਰੂਰੀ ਸੇਵਾਵਾਂ ਬੈਂਕ, ਦੁਕਾਨ, ਡੈਅਰੀ ਵਰਗੀਆਂ ਸੇਵਾਵਾਂ ਖੁਲੀਆਂ ਰਹਿਣਗੀਆਂ। ਹਾਲਾਂਕਿ ਅਜਿਹੀਆਂ ਜਗ੍ਹਾਂ ਤੇ ਵੀ ਲੋਕਾਂ ਦੀ ਭੀੜ ਇਕੱਠੀ ਹੋਣ ਤੇ ਮਨਾਹੀ ਹੁੰਦੀ ਹੈ।
Curfew
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।