
ਮੁਕੇਸ਼ ਅੰਬਾਨੀ ਦੇਘਰ ਐਂਟੀਲੀਆ ਦੇ ਨੇੜੇ ਵਿਸਫੋਟਕ ਮਿਲਣ ਦੇ ਮਾਮਲੇ ਵਿਚ ਮਹਾਰਾਸ਼ਟਰ...
ਮੁੰਬਈ: ਮੁਕੇਸ਼ ਅੰਬਾਨੀ ਦੇਘਰ ਐਂਟੀਲੀਆ ਦੇ ਨੇੜੇ ਵਿਸਫੋਟਕ ਮਿਲਣ ਦੇ ਮਾਮਲੇ ਵਿਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਦੇ ਸੀਨੀਅਰ ਨੇਤਾ ਦੇਵੇਂਦਰ ਫੜਨਵੀਸ ਨੇ ਅੱਜ ਪ੍ਰੈਸ ਕਾਂਨਫਰੰਸ ਕੀਤੀ ਹੈ। ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਐਨਸੀਪੀ ਸੁਪਰੋ ਸ਼ਰਦ ਪਵਾਰ ਵੱਲੋਂ ਕੱਲ੍ਹ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੂੰ ਲੈ ਕੇ ਜੋ ਦਾਅਵੇ ਕੀਤੇ ਗਏ ਸਨ, ਉਥੇ ਸਾਰੇ ਝੁੱਠੇ ਹਨ। ਸ਼ਰਦ ਪਵਾਰ ਨੇ ਕਿਹਾ ਕਿ 16 ਫਰਵਰੀ ਤੋਂ ਲੈ ਕੇ 27 ਫਰਵਰੀ ਤੱਕ ਦੇਸ਼ਮੁੱਖ ਘਰ ਵਿਚ ਕੁਆਰਟੀਨ ਸਨ, ਪਰ ਸੱਚ ਇਹ ਹੈ ਕਿ ਉਹ ਇਸ ਵਿਚਾਲੇ ਚਾਰਟਡ ਪਲੇਨ ਤੋਂ ਨਾਗਪੁਰ ਤੋਂ ਮੁੰਬਈ ਆਏ ਸਨ।
Deshmukh
ਇਸਦੇ ਸਬੂਤ ਮਿਲੇ ਹਨ। ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ, ਪੁਲਿਸ ਦੇ ਨਾਲ 15 ਅਤੇ 24 ਫਰਵਰੀ ਦੇ ਦੇਸ਼ਮੁੱਖ ਦੇ ਮੂਮੈਂਟ ਦੇ ਦਸਤਾਵੇਜ ਵੀ ਹਨ। 15 ਤੋਂ 27 ਫਰਵਰੀ ਦੇ ਵਿਚਾਲੇ ਗ੍ਰਹਿ ਮੰਤਰੀ ਜੋ ਹੋਮ ਕੁਆਰਟੀਨ ਸੀ, ਉਹ ਆਈਸੋਲੇਸ਼ਨ ਵਿਚ ਨਹੀਂ ਸੀ, ਕਈਂ ਲੋਕ ਉਨ੍ਹਾਂ ਨੂੰ ਮਿਲੇ, ਮੁੰਬਈ ਪੁਲਿਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਦੀ ਚਿੱਠੀ ਵਿਚ ਦੇਸ਼ਮੁੱਖ ਦੇ ਖਿਲਾਫ਼ ਸਬੂਤ ਹਨ। ਫੜਨਵੀਸ ਨੇ ਕਿਹਾ, ਹੁਣ ਅਨਿਲ ਦੇਸ਼ਮੁੱਖ ਨੂੰ ਬਚਾਉਣ ਦੀ ਪੋਲ ਖੁੱਲ੍ਹ ਗਈ ਹੈ।
Anil Deshmukh and Parambir singh
ਸ਼ਰਦ ਪਵਾਰ ਵਰਗੇ ਰਾਸ਼ਟਰੀ ਨੇਤਾ ਨੂੰ ਇਸ ਮਾਮਲੇ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੇ ਮੂੰਹ ਤੋਂ ਗਲਤ ਗੱਲਾਂ ਕਢਵਾਈਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੈਸ ਕਾਂਨਫਰੰਸ ਤੋਂ ਬਾਅਦ ਮੈਂ ਅੱਜ ਦਿੱਲੀ ਜਾ ਕੇ ਗ੍ਰਹਿ ਸਕੱਤਰ ਨੂੰ ਇਸ ਮਾਮਲੇ ਦੀ ਰਿਪੋਰਟ ਸੋਪਾਂਗਾ ਅਤੇ ਉਨ੍ਹਾਂ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕਰਾਂਗਾ।
Fadnavis
ਕੱਲ੍ਹ ਸ਼ਰਦ ਪਵਾਰ ਨੇ ਪ੍ਰੈਸ ਕਾਂਨਫਰੰਸ ਕਰਕੇ ਦੇਸ਼ ਮੁੱਖ ਦਾ ਬਚਾਅ ਕਰਦੇ ਹੋਏ ਕਿਹਾ ਸੀ, ਸਾਬਕਾ ਕਮਿਸ਼ਨਰ ਦੇ ਪੱਤਰ ਵਿਚ ਉਨ੍ਹਾਂ ਨੇ ਜਿਕਰ ਕੀਤਾ ਹੈ ਕਿ ਫਰਵਰੀ ਮਹੀਨੇ ਵਿਚ ਉਨ੍ਹਾਂ ਨੂੰ ਕੁਝ ਅਧਿਕਾਰੀਆਂ ਤੋਂ ਗ੍ਰਹਿ ਮੰਤਰੀ ਦੇ ਫਲ ਨਿਰਦੇਸ਼ਾਂ ਦੀ ਜਾਣਕਾਰੀ ਮਿਲੀ ਸੀ, 6 ਤੋਂ 16 ਫਰਵਰੀ ਤੱਕ ਦੇਸ਼ਮੁੱਖ ਕੋਰੋਨਾ ਦੀ ਵਜ੍ਹਾ ਤੋਂ ਹਸਪਤਾਲ ਵਿਚ ਭਰਤੀ ਸਨ।