
ਪਟਰੌਲ-ਡੀਜ਼ਲ ਦੀਆਂ ਅਸਮਾਨ ਨੂੰ ਛੂੰਹਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ ਹਨ...
ਨਵੀਂ ਦਿੱਲੀ: ਪਟਰੌਲ-ਡੀਜ਼ਲ ਦੀਆਂ ਅਸਮਾਨ ਨੂੰ ਛੂੰਹਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ ਹਨ। ਦੇਸ਼ ਦੇ ਕੁਝ ਹਿੱਸਿਆਂ ਵਿਚ ਪਟਰੌਲ ਦੀਆਂ ਕੀਮਤਾਂ ਜਿੱਥੇ 100 ਤੋਂ ਪਾਰ ਹਨ ਤਾਂ ਦੂਜੇ ਪਾਸੇ ਡੀਜ਼ਲ ਦੀਆਂ ਕੀਮਤਾਂ 90 ਦੇ ਪਾਰ ਜਾ ਚੁੱਕੀਆਂ ਹਨ। ਅਜਿਹੀ ਸਥਿਤੀ ਵਿਚ ਲੋਕਾਂ ਦੇ ਵਿਚਾਲੇ ਇਹ ਸਵਾਲ ਲਗਾਤਾਰ ਉੱਠ ਰਿਹਾ ਹੈ ਕਿ ਆਖਰ ਕਦੋਂ ਤੱਕ ਉਨ੍ਹਾਂ ਨੂੰ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲੇਗੀ ਜਾਂ ਨਹੀਂ।
Petrol Diesel Price
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ਵਿਚ ਟੀਵੀ ਤੇ ਮੰਗਲਵਾਰ ਨੂੰ ਵਿੱਤੀ ਬਿੱਲ ਉਤੇ ਹੋਈ ਚਰਚਾ ਦਾ ਜਵਾਬ ਦੇਣ ਦੇ ਦੌਰਾਨ ਕੇਂਦਰ ਵੱਲੋਂ ਸਥਿਤੀ ਸਾਫ਼ ਕੀਤੀ ਗਈ ਹੈ। ਨਿਰਮਲਾ ਸੀਤਾਰਮਣ ਨੇ ਕਿਹਾ ਕਿ ਜਿੱਥੇ ਤੱਕ ਪਟਰੌਲ ਅਤੇ ਡੀਜ਼ਲ ਤੇ ਟੈਕਸ ਦਾ ਸਵਾਲ ਹੈ ਤਾਂ ਜੋ ਕੇਂਦਰ ਹੋਰ ਰਾਜ ਦੋਨੋਂ ਟੈਕਸ ਲਗਾਉਂਦੇ ਹਨ, ਜਿਹੜਾ ਟੈਕਸ ਕੇਂਦਰ ਸਰਕਾਰ ਲੈਂਦੀ ਹੈ ਉਸ ਵਿਚ ਰਾਜ ਸਰਕਾਰਾਂ ਦਾ ਵੀ ਹਿੱਸਾ ਹੁੰਦਾ ਹੈ।
Petrol Diesel Price
ਕੇਂਦਰੀ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਰਾਜ ਸਰਕਾਰਾਂ ਚਾਹੁਣਗੀਆਂ ਤਾਂ ਅਗਲੀ ਜੀਐਸਟੀ ਕਾਉਂਸਿਲ ਦੀ ਬੈਠਕ ਵਿਚ ਇਸ ਮੁੱਦੇ ਉਤੇ (ਪਟਰੌਲ-ਡੀਜ਼ਲ ਨੂੰ ਜੀਐਸਟੀ ਵਿਚ ਸ਼ਾਮਲ ਕਰਨ ’ਤੇ) ਚਰਚਾ ਹੋ ਸਕਦੀ ਹੈ।